ਟੋਕੀਓ (ਏਜੰਸੀ)- ਜਾਪਾਨ ਵਿਚ ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਟੋਮੀਕੋ ਇਟੂਕਾ ਦਾ 116 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। 'ਗਿਨੀਜ਼ ਵਰਲਡ ਰਿਕਾਰਡਜ਼' ਮੁਤਾਬਕ ਜਾਪਾਨ ਦੀ ਰਹਿਣ ਵਾਲੀ ਇਟੂਕਾ ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਸੀ। ਬੁਢਾਪਾ ਨੀਤੀਆਂ ਦੇ ਇੰਚਾਰਜ ਅਧਿਕਾਰੀ ਯੋਸ਼ੀਤਸੁਗੁ ਨਗਾਟਾ ਨੇ ਕਿਹਾ ਕਿ ਇਟੂਕਾ ਦੀ ਮੌਤ 29 ਦਸੰਬਰ ਨੂੰ ਮੱਧ ਜਾਪਾਨ ਦੇ ਹਯੋਗੋ ਸੂਬੇ ਦੇ ਆਸ਼ੀਆ ਵਿੱਚ ਇੱਕ ਕੇਅਰ ਹੋਮ ਵਿੱਚ ਹੋਈ।
ਇਹ ਵੀ ਪੜ੍ਹੋ: Food ਮਾਰਕੀਟ 'ਚ ਲੱਗੀ ਭਿਆਨਕ ਅੱਗ, 8 ਲੋਕਾਂ ਦੀ ਮੌਤ
ਇਟੂਕਾ ਦਾ ਜਨਮ 23 ਮਈ 1908 ਨੂੰ ਹੋਇਆ ਸੀ। ਪਿਛਲੇ ਸਾਲ 117 ਸਾਲਾ ਮਾਰੀਆ ਬ੍ਰੈਨਿਆਸ ਦੀ ਮੌਤ ਤੋਂ ਬਾਅਦ ਉਹ ਸਭ ਤੋਂ ਬਜ਼ੁਰਗ ਔਰਤ ਬਣ ਗਈ ਸੀ। ਨਗਾਟਾ ਨੇ ਕਿਹਾ ਕਿ ਓਸਾਕਾ ਵਿੱਚ ਜਨਮੀ ਇਟੂਕਾ ਹਾਈ ਸਕੂਲ ਵਿੱਚ ਵਾਲੀਬਾਲ ਖਿਡਾਰਣ ਸੀ। ਉਨ੍ਹਾਂ ਨੇ 3,067 ਮੀਟਰ (10,062 ਫੁੱਟ) ਉੱਚੇ ਮਾਉਂਟ ਓਨਟੇਕ 'ਤੇ 2 ਵਾਰ ਚੜ੍ਹਾਈ ਕੀਤੀ। 20 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਵਿਆਹ ਹੋਇਆ ਅਤੇ ਉਨ੍ਹਾਂ ਦੀਆਂ 2 ਧੀਆਂ ਅਤੇ 2 ਪੁੱਤਰ ਸਨ। ਉਨ੍ਹਾਂ ਨੇ ਦੱਸਿਆ ਕਿ 1979 ਵਿੱਚ ਆਪਣੇ ਪਤੀ ਦੀ ਮੌਤ ਤੋਂ ਬਾਅਦ ਇਟੂਕਾ ਨਾਰਾ ਵਿੱਚ ਇਕੱਲੀ ਰਹਿੰਦੀ ਸੀ। ਨਗਾਟਾ ਨੇ ਦੱਸਿਆ ਕਿ ਇਸ ਸਮੇਂ ਉਨ੍ਹਾਂ ਦੇ ਪਰਿਵਾਰ ਵਿੱਚ ਇੱਕ ਪੁੱਤਰ, ਇੱਕ ਧੀ ਅਤੇ 5 ਪੋਤੇ-ਪੋਤੀਆਂ ਹਨ।
ਇਹ ਵੀ ਪੜ੍ਹੋ: 7 ਸੂਬਿਆਂ ਅਤੇ ਤਿੰਨ ਨਗਰ ਪਾਲਿਕਾਵਾਂ 'ਚ 60 ਦਿਨਾਂ ਲਈ ਐਮਰਜੈਂਸੀ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Food ਮਾਰਕੀਟ 'ਚ ਲੱਗੀ ਭਿਆਨਕ ਅੱਗ, 8 ਲੋਕਾਂ ਦੀ ਮੌਤ
NEXT STORY