ਇਸਲਾਮਾਬਾਦ — ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਦੇਸ਼ 'ਚ ਆਰਥਿਕ ਸਥਿਰਤਾ ਹਾਸਲ ਕਰਨ ਲਈ ਸਰਕਾਰ ਵਪਾਰ ਲਈ ਉਚਿਤ ਵਾਤਾਵਰਣ ਅਤੇ ਨਿਵੇਸ਼ ਵਧਾਉਣ ਲਈ ਨੀਤੀਆਂ ਵਿਚ ਢਿੱਲ ਦੇਵੇਗੀ। ਸਥਾਨਕ ਮੀਡੀਆ ਨੇ ਸ਼ਨੀਵਾਰ ਨੂੰ ਇਹ ਰਿਪੋਰਟ ਦਿੱਤੀ।
ਪ੍ਰਧਾਨ ਮੰਤਰੀ ਨੇ ਇਹ ਟਿੱਪਣੀ ਕਰਾਚੀ 'ਚ ਫੈਡਰੇਸ਼ਨ ਆਫ ਪਾਕਿਸਤਾਨ ਚੈਂਬਰਸ ਆਫ ਕਾਮਰਸ ਐਂਡ ਇੰਡਸਟਰੀ ਐਂਡ ਟਰੇਡ ਦੇ ਪ੍ਰਤੀਨਿਧੀਆਂ ਦੇ ਨਾਲ ਸ਼ੁੱਕਰਵਾਰ ਨੂੰ ਬੈਠਕ ਦੌਰਾਨ ਕੀਤੀ। ਸ਼੍ਰੀ ਖਾਨ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਸਰਕਾਰ ਦੇ ਪ੍ਰਤੀ ਇਹ ਨਜ਼ਰੀਆ ਬਣੇ ਕਿ ਉਹ ਨਿਵੇਸ਼ ਅਤੇ ਵਪਾਰ ਨੂੰ ਲੈ ਕੇ ਉਦਾਰ ਹਨ ਜਿਸ ਦੇ ਲਈ ਵਪਾਰ ਦੀਆਂ ਸਹੂਲਤਾਂ ਵਿਚ ਜ਼ਿਆਦਾ ਸਹੂਲਤ ਦਿੱਤੀ ਜਾਵੇਗੀ। ਸ਼੍ਰੀ ਖਾਨ ਨੇ ਕਾਰੋਬਾਰੀ ਭਾਈਚਾਰੇ ਨੂੰ ਬੇਨਤੀ ਕੀਤੀ ਹੈ ਕਿ ਉਹ ਆਰਥਿਕ ਸਥਿਰਤਾ ਅਤੇ ਵਿਕਾਸ 'ਚ ਹਿੱਸੇਦਾਰ ਬਣਨ ਤਾਂ ਜੋ ਉਨ੍ਹਾਂ ਦੀ ਸਰਕਾਰ ਦੇਸ਼ 'ਚੋਂ ਗਰੀਬੀ ਹਟਾਉਣ ਦੇ ਸਪਨੇ ਨੂੰ ਪੂਰਾ ਕਰ ਸਕੇ। ਖਾਨ ਨੇ ਕਾਰੋਬਾਰੀ ਭਾਈਚਾਰੇ ਤੋਂ ਉਨ੍ਹਾਂ ਦੀ ਸਰਕਾਰ ਵਲੋਂ ਹੁਣੇ ਜਿਹੇ ਘੋਸ਼ਿਤ ਆਮ ਮੁਆਫੀ ਯੋਜਨਾਵਾਂ ਦਾ ਲਾਭ ਲੈਣ ਲਈ ਸੱਦਾ ਦਿੱਤਾ। ਉਨ੍ਹਾਂ ਨੇ ਟੈਕਸ ਪ੍ਰਣਾਲੀ 'ਚ ਟੈਕਸ ਦੇ ਸੁਧਾਰ ਦਾ ਵਾਅਦਾ ਵੀ ਕੀਤਾ ਤਾਂ ਜੋ ਕਾਰੋਬਾਰੀ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕੇ। ਕਾਰੋਬਾਰੀ ਭਾਈਚਾਰੇ ਦੇ ਪ੍ਰਤੀਨਿਧੀਆਂ ਨੇ ਸਰਕਾਰ ਦੀ ਆਰਥਿਕ ਨੀਤੀਆਂ ਵਿਚ ਵਿਸ਼ਵਾਸ ਪ੍ਰਗਟ ਕੀਤਾ ਅਤੇ ਆਰਥਿਕ ਵਿਕਾਸ ਦੇ ਟੀਚੇ ਨੂੰ ਹਾਸਲ ਕਰਨ ਲਈ ਪ੍ਰਸਤਾਵ ਪੇਸ਼ ਕੀਤੇ।
ਇੰਡੋਨੇਸ਼ੀਆ ਦੇ ਬਾਲੀ ਟਾਪੂ 'ਤੇ ਜਵਾਲਾਮੁਖੀ ਸਰਗਰਮ, ਕਈ ਉਡਾਣਾਂ ਰੱਦ
NEXT STORY