ਅਰਜੇਂਟੀਨਾ— ਅਰਜੇਂਟੀਨਾ ਦੇ ਲੂਈਸ ਪ੍ਰਾਂਤ 'ਚ ਇਕ ਅਜੀਬੋਗਰੀਬ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਗਲੇਡਿਸ ਓਵੀਡਓ ਨਾਂ ਦੀ ਔਰਤ ਦੇ ਉੱਥੇ ਇਕ ਬੱਕਰੀ ਨੇ ਅਜੀਬੋਗਰੀਬ ਬੱਚੇ ਨੂੰ ਜਨਮ ਦਿੱਤਾ ਹੈ। ਇਸ ਬੱਚੇ ਨੂੰ ਦੇਖਣ ਤੋਂ ਬਾਅਦ ਹਰ ਕੋਈ ਹੈਰਾਨ ਹੈ।
ਇਕ ਅੰਗਰੇਜ਼ੀ ਵੈਬਸਾਈਟ ਮੁਤਾਬਕ, ਹਾਲ ਹੀ 'ਚ ਗਲੇਡਿਸ ਦੇ ਫ਼ਾਰਮ 'ਚ ਇਕ ਬੱਕਰੀ ਨੇ ਬੱਚੇ ਨੂੰ ਜਨਮ ਦਿੱਤਾ। ਗਲੇਡਿਸ ਨੇ ਦੱਸਿਆ ਕਿ ਬੱਚੇ ਦਾ ਸਰੀਰ ਸਾਧਾਰਣ ਹੈ ਪਰ ਉਸ ਦੀਆਂ ਅੱਖਾਂ ਅਤੇ ਸਿਰ ਕਾਫ਼ੀ ਅਜੀਬੋਗਰੀਬ ਹੈ। ਇਸ ਬੱਚੇ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਉੱਥੇ ਹੀ, ਗਲੇਡਿਸ ਦੀ ਧੀ ਨੇ ਉਸ ਦੀ ਫੋਟੋਆਂ ਜਿਵੇਂ ਹੀ ਸੋਸ਼ਲ ਸਾਈਟ 'ਤੇ ਪਾਈਆਂ, ਦੇਖਦੇ ਹੀ ਦੇਖਦੇ ਵਾਇਰਲ ਹੋ ਗਈਆਂ। ਉੱਤੇ ਹੀ, ਕੁੱਝ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੰਦੇ ਹੋਏ ਦੱਸਿਆ ਕਿ ਇੱਥੇ ਦੇ ਇਕ ਫ਼ਾਰਮ ਵਿਚ ਇਕ ਅਜੀਬੋਗਰੀਬ ਜੀਵ ਦਾ ਬੱਚਾ ਦੇਖਿਆ ਗਿਆ ਹੈ ਅਤੇ ਜਾਂਚ ਕਰਨ ਦੀ ਗੱਲ ਕੀਤੀ । ਆਲਮ ਇਹ ਹੈ ਕਿ ਪੂਰੇ ਇਲਾਕੇ ਅਤੇ ਅਰਜੇਂਟੀਨਾ ਵਿਚ ਬਕਰੀ ਦਾ ਇਹ ਬੱਚਾ ਖਿਚ ਦਾ ਕੇਂਦਰ ਬੰਨ ਚੁੱਕਿਆ ਹੈ।
ਨਾਗਰਿਕਤਾ ਹਾਸਲ ਕਰਨ ਲਈ ਭਾਰਤੀ ਨੇ ਚਲੀ ਅਜਿਹੀ ਚਾਲ ਕਿ ਚੱਕਰਾਂ 'ਚ ਪਾਈ ਰੱਖਿਆ ਅਮਰੀਕਾ ਤੇ ਹੁਣ...
NEXT STORY