ਇੰਟਰਨੈਸ਼ਨਲ ਡੈਸਕ— ਜਾਪਾਨ 'ਚ ਅੱਜ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਜਿਸ ਤੋਂ ਬਾਅਦ ਡਰੇ ਹੋਏ ਲੋਕ ਘਰਾਂ 'ਚੋਂ ਬਾਹਰ ਆ ਕੇ ਖ਼ੜ੍ਹੇ ਹੋ ਗਏ। ਜਾਪਾਨ ਦੇ ਕੁਰਿਲ ਟਾਪੂ 'ਚ ਆਏ ਭੂਚਾਲ ਦੀ ਤੀਬਰਤਾ 6.3 ਮਾਪੀ ਗਈ ਹੈ। ਅਧਿਕਾਰੀਆਂ ਮੁਤਾਬਕ ਅਜੇ ਤੱਕ ਸੁਨਾਮੀ ਨੂੰ ਲੈ ਕੇ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ - ਪੌੜੀਆਂ ਘੜੀਸ ਕੇ ਖ਼ੁਦ ਜਹਾਜ਼ ਤੋਂ ਹੇਠਾਂ ਉਤਰਨ ਲਈ ਮਜ਼ਬੂਰ ਹੋਇਆ ਦਿਵਿਆਂਗ ਵਿਅਕਤੀ, ਫਿਰ ਹੋਇਆ.....
ਦੱਸ ਦੇਈਏ ਕਿ ਮੀਡੀਆ ਰਿਪੋਰਟਾਂ ਮੁਤਾਬਕ ਪਿਛਲੇ 3 ਦਿਨਾਂ 'ਚ ਅੱਜ ਤੀਜੀ ਵਾਰ ਭੂਚਾਲ ਆਇਆ ਹੈ, ਜਿਸ ਕਾਰਨ ਲੋਕ ਦਹਿਸ਼ਤ 'ਚ ਹਨ। ਇਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਜਾਪਾਨ 'ਚ ਵੀਰਵਾਰ ਨੂੰ ਯਾਨੀ ਅੱਜ ਇਕ ਤੋਂ ਬਾਅਦ ਇਕ ਭੂਚਾਲ ਦੇ ਦੋ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ 'ਤੇ ਪਹਿਲੇ ਭੂਚਾਲ ਦੀ ਤੀਬਰਤਾ 6.5 ਦਰਜ ਕੀਤੀ ਗਈ, ਜਦਕਿ ਦੂਜੇ ਭੂਚਾਲ ਦੀ ਤੀਬਰਤਾ 5.0 ਦਰਜ ਕੀਤੀ ਗਈ। ਭੂਚਾਲ ਦਾ ਪਹਿਲਾ ਝਟਕਾ ਕੁਰਿਲ ਟਾਪੂ 'ਤੇ ਵੀਰਵਾਰ ਦੁਪਹਿਰ 2.45 ਵਜੇ ਦਰਜ ਕੀਤਾ ਗਿਆ, ਜਦੋਂ ਕਿ ਦੂਜਾ ਝਟਕਾ ਕਰੀਬ 3.07 ਵਜੇ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ - ਕੈਨੇਡਾ ਰਹਿ ਰਹੇ ਪੰਜਾਬ ਦੇ ਵਿਦਿਆਰਥੀਆਂ ਲਈ ਖ਼ਾਸ ਖ਼ਬਰ, ਓਰੇਨ ਦੇ ਰਿਹਾ 'ਸੁਨਹਿਰੀ ਤੋਹਫ਼ਾ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਯੂਕਰੇਨ ਦੀ ਮਦਦ ਲਈ ਆਖਰੀ ਵਾਰ ਅੱਗੇ ਆਇਆ ਅਮਰੀਕਾ, 250 ਮਿਲੀਅਨ ਡਾਲਰ ਦੀ ਕਰੇਗਾ ਫੌਜੀ ਮਦਦ
NEXT STORY