ਨਵੀਂ ਦਿੱਲੀ (ਨਵੋਦਿਆ ਟਾਈਮਜ਼) : ਇੱਥੇ ਬਦਰਪੁਰ ਇਲਾਕੇ ’ਚ ਬਾਥਰੂਮ ’ਚ ਬੀੜੀ ਸੁਲਗਾਉਣ ਦੌਰਾਨ ਹੋਏ ਧਮਾਕੇ ਤੋਂ ਬਾਅਦ ਲੱਗੀ ਅੱਗ ’ਚ ਇਕ ਬਜ਼ੁਰਗ ਔਰਤ ਜ਼ਿੰਦਾ ਸੜ ਗਈ। ਸੂਚਨਾ ’ਤੇ ਪਹੁੰਚੀ ਪੁਲਸ ਨੇ ਮੌਕੇ ਤੋਂ ਔਰਤ ਦੀ ਸੜੀ ਹੋਈ ਲਾਸ਼ ਬਰਾਮਦ ਕੀਤੀ। ਮ੍ਰਿਤਕਾ ਦੀ ਪਛਾਣ ਬੀਨੂੰ ਸਿੰਘ ਉਰਫ਼ ਪੁਸ਼ਪਾ (65) ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੀ. ਐੱਨ. ਜੀ. ਰਿਸਾਅ ਕਾਰਨ ਹਾਦਸਾ ਹੋਇਆ ਹੈ। ਦੋ ਮਹੀਨੇ ਪਹਿਲਾਂ ਹੀ ਘਰ ’ਚ ਪੀ. ਐੱਨ. ਜੀ. ਦਾ ਕੁਨੈਕਸ਼ਨ ਲੱਗਾ ਸੀ। ਜਿਸ ਬਾਥਰੂਮ ’ਚ ਅੱਗ ਲੱਗੀ ਉਸ ਦੇ ਕੋਲੋਂ ਹੀ ਪੀ. ਐੱਨ. ਜੀ. ਲਾਈਨ ਜਾ ਰਹੀ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਡੀ. ਸੀ. ਪੀ. ਸਾਊਥ ਈਸਟ ਡਾ. ਹੇਮੰਤ ਤਿਵਾੜੀ ਅਨੁਸਾਰ ਬੀਨੂੰ ਸਿੰਘ ਆਪਣੇ 3 ਬੇਟਿਆਂ ਦੇ ਨਾਲ ਮੋਲੜਬੰਦ ਇਲਾਕੇ ’ਚ ਰਹਿੰਦੀ ਸੀ। ਉਸ ਦੇ ਪਤੀ ਕਮਲਾ ਸਿੰਘ ਦਾ ਦਿਹਾਂਤ ਹੋ ਚੁੱਕਾ ਹੈ। ਪਰਿਵਾਰ ਨੇ ਕਿਸੇ ਤਰ੍ਹਾਂ ਦੇ ਸ਼ੱਕ ਜਾਂ ਗੜਬੜੀ ਦੀ ਖਦਸ਼ਾ ਨਹੀਂ ਪ੍ਰਗਟਾਇਆ। ਪਹਿਲੀ ਨਜ਼ਰੇ ਮਾਮਲਾ ਹਾਦਸੇ ਦਾ ਜਾਪਦਾ ਹੈ। ਬੀਨੂੰ ਸਿੰਘ ਦੀ ਨੂੰਹ ਮਮਤਾ ਸਿੰਘ ਨੇ ਦੱਸਿਆ ਕਿ ਉਸ ਦੀ ਸੱਸ ਨੂੰ ਜਦੋਂ ਵੀ ਤਣਾਅ ਹੁੰਦਾ ਸੀ ਤਾਂ ਉਹ ਚੋਰੀ-ਲੁਕੇ ਬਾਥਰੂਮ ’ਚ ਜਾ ਕੇ ਬੀੜੀ ਪੀਂਦੀ ਸੀ। ਪਰਿਵਾਰ ਨੂੰ ਇਸ ਦੀ ਜਾਣਕਾਰੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਓਡੀਸ਼ਾ 'ਚ ਭਿਆਨਕ ਤੂਫ਼ਾਨ ਦਾ ਕਹਿਰ; 2 ਲੋਕਾਂ ਦੀ ਮੌਤ, 200 ਤੋਂ ਵੱਧ ਘਰ ਤਬਾਹ
NEXT STORY