ਟੋਕੀਓ—ਰੋਬਟਸ ਨੂੰ ਲੈ ਕੇ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਉਨ੍ਹਾਂ ਦੇ ਕਾਰਨ ਇੰਸਾਨਾਂ ਦੀ ਨੌਕਰੀ ਖਤਰੇ 'ਚ ਪੈ ਸਕਦੀ ਹੈ। ਪਰ ਅੱਜ-ਕੱਲ ਖੁਜ ਰੋਬਟਸ ਨੂੰ ਵੀ ਨੌਕਰੀ ਗੁਆਉਣੀ ਪੈ ਰਹੀ ਹੈ। ਦਰਅਸਲ, ਰੋਬਟਸ ਲਈ ਮਸ਼ਹੂਰ ਹੋਏ ਜਾਪਾਨ ਦੇ ਇਕ ਹੋਟਲ ਨੇ ਵੱਡੀ ਗਿਣਤੀ 'ਚ ਇਹ ਕੰਮ ਕਰਨ ਵਾਲੇ ਰੋਬਟਸ ਨੂੰ ਨੌਕਰੀ ਤੋਂ ਕੱਢਣ ਦਾ ਫੈਸਲਾ ਕੀਤਾ ਹੈ।

ਦਿ ਵਾਲ ਸਟਰੀਟ ਜਨਰਲ ਦੀ ਰਿਪੋਰਟ ਮੁਤਾਬਕ ਇਕ ਹੋਟਲ 'ਚ 243 ਰੋਬਟਸ ਕੰਮ ਕਰਦੇ ਸਨ ਜਿਨ੍ਹਾਂ 'ਚੋਂ ਅੱਧਿਆਂ ਨੂੰ ਕੱਢਿਆ ਗਿਆ ਹੈ। ਹੋਟਲ ਦਾ ਕਹਿਣਾ ਹੈ ਕਿ ਰੋਬਟਸ ਨੂੰ ਕੰਮ ਆਸਾਨ ਕਰਨ ਲਈ ਰੱਖਿਆ ਗਿਆ ਸੀ ਪਰ ਉਨ੍ਹਾਂ ਕਾਰਨ ਸਮੱਸਿਆ ਹੋਰ ਵਧਣ ਲੱਗੀ ਸੀ। ਜਿਨ੍ਹਾਂ ਰੋਬਟਸ ਨੂੰ ਕੱਢਿਆ ਗਿਆ ਹੈ ਕਿ ਉਨ੍ਹਾਂ 'ਚ ਡਾਲ ਦੇ ਆਕਾਰ ਦੇ ਅਸਿਸਟੈਂਟ ਵੀ ਸ਼ਾਮਲ ਹਨ। ਚੁਰੀ (Churi) ਨਾਂ ਦੇ ਇਹ ਰੋਬਟਸ ਅਸਿਸਟੈਂਟ ਹਰ ਕਮਰੇ 'ਚ ਇਹ ਸੋਚ ਕੇ ਰੱਖੇ ਗਏ ਸਨ ਕਿ ਸਥਾਨਕ ਜਗ੍ਹਾ ਨੂੰ ਲੈ ਕੇ ਇਹ ਗੈਸਟ ਦੇ ਸਵਾਲਾਂ ਦਾ ਜਵਾਬ ਦੇ ਸਕਣ।

ਜਦ ਇਨ੍ਹਾਂ ਤੋਂ ਪੁੱਛਿਆ ਗਿਆ ਕਿ 'ਥੀਮ ਪਾਰਕ ਕਿਸ ਸਮੇਂ ਖੁੱਲਦਾ ਹੈ' ਤਾਂ ਚੁਰੀ ਕੋਲ ਸਹੀ ਜਵਾਬ ਨਹੀਂ ਹੁੰਦਾ ਸੀ। ਇਨ੍ਹਾਂ ਤੋਂ ਬਿਹਤਰ ਜਵਾਬ ਸੀਰੀ, ਗੂਗਲ ਅਸਿਸਟੈਂਟ ਅਤੇ ਅਲੈਕਸਾ ਵਰਗੇ ਵਰਚੁਅਲ ਅਸਿਸਟੈਂਟ ਦੇ ਦਿੰਦੇ। ਅਜਿਹੇ 'ਚ ਹੋਟਲ ਨੂੰ ਮਹਿਸੂਸ ਹੋਇਆ ਕਿ ਇਹ ਰੋਬਟਸ ਸਟਾਫ ਦੀ ਕਮੀ ਨੂੰ ਪੂਰਾ ਕਰਨ ਦੀ ਜਗ੍ਹਾ ਹੋਰ ਕੰਮ ਵਧਾ ਰਹੇ ਹਨ।

ਇਸ ਤੋਂ ਇਲਾਵਾ ਦੋ ਡਾਇਨਾਸੋਰ ਵਰਗੇ ਦਿਖਣ ਵਾਲੇ ਰੋਬਟਸ ਨੂੰ ਹਟਾਇਆ ਗਿਆ ਹੈ ਜਿਨ੍ਹਾਂ ਨੂੰ ਹੋਟਲ ਚੈੱਕ-ਇਨ 'ਤੇ ਰੱਖਿਆ ਗਿਆ ਸੀ। ਇਹ ਗੈਸਟ ਦੇ ਪਾਸਪੋਰਟ ਜਾਂ ਹੋਰ ਦਸਤਾਵੇਜਾਂ ਦੀ ਫੋਟੋਕਾਪੀ ਵਰਗੇ ਕੰਮ ਵੀ ਨਹੀਂ ਕਰ ਪਾਂਦੇ ਸਨ।

ਦੋ ਰੋਬਟਸ ਨੂੰ ਗੈਸਟ ਦੇ ਸਾਮਾਨ ਪਹੁੰਚਣ ਲਈ ਰੱਖਿਆ ਗਿਆ ਸੀ ਪਰ ਇਹ ਹੋਟਲ ਦੇ 100 'ਚੋਂ ਸਿਰਫ 24 ਕਮਰਿਆਂ ਤੱਕ ਹੀ ਪਹੁੰਚ ਪਾਂਦੇ ਸਨ। ਨਾਲ ਹੀ ਮੀਂਹ ਜਾਂ ਬਰਫਬਾਰੀ ਦੇ ਸਮੇਂ 'ਚ ਕੰਮ ਨਹੀਂ ਕਰ ਪਾਂਦੇ ਸਨ। ਹੋਟਲ ਦੇ ਮੁੱਖ ਦਰਬਾਰ ਰੋਬਟ ਨੂੰ ਵੀ ਸਹੀ ਜਵਾਬ ਨਹੀਂ ਦੇਣਾ ਆਉਂਦਾ ਸੀ।

ਉਹ ਫਲਾਈਟ ਦੇ ਸ਼ਡੀਊਲ ਅਤੇ ਨੇੜੇ-ਤੇੜੇ ਘੁੰਮਣ ਦੀ ਜਗ੍ਹਾ ਵਰਗੇ ਜ਼ਰੂਰੀ ਸਵਾਲਾਂ ਦੇ ਜਵਾਬ ਨਹੀਂ ਜਾਣਦਾ ਸੀ। ਇਸ ਦੀ ਜਗ੍ਹਾ ਹੁਣ ਇੰਸਾਨਾਂ ਨੂੰ ਰੱਖਿਆ ਗਿਆ ਹੈ।
2019 'ਚ ਕੇਂਦਰ ਸਰਕਾਰ ਦੀ ਚਾਬੀ ਬਸਪਾ ਹੱਥ : ਕਟਾਰੀਆ
NEXT STORY