ਮੁੰਬਈ — ਆਸਟ੍ਰੇਲੀਆਈ ਪੌਪ ਸਿੰਗਰ ਸੀਆ ਫਰਲਰ ਤੋਂ ਵੱਖ ਹੋ ਚੁੱਕੇ ਪਤੀ ਡੈਨੀਅਲ ਬਰਨਾਡ ਨੇ ਅਮਰੀਕਾ ਦੀ ਅਦਾਲਤ ਵਿੱਚ ਹਰ ਮਹੀਨੇ 2.19 ਕਰੋੜ ਰੁਪਏ (2.5 ਲੱਖ ਡਾਲਰ) ਦੀ ਸਪਾਊਸ ਸਪੋਰਟ ਦੀ ਮੰਗ ਕੀਤੀ ਹੈ। ਅਦਾਲਤੀ ਦਸਤਾਵੇਜ਼ਾਂ ਦੇ ਮੁਤਾਬਕ, ਬਰਨਾਰਡ ਨੇ ਦਾਅਵਾ ਕੀਤਾ ਕਿ ਵਿਆਹ ਦੌਰਾਨ ਉਨ੍ਹਾਂ ਨੇ ਜੋ ਲਗਜ਼ਰੀ ਅਤੇ ਅਪਰ ਕਲਾਸ ਜੀਵਨਸ਼ੈਲੀ ਬਿਤਾਈ, ਉਸਨੂੰ ਜਾਰੀ ਰੱਖਣ ਲਈ ਇਹ ਰਕਮ ਜ਼ਰੂਰੀ ਹੈ। ਡੈਨੀਅਲ ਬਰਨਾਡ ਡਾਕਟਰ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੇ ਵਿਆਹ ਦੇ ਬਾਅਦ ਸੀਆ ਦੇ ਨਾਲ ਮਿਲ ਕੇ ਇੱਕ ਮੈਡੀਕਲ ਬਿਜ਼ਨੈਸ ਸ਼ੁਰੂ ਕੀਤਾ ਸੀ, ਜੋ ਜ਼ਿਆਦਾ ਸਮੇਂ ਤੱਕ ਨਹੀਂ ਚੱਲਿਆ। ਇਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਸੀਆ 'ਤੇ ਆਰਥਿਕ ਤੌਰ 'ਤੇ ਨਿਰਭਰ ਹੋ ਗਏ। ਬਰਨਾਰਡ ਨੇ ਅਦਾਲਤ ਵਿੱਚ ਦਾਅਵਾ ਕੀਤਾ ਕਿ ਵਿਆਹ ਦੌਰਾਨ ਉਨ੍ਹਾਂ ਦਾ ਮਹੀਨਾਵਾਰ ਖਰਚ 3.51 ਕਰੋੜ ਰੁਪਏ ਤੋਂ ਵੱਧ ਸੀ। ਉਹ ਚਾਹੁੰਦੇ ਹਨ ਕਿ ਵਿਆਹ ਦੌਰਾਨ ਦੀ ਸਟੈਂਡਰਡ ਲਾਈਫਸਟਾਈਲ ਨੂੰ ਜਾਰੀ ਰੱਖਣ ਲਈ ਉਨ੍ਹਾਂ ਨੂੰ ਸਪਾਊਸ ਸਪੋਰਟ ਮਿਲੇ।

ਇਹ ਵੀ ਪੜ੍ਹੋ: ਮਿਊਜ਼ਿਕ ਇੰਡਸਟਰੀ 'ਚ ਮੁੜ ਪਸਰਿਆ ਮਾਤਮ, ਮਸ਼ਹੂਰ ਸੰਗੀਤਕਾਰ ਨੇ ਦੁਨੀਆ ਨੂੰ ਕਿਹਾ ਅਲਵਿਦਾ
ਦੱਸ ਦੇਈਏ ਕਿ ਸੀਆ ਨੇ ਮਾਰਚ ਵਿੱਚ ਆਪਣੇ ਦੂਜੇ ਪਤੀ, ਡੈਨੀਅਲ ਬਰਨਾਡ ਤੋਂ ਤਲਾਕ ਲਈ ਪਟੀਸ਼ਨ ਦਾਇਰ ਕੀਤੀ ਸੀ। ਦੋਵਾਂ ਦਾ ਵਿਆਹ 2022 ਵਿੱਚ ਹੋਇਆ ਸੀ ਅਤੇ 2024 ਵਿੱਚ ਉਨ੍ਹਾਂ ਦੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਪਰ ਇਸ ਸਾਲ ਦੇ ਸ਼ੁਰੂ ਵਿੱਚ ਲਾਸ ਏਂਜਲਸ ਦੀ ਅਦਾਲਤ ਵਿੱਚ ਸੀਆ ਦੁਆਰਾ ਦਾਇਰ ਕੀਤੇ ਗਏ ਕਾਗਜ਼ਾਂ ਦੇ ਅਨੁਸਾਰ, "ਅਟੁੱਟ ਮਤਭੇਦਾਂ" ਕਾਰਨ ਵਿਆਹ ਟੁੱਟ ਗਿਆ। ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਉਸ ਸਮੇਂ, ਉਸਨੇ ਬਰਨਾਡ ਲਈ ਮੁਲਾਕਾਤ ਦੇ ਅਧਿਕਾਰਾਂ ਦੇ ਨਾਲ, ਬੱਚੇ ਦੀ ਪੂਰੀ ਕਾਨੂੰਨੀ ਅਤੇ ਸਰੀਰਕ ਹਿਰਾਸਤ ਦੀ ਬੇਨਤੀ ਕੀਤੀ ਸੀ। ਸੀਆ ਨੇ ਪਹਿਲਾਂ ਫਿਲਮਮੇਕਰ ਏਰਿਕ ਐਂਡਰਸ ਲੈਂਗ ਨਾਲ ਵਿਆਹ ਕੀਤਾ ਸੀ ਅਤੇ 2019 ਵਿੱਚ ਇਕ ਅਨਾਥ ਆਸ਼ਰਮ ਤੋਂ 2 ਪੁੱਤਰਾਂ ਨੂੰ ਗੋਦ ਲਿਆ ਸੀ।
ਇਹ ਵੀ ਪੜ੍ਹੋ: ਬਾਡੀ ਬਿਲਡਰ ਵਰਿੰਦਰ ਘੁੰਮਣ ਦੇ ਸੋਸ਼ਲ ਮੀਡੀਆ 'ਤੇ ਪਰਿਵਾਰ ਨੇ ਪਾਈ ਪੋਸਟ, ਲਿਖਿਆ- ਸਭ ਕੁਝ ਸਮਝ ਤੋਂ ਬਾਹਰ ਹੈ

ਸੀਆ ਦੀ ਜ਼ਿੰਦਗੀ
ਸੀਆ ਗੁਮਨਾਮੀ ਨੂੰ ਤਰਜੀਹ ਦਿੰਦੀ ਹੈ। ਉਹ 2013 ਤੋਂ ਅਕਸਰ ਪਬਲਿਕ ਪਲੇਟਫਾਰਮਾਂ 'ਤੇ ਆਪਣੇ ਚਿਹਰੇ ਨੂੰ ਵਿੱਗ ਜਾਂ ਵਾਲਾਂ ਨਾਲ ਲੁਕਾਉਂਦੀ ਆ ਰਹੀ ਹੈ। ਇੱਕ ਸਮਾਂ ਉਹ ਡਰੱਗ ਐਡਿਕਸ਼ਨ ਅਤੇ ਦਰਦ ਨਿਵਾਰਕ ਦਵਾਈਆਂ ਦੀ ਆਦਤ ਵਿੱਚ ਫਸ ਗਈ ਸੀ। 2010 ਵਿੱਚ ਡਿਪ੍ਰੈਸ਼ਨ ਕਾਰਨ ਉਨ੍ਹਾਂ ਨੇ 22 ਗੋਲੀਆਂ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਦੋਸਤ ਦੇ ਫੋਨ ਕਾਲ ਨੇ ਉਹਨਾਂ ਨੂੰ ਬਚਾ ਲਿਆ।

ਇਹ ਵੀ ਪੜ੍ਹੋ: ਭਾਰਤ 'ਚ ਰਹਿ ਰਹੀ ਇਸ ਦੇਸ਼ ਦੀ ਸਾਬਕਾ PM ਨੂੰ 1400 ਵਾਰ ਫਾਂਸੀ ਦੇਣ ਦੀ ਕੀਤੀ ਗਈ ਮੰਗ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੰਪ 'ਤੇ ਕਰ'ਤਾ Case! H-1B ਵੀਜ਼ਾ ਬਾਰੇ ਦਿੱਤੀ ਵੱਡੀ ਚਿਤਾਵਨੀ
NEXT STORY