ਬੀਜਿੰਗ: ਚੀਨ ਦੇ ਰਾਸ਼ਟਰਪਤੀ ਅਹੁਦੇ ’ਤੇ ਤੀਸਰੇ ਕਾਰਜਕਾਲ ਲਈ ਚੁਣੇ ਗਏ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨ ਵਾਲੇ ਪਹਿਲੇ ਵਿਦੇਸ਼ੀ ਨੇਤਾ ਵੀਅਤਨਾਮ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਮੁਖੀ ਨਯੇਨ ਸੂ ਚਾਂਗ ਹੋਣਗੇ। ਸਰਕਾਰੀ ਮੀਡੀਆ ਨੇ ਮੰਗਲਵਾਰ ਨੂੰ ਆਪਣੀ ਖ਼ਬਰ 'ਚ ਇਹ ਜਾਣਕਾਰੀ ਦਿੱਤੀ ਹੈ। ਸ਼ਿਨਯਾ ਸਮਾਚਾਰ ਏਜੰਸੀ ਦੀ ਖ਼ਬਰ ਵਿੱਚ ਦੱਸਿਆ ਗਿਆ ਹੈ ਕਿ 30 ਅਕਤੂਬਰ ਤੋਂ ਦੋ ਨਵੰਬਰ ਤੱਕ ਚੀਨ ਯਾਤਰਾ ਕਰੇਗਾ।
ਪੜ੍ਹੋ ਇਹ ਵੀ ਖ਼ਬਰ : ਪਰਿਵਾਰ ਲਈ ਆਈ 'ਕਾਲੀ ਦੀਵਾਲੀ', ਧੀ ਨੇ ਸਹੁਰੇ ਘਰ ਲਿਆ ਫਾਹਾ, 2 ਸਾਲ ਪਹਿਲਾਂ ਹੋਇਆ ਸੀ ਵਿਆਹ
ਵੀਅਤਨਾਮ ਅਤੇ ਚੀਨ ਗੁਆਂਢੀ ਦੇਸ਼ ਹਨ। ਦੋਵਾਂ ਦੇਸ਼ਾਂ ਵਿਚ ਕਮਿਊਨਿਸਟ ਪਾਰਟੀਆਂ ਦਾ ਰਾਜ ਹੈ। ਹਾਲਾਂਕਿ, ਉਹ ਇੱਕ ਗੁੰਝਲਦਾਰ ਦੁਵੱਲੇ ਸਬੰਧ ਸਾਂਝੇ ਕਰਦੇ ਹਨ। 1979 'ਚ ਸਰਹੱਦੀ ਮੁੱਦੇ 'ਤੇ ਦੋਵਾਂ ਦੇਸ਼ਾਂ ਵਿਚਾਲੇ ਜੰਗ ਵੀ ਹੋਈ ਸੀ। ਦੱਖਣੀ ਚੀਨ ਸਾਗਰ 'ਤੇ ਆਪਣੇ-ਆਪਣੇ ਦਾਅਵਿਆਂ ਨੂੰ ਲੈ ਕੇ ਉਨ੍ਹਾਂ ਦਾ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਮਤਭੇਦਾਂ ਦੇ ਬਾਵਜੂਦ ਦੋਵਾਂ ਦੇਸ਼ਾਂ ਵਿਚਾਲੇ ਭਾਈਚਾਰਕ ਸਾਂਝ ਹੈ। 69 ਸਾਲਾ ਸ਼ੀ ਨੂੰ ਐਤਵਾਰ ਨੂੰ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦਾ ਮੁੜ ਜਨਰਲ ਸਕੱਤਰ ਚੁਣਿਆ ਗਿਆ।
ਪੜ੍ਹੋ ਇਹ ਵੀ ਖ਼ਬਰ : ਕਾਦੀਆਂ : ਨਸ਼ੇ ਦੀ ਓਵਰਡੋਜ਼ ਕਾਰਨ ਬੁਝਿਆ ਇਕ ਹੋਰ ਘਰ ਦਾ ਚਿਰਾਗ, ਪਿਆ ਚੀਕ ਚਿਹਾੜਾ
ਨਿਊਜ਼ੀਲੈਂਡ 'ਚ ਪਹਿਲੀ ਵਾਰ ਮਹਿਲਾ ਸੰਸਦ ਮੈਂਬਰਾਂ ਦੀ ਗਿਣਤੀ ਪੁਰਸ਼ ਸੰਸਦ ਮੈਂਬਰਾਂ ਤੋਂ ਹੋਈ ਵੱਧ
NEXT STORY