ਮਿਆਮੀ - ਅਮਰੀਕਾ ਦੇ ਅਲਬਾਮਾ ਸੂਬੇ 'ਚ ਇਕ ਨਾਬਾਲਿਗ (14) ਨੇ ਆਪਣੇ ਪਰਿਵਾਰ ਦੇ 5 ਮੈਂਬਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਇਸ ਤੋਂ ਬਾਅਦ ਪੁਲਸ ਨੂੰ ਬੁਲਾਇਆ ਅਤੇ ਆਪਣਾ ਅਪਰਾਧ ਸਵੀਕਾਰ ਕਰ ਲਿਆ। ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਲਬਾਮਾ ਦੇ ਐਲਕਮੋਂਟ 'ਚ ਸਥਿਤ ਘਰ 'ਚ 3 ਪੀੜਤਾਂ ਦੀਆਂ ਲਾਸ਼ਾਂ ਮਿਲੀਆਂ ਜਦਕਿ 2 ਹੋਰ ਦੀ ਮੌਤ ਇਕ ਖੇਤਰੀ ਹਸਪਤਾਲ ਲਿਜਾਂਦੇ ਹੋਈ। ਲਾਇਮਸਟੋਨ ਕਾਊਂਟੀ ਦੇ ਸ਼ੈਰਿਫ ਨੇ ਟਵਿੱਟਰ 'ਤੇ ਲਿੱਖਿਆ ਕਿ 14 ਸਾਲਾ ਨਾਬਾਲਿਗ ਨੇ ਆਪਣੇ ਘਰ 'ਚ ਆਪਣੇ ਪਰਿਵਾਰ ਦੇ ਸਾਰੇ 5 ਮੈਂਬਰਾਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੀ ਗੱਲ ਸਵੀਕਾਰ ਕੀਤੀ ਹੈ। ਉਨ੍ਹਾਂ ਨੇ ਆਖਿਆ ਕਿ ਉਹ 9 ਐੱਮ. ਐੱਮ. ਦੀ ਹੈਂਡਗਨ ਖੋਜਣ 'ਚ ਜਾਂਚ ਅਧਿਕਾਰੀ ਦੀ ਮਦਦ ਕਰ ਰਿਹਾ ਹੈ ਉਸ ਨੇ ਨੇੜੇ ਦੇ ਕਿਸੇ ਸਥਾਨ 'ਤੇ ਸੁੱਟ ਦਿੱਤੀ ਸੀ। ਗੋਲੀਬਾਰੀ ਦੀ ਇਹ ਘਟਨਾ ਸੋਮਵਾਰ ਨੂੰ ਹੋਈ ਸੀ ਨਾਬਾਲਿਗ ਨੂੰ ਹਿਰਾਸਤ 'ਚ ਲਿਆ ਗਿਆ ਹੈ ਅਤੇ ਅਜੇ ਹੱਤਿਆ ਦੇ ਉਦੇਸ਼ ਦਾ ਪਤਾ ਨਹੀਂ ਲੱਗ ਪਾਇਆ।
ਚਮਕੀਲੇ ਟੈਟੂ ਨਾਲ ਗੰਭੀਰ ਐਲਰਜੀ ਦਾ ਖਤਰਾ
NEXT STORY