ਕਾਬੁਲ– ਤਾਲਿਬਾਨ ਨੇ ਪਾਕਿਸਤਾਨੀ ਮੰਤਰੀ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਕਿ ਦੋਹਾਂ ਦੇਸ਼ਾਂ ਵਿਚਕਾਰ ਵਪਾਰ ਰੁਪਏ ਵਿਚ ਹੋਵੇਗਾ। ਤਾਲਿਬਾਨ ਸਰਕਾਰ ਦੇ ਸੱਭਿਆਚਾਰਕ ਕਮਿਸ਼ਨ ਦੇ ਮੈਂਬਰ ਅਹਿਮਦਉੱਲਾ ਵਾਸਿਕ ਨੇ ਕਿਹਾ ਕਿ ਗੁਆਂਢੀ ਦੇਸ਼ਾਂ ਵਿਚਾਲੇ ਲੈਣ -ਦੇਣ ਅਫਗਾਨੀ ਮੁਦਰਾ ਵਿਚ ਹੋਵੇਗਾ। ਇਹ ਬਿਆਨ ਪਾਕਿਸਤਾਨ ਦੇ ਵਿੱਤ ਮੰਤਰੀ ਦੇ ਦਾਅਵੇ ਦੇ ਇਕ ਦਿਨ ਬਾਅਦ ਆਇਆ ਹੈ ਕਿ ਪਾਕਿਸਤਾਨ ਛੇਤੀ ਹੀ ਅਫਗਾਨਿਸਤਾਨ ਨਾਲ ਰੁਪਏ 'ਚ ਵਪਾਰ ਸ਼ੁਰੂ ਕਰ ਦੇਵੇਗਾ, ਜਿਸ ਨਾਲ ਵਧ ਰਹੇ ਚਾਲੂ ਖਾਤੇ ਦੇ ਘਾਟੇ ’ਤੇ ਬੋਝ ਘੱਟ ਹੋ ਸਕਦਾ ਹੈ। ਵਾਸਿਕ ਨੇ ਕਿਹਾ ਕਿ ਇਸ ਖ਼ਬਰ ਵਿਚ ਕੋਈ ਸੱਚਾਈ ਨਹੀਂ ਹੈ ਕਿ ਵਪਾਰ ਪਾਕਿਸਤਾਨੀ ਮੁਦਰਾ ਵਿਚ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਤਾਲਿਬਾਨ ਆਪਣੀ ਕੌਮੀ ਪਛਾਣ ਦੀ ਕਦਰ ਕਰਦੇ ਹਨ ਅਤੇ ਉਹ ਕਦੇ ਵੀ ਅਜਿਹੇ ਫੈਸਲੇ ਨਹੀਂ ਲੈਣਗੇ, ਜੋ ਉਨ੍ਹਾਂ ਦੇ ਦੇਸ਼ ਦੇ ਪਦਾਰਥਕ ਅਤੇ ਅਧਿਆਤਮਕ ਹਿੱਤਾਂ ਲਈ ਨੁਕਸਾਨਦੇਹ ਹੋਣ।
ਅਮਰੀਕਾ : ਕਾਰ ਹਾਦਸੇ 'ਚ ਭਾਰਤੀ ਮੂਲ ਦੇ ਯਾਤਰੀ ਦੀ ਮੌਤ
NEXT STORY