ਕੈਲੀਫੋਰਨੀਆ— ਲੱਖਾਂ ਵਿਚੋਂ ਕਿਸੇ ਇਕ ਦੀ ਹੀ ਲਾਟਰੀ ਲੱਗਦੀ ਹੈ। ਇਸ ਲਈ ਜਿਨ੍ਹਾਂ ਲੋਕਾਂ ਦੀ ਲਾਟਰੀ ਲੱਗਦੀ ਹੈ ਉਨ੍ਹਾਂ ਨੂੰ ਕਿਸਮਤ ਵਾਲਾ ਕਿਹਾ ਜਾਂਦਾ ਹੈ। ਇਕ ਵਾਰ ਲਾਟਰੀ ਲੱਗਣ ਤੋਂ ਬਾਅਦ ਉਹ ਆਦਮੀ ਫਿਰ ਤੋਂ ਲਾਟਰੀ ਵਿਚ ਵੱਡੀ ਰਕਮ ਜਿੱਤਣ ਦੀ ਉਮੀਦ ਕਰਦਾ ਹੈ ਪਰ ਆਮਤੌਰ 'ਤੇ ਅਜਿਹਾ ਹੁੰਦਾ ਨਹੀਂ ਹੈ। ਦੁਨੀਆਂ ਵਿਚ ਗਿਣੇ-ਚੁਣੇ ਲੋਕ ਅਜਿਹੇ ਹਨ, ਜਿਨ੍ਹਾਂ ਦੀ ਜ਼ਿੰਦਗੀ ਵਿਚ 2 ਵਾਰ ਲਾਟਰੀ ਲੱਗੀ। ਇਨ੍ਹਾਂ ਸਾਰਿਆਂ ਦੇ ਮੁਕਾਬਲੇ ਕੈਲੀਫੋਰਨੀਆ ਦੀ ਰੋਜਾ ਡੋਮਿੰਗੁਏਜ ਦੁਨੀਆ ਦੀ ਸਭ ਤੋਂ ਖੁਸ਼ਕਿਸਮਤ ਕੁੜੀ ਕਹੀ ਜਾ ਸਕਦੀ ਹੈ। ਕਾਰਨ- ਉਨ੍ਹਾਂ ਨੇ ਇਕ ਹਫਤੇ ਵਿਚ 2 ਵਾਰ ਲਾਟਰੀ ਜਿੱਤੀ ਹੈ।
19 ਸਾਲ ਦੀ ਰੋਜਾ ਅਮਰੀਕਾ ਦੇ ਕੈਲੀਫੋਰਨੀਆ ਵਿਚ ਰਹਿੰਦੀ ਹੈ। ਉਹ ਅਮਰੀਕਾ ਦੇ ਸੂਬੇ ਅਰੀਜ਼ੋਨਾ ਗਈ ਹੋਈ ਸੀ। ਉਥੋਂ ਵਾਪਸੀ ਦੇ ਸਫਰ ਵਿਚ ਉਨ੍ਹਾਂ ਨੇ ਪੈਟਰੋਲ ਪੰਪ 'ਤੇ ਸਕ੍ਰੈਚ ਲਾਟਰੀ ਦੇ ਕੁਝ ਟਿਕਟ ਖਰੀਦੇ। ਇਨ੍ਹਾਂ ਵਿਚੋਂ ਇਕ ਟਿਕਟ 'ਤੇ ਉਨ੍ਹਾਂ ਦੇ ਨਾਂ 5,55,555 ਡਾਲਰ ਦਾ ਇਨਾਮ ਨਿਕਲਿਆ। ਭਾਰਤੀ ਕਰੰਸੀ ਵਿਚ ਇਹ ਰਕਮ 3.57 ਕਰੋੜ ਰੁਪਏ ਹੁੰਦੀ ਹੈ। ਘਰ ਪਹੁੰਚਣ ਦੇ ਕੁਝ ਦਿਨਾਂ ਬਾਅਦ ਉਨ੍ਹਾਂ ਨੇ ਗ੍ਰੀਨਫੀਲਡ, ਮੋਂਟੇਰੀ ਕਾਉਂਟੀ ਦੇ ਇਕ ਪੈਟਰੋਲ ਪੰਪ ਤੋਂ ਇਕ ਵਾਰ ਫਿਰ ਸਕ੍ਰੈਚ ਟਿਕਟ ਖਰੀਦੀ ਅਤੇ ਇਸ ਵਾਰ ਇਕ ਲੱਖ ਡਾਲਰ (ਲੱਗਭਗ 64 ਲੱਖ ਰੁਪਏ) ਦਾ ਇਨਾਮ ਮਿਲਿਆ। ਯਾਨੀ 2 ਵਾਰ ਵਿਚ ਉਨ੍ਹਾਂ ਨੂੰ ਕੁਝ 4.21 ਕਰੋੜ ਰੁਪਏ ਦੀ ਲਾਟਰੀ ਲੱਗੀ। ਰੋਜਾ ਨੇ ਜੋ ਟਿਕਟ ਖਰੀਦੇ ਸਨ, ਉਹ ਕੈਲੀਫੋਰਨੀਆ ਸੂਬੇ ਦੇ ਸਨ। 13 ਜੁਲਾਈ ਨੂੰ ਉਨ੍ਹਾਂ ਨੇ ਆਪਣਾ ਇਨਾਮ ਪ੍ਰਾਪਤ ਕਰ ਲਿਆ ਹੈ। ਉਹ ਇਸ ਨਾਲ ਸ਼ਾਪਿੰਗ ਅਤੇ ਕਾਰ ਖਰੀਦਣਾ ਚਾਹੁੰਦੀ ਹੈ।
ਇੰਡੋਨੇਸ਼ੀਆ ਨੇ ਹਿਜ਼ਬ-ਉਤ ਤਹਿਰੀਰ 'ਤੇ ਲਗਾਈ ਪਾਬੰਦੀ
NEXT STORY