ਬਰਮਿੰਘਮ (ਸੰਜੀਵ ਭਨੋਟ)-ਦੁਨੀਆ ਭਰ ’ਚ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਜਨਮ ਦਿਹਾੜਾ ਜਨਮ ਅਸ਼ਟਮੀ ਦੇ ਰੂਪ ’ਚ ਮਨਾਇਆ ਗਿਆ। ਇਸੇ ਤਰ੍ਹਾਂ ਹੀ ਇੰਗਲੈਂਡ ਦੀ ਵੈਸਟ ਮਿਡਲੈਂਡ ਦੇ ਟਾਊਨ ਡਡਲੀ ਦੇ ਮਾਤਾ ਦੇ ਮੰਦਿਰ ’ਚ ਵੀ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਮੰਦਿਰ ਪ੍ਰਧਾਨ ਅਤੁਲ ਅਗਰਵਾਲ ਨੇ ਆਈਆਂ ਸੰਗਤਾਂ ਦਾ ਸਵਾਗਤ ਕੀਤਾ।
ਬਹੁਤ ਸਾਰੇ ਛੋਟੇ ਬੱਚਿਆਂ ਨੇ ਸ਼੍ਰੀ ਕ੍ਰਿਸ਼ਨ ਦਾ ਰੂਪ ਧਾਰਨ ਕੀਤਾ ਸੀ ਤੇ ਉਨ੍ਹਾਂ ਨੇ ਭਜਨ ਤੇ ਭਗਵਾਨ ਕ੍ਰਿਸ਼ਨ ਦੀਆਂ ਭੇਟਾਂ ’ਤੇ ਪੇਸ਼ਕਾਰੀਆਂ ਵੀ ਕੀਤੀਆਂ। ਇੱਥੇ ਜ਼ਿਕਰਯੋਗ ਹੈ ਕਿ ਮਾਪਿਆਂ ਤੇ ਬੱਚਿਆਂ ’ਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ ਕਿ ਬਹੁਤ ਸਾਰੇ ਪਰਿਵਾਰ ਅੱਜ ਦੇ ਦੌਰ ’ਚ ਵੀ ਬੱਚਿਆਂ ਨੂੰ ਆਪਣੇ ਧਰਮ ਤੇ ਸੱਭਿਆਚਾਰ ਤੇ ਰੀਤੀ ਰਿਵਾਜਾਂ ਨਾਲ ਜੋੜਨ ਦੇ ਉਪਰਾਲੇ ਕਰ ਰਹੇ ਹਨ। ਮਾਤਾ ਦਾ ਮੰਦਿਰ ਡਡਲੀ ਵੱਲੋਂ ਹਰ ਤਿਉਹਾਰ ’ਤੇ ਬੱਚਿਆਂ ਲਈ ਖਾਸ ਉਪਰਾਲੇ ਕੀਤੇ ਜਾਂਦੇ ਹਨ।
ਮੰਦਿਰ ਨੂੰ ਬਹੁਤ ਖੂਬਸੂਰਤੀ ਨਾਲ ਸਜਾਇਆ ਗਿਆ ਤੇ ਕ੍ਰਿਸ਼ਨ ਭਗਵਾਨ ਲਈ ਝੂਲਾ ਲਗਾਇਆ ਗਿਆ ਤੇ ਪਾਲਕੀ ਸਜਾਈ ਗਈ। ਮੰਦਿਰ ਕਮੇਟੀ ਵੱਲੋਂ ਕ੍ਰਿਸ਼ਨ ਭਜਨ ਗਾਏ ਗਏ, ਜਿਸ ਨਾਲ ਆਈਆਂ ਸੰਗਤਾਂ ਨਿਹਾਲ ਹੋ ਗਈਆਂ। ਇਸ ਦੌਰਾਨ ਸਾਤਵਿਕ ਭੋਜਨ ਦੇ ਲੰਗਰ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਸੀ। ਮੰਦਿਰ ਪ੍ਰਧਾਨ ਅਤੁਲ ਅਗਰਵਾਲ ਤੇ ਮੀਤੂ ਸਿੰਘ ਨੇ ਦੱਸਿਆ ਕਿ ਭਾਵੇਂ ਅਸੀਂ ਵਿਦੇਸ਼ੀ ਧਰਤੀ ’ਤੇ ਰਹਿ ਰਹੇ ਹਾਂ ਪਰ ਸਾਨੂੰ ਆਪਣੇ ਧਰਮ ਤੇ ਧਾਰਮਿਕ ਮਹੱਤਤਾ ਨੂੰ ਨਹੀਂ ਭੁੱਲਣਾ ਚਾਹੀਦਾ। ਜੇਕਰ ਅਸੀਂ ਇਹ ਸਭ ਤਿਉਹਾਰ ਤੇ ਖੁਸ਼ੀਆਂ ਆਪਣੇ ਭਾਈਚਾਰੇ ਨਾਲ ਨਹੀਂ ਸਾਂਝੀਆਂ ਕਰਾਂਗੇ ਤਾਂ ਸਾਡੀ ਉਹ ਪੀੜ੍ਹੀ, ਜੋ ਇਥੇ ਪੈਦਾ ਹੋ ਰਹੀ ਹੈ, ਉਹ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਜਾਵੇਗੀ।
ਇਜ਼ਰਾਇਲ ’ਚ ਕੋਰੋਨਾ ਵਾਇਰਸ ਦੇ ਜਨਵਰੀ ਤੋਂ ਬਾਅਦ ਸਾਹਮਣੇ ਆਏ ਸਭ ਤੋਂ ਵੱਧ ਮਾਮਲੇ
NEXT STORY