ਕੋਲੰਬੋ- ਕੌਮਾਂਤਰੀ ਮੁਦਰਾ ਫੰਡ (IMF) ਸ਼੍ਰੀਲੰਕਾ ਦੇ ਘਟਨਾਕ੍ਰਮ 'ਤੇ ਪੈਨੀ ਨਜ਼ਰ ਬਣਾਏ ਹੋਏ ਹੈ। ਉਸ ਨੂੰ ਉਮੀਦ ਹੈ ਕਿ ਸ਼੍ਰੀਲੰਕਾ ਦਾ ਸਿਆਸੀ ਸੰਕਟ ਛੇਤੀ ਹਲ ਹੋਵੇਗਾ ਜਿਸ ਤੋਂ ਬਾਅਦ ਨਕਦੀ ਸੰਕਟ ਨਾਲ ਜੂਝ ਰਹੇ ਦੇਸ਼ ਨੂੰ ਰਾਹਤ ਪੈਕੇਜ 'ਤੇ ਗੱਲਬਾਤ ਹੋ ਸਕੇਗੀ। ਸਰਕਾਰ ਵਿਰੋਧੀ ਹਜ਼ਾਰਾਂ ਅੰਦੋਲਨਕਾਰੀਆਂ ਨੇ ਸ਼ਨੀਵਾਰ ਨੂੰ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਦੀ ਮੱਧ ਕੋਲੰਬੋ ਸਥਿਤ ਅਧਿਕਾਰਤ ਰਿਹਾਇਸ਼ 'ਤੇ ਹੱਲਾ ਬੋਲ ਦਿੱਤਾ ਗਿਆ। ਇਹ ਲੋਕ ਰਾਸ਼ਟਰਪਤੀ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ। ਇਸ ਤੋਂ ਇਲਾਵਾ ਅੰਦੋਲਨਕਾਰੀਆਂ ਨੇ ਪ੍ਰਧਾਨਮੰਤਰੀ ਰਾਨਿਲ ਵਿਕਰਮਸਿੰਘੇ ਦੀ ਨਿੱਜੀ ਰਿਹਾਇਸ਼ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ। ਹਾਲਾਂਕਿ, ਵਿਕਰਮਸਿੰਘ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ।
ਆਈ. ਐੱਮ. ਐੱਫ. ਦੀ ਪ੍ਰਧਾਨਮੰਤਰੀ ਵਿਕਰਮਸਿੰਘੇ ਦੇ ਨਾਲ ਨੀਤੀ-ਪੱਧਰ ਦੀ ਇਕ ਦੌਰ ਦੀ ਵਾਰਤਾ ਹੋਈ ਸੀ। ਵਿਕਰਮਸਿੰਘੇ ਕੋਲ ਵਿੱਤ ਮੰਤਰਾਲਾ ਦਾ ਵੀ ਚਾਰਜ ਹੈ। ਦੋਵੇਂ ਪੱਖਾਂ ਦਰਮਿਆਨ ਕੁਝ ਵਿੱਤੀ ਮੁੱਦੇ ਹਨ ਜਿਨ੍ਹਾਂ ਨੂੰ ਸੁਲਝਾਇਆ ਜਾਣਾ ਹੈ। ਸ਼੍ਰੀਲੰਕਾ 'ਚ ਆਈ. ਐੱਮ. ਐੱਫ. ਦੇ ਸੀਨੀਅਰ ਮਿਸ਼ਨ ਪ੍ਰਮੁੱਖ ਪੀਟਰ ਬ੍ਰੇਅਰ ਤੇ ਮਿਸ਼ਨ ਪ੍ਰਮੁੱਖ ਮਾਸਾਹਿਰੋ ਨੋਜਾਕੀ ਨੇ ਐਤਵਾਰ ਨੂੰ ਬਿਆਨ 'ਚ ਕਿਹਾ ਕਿ ਸਾਡੀ ਸ਼੍ਰੀਲੰਕਾ ਦੇ ਘਟਨਾਕ੍ਰਮ 'ਤੇ ਨਜ਼ਦੀਕੀ ਨਜ਼ਰ ਹੈ।
ਇਕਨੋਮੀ ਨੈਕਸਟ ਦੀ ਐਤਵਾਰ ਨੂੰ ਪ੍ਰਕਾਸ਼ਿਤ ਰਿਪੋਰਟ ਦੇ ਮੁਤਾਬਕ, ਆਈ. ਐੱਮ. ਐੱਫ. ਨੇ ਉਮੀਦ ਜਤਾਈ ਹੈ ਕਿ ਸ਼੍ਰੀਲੰਕਾ ਦੇ ਮੌਜੂਦਾ ਹਾਲਾਤ ਛੇਤੀ ਸੁਧਰ ਜਾਣਗੇ। ਜ਼ਿਕਰਯੋਗ ਹੈ ਕਿ ਬ੍ਰਿਟੇਨ ਤੋਂ 1948 ਨੂੰ ਆਜ਼ਾਦ ਹੋਇਆ ਸ਼੍ਰੀਲੰਕਾ ਆਪਣੇ ਸਭ ਤੋਂ ਖ਼ਰਾਬ ਆਰਥਿਕ ਸੰਕਟ ਤੋਂ ਗੁਜ਼ਰ ਰਿਹਾ ਹੈ। ਵਿਦੇਸ਼ੀ ਮੁਦਰਾ ਸੰਕਟ ਤੋਂ ਨਜਿੱਠਣ ਲਈ ਸ਼੍ਰੀਲੰਕਾ ਨੂੰ ਘੱਟੋ-ਘੱਟ ਚਾਰ ਅਰਬ ਡਾਲਰ ਦੀ ਜ਼ਰੂਰਤ ਹੈ।
ਸ਼੍ਰੀਲੰਕਾ : ਪ੍ਰਦਰਸ਼ਨਕਾਰੀਆਂ ਨੂੰ ਰਾਸ਼ਟਰਪਤੀ ਭਵਨ ਤੋਂ ਇੱਕ ਕਰੋੜ ਰੁਪਏ ਤੋਂ ਵੱਧ ਦੀ ਰਕਮ ਮਿਲੀ
NEXT STORY