ਕਾਠਮੰਡੂ : ਨੇਪਾਲ ਦੇ ਉੱਤਰ-ਪੱਛਮੀ ਹੁਮਲਾ ਜ਼ਿਲ੍ਹੇ 'ਚ ਬੁੱਧਵਾਰ ਸ਼ਾਮ ਨੂੰ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ, ਹਾਲਾਂਕਿ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਤੁਰੰਤ ਕੋਈ ਖਬਰ ਨਹੀਂ ਹੈ। ਰਾਸ਼ਟਰੀ ਭੂਚਾਲ ਨਿਗਰਾਨੀ ਅਤੇ ਖੋਜ ਕੇਂਦਰ ਮੁਤਾਬਕ ਭੂਚਾਲ ਦੇ ਝਟਕੇ ਸ਼ਾਮ 7.44 ਵਜੇ ਮਹਿਸੂਸ ਕੀਤੇ ਗਏ। ਇਨ੍ਹਾਂ ਦੀ ਤੀਬਰਤਾ 4.5 ਮਾਪੀ ਗਈ।
ਇਹ ਵੀ ਪੜ੍ਹੋ : ਹੁਣ ਇਸ ਵੱਡੀ ਕੰਪਨੀ 'ਚ ਛਾਂਟੀ ਦੀ ਤਿਆਰੀ, ਜਾ ਸਕਦੀ ਹੈ 200 ਮੁਲਾਜ਼ਮਾਂ ਦੀ ਨੌਕਰੀ
ਕੇਂਦਰ ਅਨੁਸਾਰ, ਭੂਚਾਲ ਦਾ ਕੇਂਦਰ ਕਾਠਮੰਡੂ ਤੋਂ 425 ਕਿਲੋਮੀਟਰ ਉੱਤਰ-ਪੱਛਮ ਵਿੱਚ ਸਥਿਤ ਹੁਮਲਾ ਜ਼ਿਲ੍ਹੇ ਦੇ ਕਾਲਿਕਾ ਖੇਤਰ ਵਿੱਚ ਸੀ। ਕੇਂਦਰ ਮੁਤਾਬਕ ਸ਼ਾਮ 6.27 'ਤੇ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਇਨ੍ਹਾਂ ਦੀ ਤੀਬਰਤਾ 5.5 ਮਾਪੀ ਗਈ ਅਤੇ ਇਸਦਾ ਕੇਂਦਰ ਤਿੱਬਤ ਦੀ ਟਿੰਗਰੀ ਕਾਉਂਟੀ ਵਿੱਚ ਸੀ, ਜਿਸ ਨੂੰ ਕਾਠਮੰਡੂ ਵਿੱਚ ਵੀ ਮਹਿਸੂਸ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡਾ ਦੀ ਗਵਰਨਰ ਜਨਰਲ ਵੱਲੋਂ ਸੰਸਦ ਭੰਗ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ, 28 ਅਪ੍ਰੈਲ ਨੂੰ ਹੋਣੀਆਂ ਹਨ ਚੋਣਾਂ
NEXT STORY