ਲੰਡਨ — ਨਵੇਂ ਸਾਲ ਦੀ ਇਸ ਤੋਂ ਚੰਗੀ ਸ਼ੁਰੂਆਤ ਕਿਸੇ ਦੀ ਹੋ ਹੀ ਨਹੀਂ ਸਕਦੀ। ਜਿਵੇਂ ਸ਼ੁਰੂਆਤ ਬ੍ਰਿਟੇਨ ਦੇ ਰਹਿਣ ਵਾਲੇ ਇਸ ਜੋੜੇ ਦੀ ਹੋਈ ਹੈ। ਬ੍ਰਿਟੇਨ ਦੇ ਰਹਿਣ ਵਾਲੇ ਕੱਪਲ ਨੇ ਨਵੇਂ ਸਾਲ 'ਤੇ 115 ਮਿਲੀਅਨ ਪਾਊਂਡ ਦੀ ਲਾਟਰੀ ਜਿੱਤ ਲਈ। ਇਹ ਲਾਟਰੀ ਬ੍ਰਿਟੇਨ ਦੇ ਹੁਣ ਤੱਕ ਦੇ ਇਤਿਹਾਸ 'ਚ ਚੌਥੀ ਸਭ ਤੋਂ ਵੱਡੀ ਲਾਟਰੀ ਦੀ ਰਕਮ ਹੈ।
ਮਿੱਡ ਡੇਅ ਦੀ ਰਿਪੋਰਟ ਮੁਤਾਬਕ ਬ੍ਰਿਟਿਸ਼ ਕੱਪਲ ਨੇ ਮੰਗਲਵਾਰ ਨੂੰ 115 ਮਿਲੀਅਨ ਪਾਊਂਡ (ਕਰੀਬ 1,000 ਕਰੋੜ ਰੁਪਏ) ਦਾ ਜੈੱਕਪਾਟ ਲੱਗਾ। ਕੱਪਲ ਨੇ ਯੂਰੋ ਮਿਲੀਅਨ ਡ੍ਰਾਅ ਦੀ ਲਾਟਰੀ ਜਿੱਤ ਕੇ ਸਾਲ ਦਾ ਸਭ ਤੋਂ ਬਿਹਤਰੀਨ ਤੋਹਫਾ ਪਾ ਲਿਆ। ਯੂਰੋ ਮਿਲੀਅਨ ਡ੍ਰਾਅ ਦੇ ਅਪਰੇਟਰ ਕੈਮਲੇਟ ਨੇ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬ੍ਰਿਟਿਸ਼ ਕੱਪਲ ਨੇ ਲਾਟਰੀ ਪ੍ਰਾਇਸ ਮੰਨੀ ਲਈ ਉਨ੍ਹਾਂ ਕੋਲ ਕਲੇਮ ਕੀਤਾ ਹੈ। ਰਕਮ ਜਿੱਤਣ ਵਾਲੇ ਕੱਪਲ ਨੇ 4 ਅਤੇ 6 ਨੰਬਰ ਦੀ ਲਾਟਰੀ ਖਰੀਦੀ ਸੀ, ਜਿਹੜੀ ਕਿ ਲੱਕੀ ਨੰਬਰ ਸਾਬਿਤ ਹੋਈ।
ਨੈਸ਼ਨਲ ਲਾਟਰੀ ਮੁਤਾਬਕ ਲਾਟਰੀ ਦੀ ਇਹ ਰਕਮ ਬ੍ਰਿਟੇਨ ਦੀ ਚੌਥੀ ਸਭ ਤੋਂ ਵੱਡੀ ਜਿੱਤੀ ਹੋਈ ਰਕਮ ਹੈ। ਇਸ ਲਾਟਰੀ ਜੈੱਕਪਾਟ ਤੋਂ ਇਲਾਵਾ 10 ਹੋਰ ਲੋਕਾਂ ਨੇ ਕਰੀਬ 1 ਮਿਲੀਅਨ ਪਾਊਂਡ ਦੀ ਰਕਮ ਜਿੱਤੀ ਹੈ। ਲੱਕੀ ਸਟਾਰ ਨੰਬਰ ਤੋਂ ਇਲਾਵਾ 01, 08, 11, 25, 28 ਲਾਟਰੀ ਨੰਬਰ ਵਾਲਿਆਂ ਨੇ ਵੀ ਚੰਗੀ ਰਕਮ ਜਿੱਤੀ ਹੈ। ਇਸ ਤੋਂ ਪਹਿਲਾਂ ਸਾਲ 2011 ਦੇ ਜੁਲਾਈ 'ਚ ਕਾਲਿਨ ਅਤੇ ਕ੍ਰਿਸ ਬ੍ਰਿਟੇਨ ਦੇ ਸਭ ਤੋਂ ਵੱਡੇ ਲਾਟਰੀ ਜੇਤੂ ਬਣੇ ਸਨ। ਉਨ੍ਹਾਂ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਰਕਮ 161 ਮਿਲੀਅਨ ਪਾਊਂਡ ਦੀ ਰਕਮ ਜਿੱਤੀ। ਜਦਕਿ ਅਗਸਤ 2012 'ਚ ਐਡ੍ਰਿਨ ਅਤੇ ਗਿਲਨ ਨੇ 148 ਮਿਲੀਅਨ ਪਾਊਂਡ ਦੀ ਲਾਟਰੀ ਜਿੱਤੀ ਸੀ।
ਕਸ਼ਮੀਰ ਮੁੱਦੇ ਨੂੰ ਸੰਯੁਕਤ ਰਾਸ਼ਟਰ ਦੇ ਪ੍ਰਸਤਾਵਾਂ ਮੁਤਾਬਕ ਹੱਲ ਕਰੋਂ : ਤੁਰਕੀ
NEXT STORY