ਵਾਸ਼ਿੰਗਟਨ - ਫਲੂ ਨਾਲ ਪੀੜਤ ਕਿਸੇ ਵਿਅਕਤੀ ਦਾ ਸਾਹ ਲੈਣਾ ਹੀ ਉਸਦੇ ਨੇੜੇ-ਤੇੜੇ ਦੇ ਲੋਕਾਂ ਨੂੰ ਬੀਮਾਰ ਬਣਾ ਸਕਦਾ ਹੈ। ਇਹ ਗੱਲ ਹਾਲ ਹੀ ਵਿਚ ਹੋਈ ਇਕ ਸਟੱਡੀ ਵਿਚ ਸਾਬਿਤ ਹੋਈ ਹੈ। ਹੁਣ ਤਕ ਮੰਨਿਆ ਜਾਂਦਾ ਸੀ ਕਿ ਫਲੂ ਦੇ ਮਰੀਜ਼ ਦੇ ਛਿੱਕਣ ਅਤੇ ਖੰਗਣ ਨਾਲ ਹੀ ਨੇੜੇ ਬੈਠੇ ਲੋਕਾਂ ਵਿਚ ਇਸਦੇ ਵਾਇਰਸ ਜਾਂਦੇ ਹਨ, ਜਦਕਿ ਖੋਜਕਾਰਾਂ ਨੇ ਪਾਇਆ ਹੈ ਕਿ ਉਸਦੇ ਸਾਹ ਨਾਲ ਵੀ ਫਲੂ ਲਈ ਜ਼ਿੰਮੇਵਾਰ ਵਾਇਰਸ ਇਨਫਲੂਏੇਂਜਾ ਬਾਹਰ ਆਉਂਦਾ ਹੈ ਅਤੇ ਹੋਰਨਾਂ ਲੋਕਾਂ ਦੀ ਬੀਮਾਰੀ ਦਾ ਕਾਰਨ ਬਣਦਾ ਹੈ।
ਖੋਜ ਨੂੰ ਲੀਡ ਕਰਨ ਵਾਲੇ ਯੂ. ਐੱਸ. ਏ. ਸਥਿਤ ਯੂਨੀਵਰਸਿਟੀ ਮੈਰੀਲੈਂਡ ਦੇ ਪ੍ਰੋਫੈਸਰ ਡੋਨਾਲਡ ਮਿਲਟਨ ਮੁਤਾਬਕ ਆਪਣੀ ਖੋਜ ਦੌਰਾਨ ਅਸੀਂ ਪਾਇਆ ਕਿ ਫਲੂ ਦੇ ਮਰੀਜ਼ ਦੇ ਨੇੜੇ-ਤੇੜੇ ਦੇ ਵਾਤਾਵਰਣ ਵਿਚ ਇਨਫੈਕਸ਼ਨ ਫੈਲਾਉਣ ਵਾਲੇ ਵਾਇਰਸ ਸਰਗਰਮ ਹੁੰਦੇ ਹਨ। ਇਸਦਾ ਕਾਰਨ ਲੱਭਣ 'ਤੇ ਸਾਹਮਣੇ ਆਇਆ ਹੈ ਕਿ ਇਹ ਮਰੀਜ਼ ਦੇ ਸਾਹ ਦੇ ਨਾਲ ਹਵਾ ਵਿਚ ਫੈਲਦੇ ਹਨ।
ਸਿੱਖ ਨੌਜਵਾਨ ਨੂੰ ਦਸਤਾਰ ਉਤਾਰਨ ਦੀ ਹਦਾਇਤ ਦੇਣ ਵਾਲਿਆਂ ਮੰਗੀ ਮੁਆਫੀ
NEXT STORY