ਗੁਰਦਾਸਪੁਰ/ ਪਾਕਿਸਤਾਨ (ਵਿਨੋਦ) : ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ ਦੇ ਸਾਬਕਾ ਮੁਖੀ ਸੇਵਾਮੁਕਤ ਲੈਫਟੀਨੈਂਟ ਜਨਰਲ ਫੈਜ਼ ਹਾਮਿਦ ਵਿਰੁੱਧ ਸੱਤਾ ਦੀ ਦੁਰਵਰਤੋਂ ਦੇ ਦੋਸ਼ਾਂ ਦੀ ਜਾਂਚ ਲਈ ਪਾਕਿਸਤਾਨ ਸਰਕਾਰ ਨੇ ਜਾਂਚ ਕਮੇਟੀ ਦਾ ਗਠਨ ਕੀਤਾ ਹੈ। ਜਿਸ ਕਾਰਨ ਫੈਜ਼ ਹਾਮਿਦ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ।
ਇਹ ਵੀ ਪੜ੍ਹੋ- ਬਾਰਡਰ ਰੇਂਜ 'ਚ ਪੁਲਸ ਦੀ ਵੱਡੀ ਕਾਰਵਾਈ, ਇਨ੍ਹਾਂ ਜ਼ਿਲ੍ਹਿਆਂ 'ਚ ਹਥਿਆਰ ਤੇ ਨਸ਼ੀਲੇ ਪ੍ਰਦਾਰਥ ਨਾਲ 197 ਗ੍ਰਿਫ਼ਤਾਰ
ਸਰਹੱਦ ਪਾਰਲੇ ਸੂਤਰਾਂ ਅਨੁਸਾਰ ਫੌਜ ਨੇ ਸਵੈ-ਜਵਾਬਦੇਹੀ ਦੀ ਨਿਸ਼ਾਨੀ ਵਜੋਂ ਫੈਜ਼ ਹਾਮਿਦ ਵਿਰੁੱਧ ਜਾਂਚ ਕਮੇਟੀ ਬਣਾਈ ਸੀ ਅਤੇ ਇਸ ਦੀ ਅਗਵਾਈ ਸੇਵਾਮੁਕਤ ਮੇਜਰ ਜਨਰਲ ਕਰਨਗੇ। ਸੂਤਰਾਂ ਮੁਤਾਬਕ ਇਹ ਕਮੇਟੀ ਸੁਪਰੀਮ ਕੋਰਟ ਅਤੇ ਰੱਖਿਆ ਮੰਤਰਾਲੇ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਬਣਾਈ ਗਈ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ ’ਚ ਇਕ ਨਿੱਜੀ ਹਾਊਸਿੰਗ ਸਕੀਮ ਟਾਪ ਸਿਟੀ ਦੇ ਪ੍ਰਬੰਧਕਾਂ ਨੇ ਸਾਬਕਾ ਆਈਐੱਸਆਈ ਮੁਖੀ ਫੈਜ਼ ਹਾਮਿਦ ’ਤੇ ਗੰਭੀਰ ਦੋਸ਼ ਲਾਏ ਸਨ ਅਤੇ ਦਾਅਵਾ ਕੀਤਾ ਸੀ ਕਿ ਫੈਜ਼ ਹਾਮਿਦ ਨੇ ਇਸ ਦੇ ਮਾਲਕ ਮੋਇਜ਼ ਖਾਨ ਦੇ ਦਫਤਰਾਂ ਅਤੇ ਰਿਹਾਇਸ਼ਾਂ ’ਤੇ ਛਾਪੇਮਾਰੀ ਕੀਤੀ ਸੀ।
ਇਹ ਵੀ ਪੜ੍ਹੋ- ਸਕੂਲ ਜਾ ਰਹੇ ਇਕਲੌਤੇ ਪੁੱਤ ਦੀ ਹਾਦਸੇ 'ਚ ਮੌਤ, ਮਰੇ ਪੁੱਤ ਦਾ ਕਦੇ ਪੈਰ ਤੇ ਕਦੇ ਹੱਥ ਚੁੰਮਦਾ ਰਿਹਾ ਪਿਓ
ਪਿਛਲੇ ਸਾਲ ਨਵੰਬਰ ਵਿੱਚ ਸੁਪਰੀਮ ਕੋਰਟ ਨੇ ਹਾਊਸਿੰਗ ਸੋਸਾਇਟੀ ਦੇ ਮਾਲਕ ਨੂੰ ਸਾਬਕਾ ਜਾਸੂਸ ਅਤੇ ਉਸ ਦੇ ਸਾਥੀਆਂ ਵਿਰੁੱਧ ਆਪਣੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਰੱਖਿਆ ਮੰਤਰਾਲੇ ਸਮੇਤ ਸਬੰਧਤ ਕੁਆਰਟਰਾਂ ਤੱਕ ਪਹੁੰਚ ਕਰਨ ਲਈ ਕਿਹਾ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਨਵੀਂ ਗਠਿਤ ਜਾਂਚ ਕਮੇਟੀ ਆਪਣੇ ਨਤੀਜਿਆਂ ਦੀ ਰੌਸ਼ਨੀ ਵਿੱਚ ਆਪਣੀ ਰਿਪੋਰਟ ਤਿਆਰ ਕਰਕੇ ਸਬੰਧਤ ਅਧਿਕਾਰੀਆਂ ਨੂੰ ਸੌਂਪੇਗੀ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਭਵਿੱਖ ਵਿੱਚ ਫੈਦ ਹਾਮਿਦ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।
ਇਹ ਵੀ ਪੜ੍ਹੋ- ਤਰਨਤਾਰਨ ਤੋਂ ਵੱਡੀ ਖ਼ਬਰ: ਹਸਪਤਾਲ ਤੋਂ ਤੜਕੇ 2 ਵਜੇ ਪੁਲਸ ਨੂੰ ਚਕਮਾ ਦੇ ਕੇ ਫ਼ਰਾਰ ਹੋਇਆ ਰਾਜੂ ਸ਼ੂਟਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਸਟ੍ਰੇਲੀਆ 'ਚ 20 ਤੋਂ ਵੱਧ ਅਲੱੜ੍ਹ ਉਮਰ ਦੇ ਨੌਜਵਾਨ ਗ੍ਰਿਫਤਾਰ
NEXT STORY