ਇੰਟਰਨੈਸ਼ਨਲ ਡੈਸਕ : ਚੀਨ ਦੀ ਕਮਿਊਨਿਸਟ ਪਾਰਟੀ ਦੇ 100 ਸਾਲ ਪੂਰੇ ਹੋਣ ਤੋਂ ਠੀਕ ਪਹਿਲਾਂ ਅਮਰੀਕਾ ਨੇ ਚੀਨ ਨੂੰ ਵੱਡਾ ਝਟਕਾ ਦਿੱਤਾ ਹੈ। ਅਮਰੀਕਾ ਦੀ ਪ੍ਰਤੀਨਿਧੀ ਸਭਾ ਵਿਚ ਦੋ ਦਲੀ ਸੰਸਦ ਮੈਂਬਰਾਂ ਨੇ ਚੀਨ ’ਚ 100 ਸਾਲ ਤੋਂ ਚੱਲ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ’ਤੇ ਇਕ ਨਿੰਦਾ ਮਤਾ ਪਾਸ ਕੀਤਾ ਹੈ। ਵਿਸਕਾਨਸਿਨ ਦੇ ਰਿਪਬਲਿਕਨ ਸੰਸਦ ਮੈਂਬਰ ਮਾਇਕ ਗਾਲਾਘਰ ਨੇ ਸ਼ੁੱਕਰਵਾਰ ਇਹ ਮਤਾ ਪ੍ਰਤੀਨਿਧੀ ਸਭਾ ’ਚ ਰੱਖਿਆ। ਫਾਕਸ ਨਿਊਜ਼ ਦੇ ਅਨੁਸਾਰ ਇਸ ਮਤੇ ਵਿਚ 1930 ’ਚ ਚੀਨ ਦੇ ਹੀ ਆਪਣੇ ਲੋਕਾਂ ’ਤੇ ਹੋਏ ਜ਼ੁਲਮ ਦਾ ਵਰਣਨ ਕੀਤਾ ਗਿਆ ਹੈ। ਨਾਲ ਹੀ ਪੀੜਤ ਲੋਕਾਂ ਦੀ ਆਜ਼ਾਦੀ ਲਈ ਉਨ੍ਹਾਂ ਨਾਲ ਖੜ੍ਹੇ ਹੋਣ ਦਾ ਵਾਅਦਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : FATF ਤੋਂ ਬਚਣ ਲਈ ਇਮਰਾਨ ਤੇ ਬਾਜਵਾ ਦੇ ਨਾਪਾਕ ਮਨਸੂਬੇ, ਰਚ ਰਹੇ ਇਹ ਖਤਰਨਾਕ ਸਾਜ਼ਿਸ਼
ਇਸ ਦੇ ਸਹਿ ਪ੍ਰਸਤਾਵਕ ਟੈਕਸਾਸ ਦੇ ਰਿਪਲਿਕਨ ਸੰਸਦ ਮੈਂਬਰ ਮੈਕੋਲ ਤੇ ਹੋਰ ਸੰਸਦ ਮੈਂਬਰ ਸਨ। ਇਸ ਮਤੇ ਵਿਚ ਚੀਨ ਦੇ 30 ਤੋਂ ਜ਼ਿਆਦਾ ਵੱਡੇ ਮਨੁੱਖੀ ਅਧਿਕਾਰ ਦੇ ਘਾਣ ਦੇ ਮਾਮਲਿਆਂ ਦਾ ਜ਼ਿਕਰ ਕੀਤਾ ਗਿਆ ਹੈ। ਮਤੇ ’ਚ 1951 ਵਿਚ ਤਿੱਬਤ ’ਤੇ ਕਬਜ਼ੇ ਤੋਂ ਲੈ ਕੇ 1971 ਤੋਂ ਸ਼ਿਨਜਿਆਂਗ ’ਚ ਉਈਗਰ ਮੁਸਲਮਾਨਾਂ ’ਤੇ ਜ਼ੁਲਮ ਦਾ ਹਵਾਲਾ ਦਿੱਤਾ ਗਿਆ ਹੈ। ਸੰਸਦ ਮੈਂਬਰ ਗਾਲਾਘਰ ਨੇ ਮਤੇ ਵਿਚ ਲਿਖਿਆ ਹੈ ਕਿ ਕਮਿਊਨਿਸਟ ਪਾਰਟੀ ਦੇ ਸੌ ਸਾਲ ਦੇ ਇਤਿਹਾਸ ਵਿਚ ਮਨੁੱਖੀ ਅਧਿਕਾਰਾਂ ਦਾ ਘਾਣ, ਤਸੀਹੇ, ਸਮੂਹਿਕ ਜੇਲ੍ਹ, ਕਤਲੇਆਮ ਵਰਗੇ ਮਾਮਲਿਆਂ ਉਤੇ ਪ੍ਰਤੀਨਿਧੀ ਸਭਾ ਜੰਮ ਕੇ ਨਿੰਦਾ ਕਰਦੀ ਹੈ। ਦੂਜੇ ਪਾਸੇ ਚੀਨ ਦੀਆਂ ਮਨੁੱਖੀ ਅਧਿਕਾਰਾਂ ਦੇ ਘਾਣ ਦੀਆਂ ਸਰਗਰਮੀਆਂ ਖਿਲਾਫ ਸਵਿਟਜ਼ਰਲੈਂਡ ਤੇ ਲੀਚੇਸਟੀਨ ’ਚ ਰਹਿਣ ਵਾਲੇ ਤਿੱਬਤੀ ਭਾਈਚਾਰੇ ਦੇ ਲੋਕਾਂ ਨੇ ਸੰਯੁਕਤ ਰਾਸ਼ਟਰ ’ਚ ਆਪਣੀ ਆਵਾਜ਼ ਚੁੱਕੀ ਹੈ।
ਇਹ ਵੀ ਪੜ੍ਹੋ : ਕੋਰੋਨਾ ਕਾਲ ਦੌਰਾਨ ਅਮਰੀਕਾ ਤੇ ਕੁਵੈਤ ਤੋਂ ਡਿਪੋਰਟ ਹੋਏ 4,000 ਭਾਰਤੀ
ਇਨ੍ਹਾਂ ਲੋਕਾਂ ਨੇ ਪੰਜ ਸੂਤਰੀ ਅਪੀਲ ਵਿਚ ਕਿਹਾ ਕਿ ਤਿੱਬਤ ’ਚ ਚੀਨ ਸੱਭਿਆਚਾਰਕ ਕਤਲੇਆਮ ਕਰ ਰਿਹਾ ਹੈ। ਅਪੀਲ ਵਿਚ ਕਿਹਾ ਗਿਆ ਹੈ ਕਿ ਚੀਨ ਤਿੱਬਤੀ ਖੇਤਰ ਦੇ ਧਾਰਮਿਕ ਵਿਸ਼ਵਾਸ ਤੇ ਰਵਾਇਤਾਂ ’ਚ ਦਖਲਅੰਦਾਜ਼ੀ ਕਰ ਰਿਹਾ ਹੈ। ਦੱਸ ਦੇਈਏ ਕਿ ਚੀਨ ਦੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਦੇ ਸੌ ਸਾਲ ਪੂਰੇ ਹੋਣ ’ਤੇ 1 ਜੁਲਾਈ ਨੂੰ ਵੱਡਾ ਪ੍ਰੋਗਰਾਮ ਹੋਣ ਜਾ ਰਿਹਾ ਹੈ ਪਰ ਚੀਨ ਨੇ ਲੋਕਾਂ ਦੀਆਂ ਆਵਾਜ਼ਾਂ ਦਬਾਉਣ ਲਈ ਬੀਜਿੰਗ ਵਿਚ ਥਿਆਨਮੇਨ ਚੌਕ, ਫਾਰਬਿਡਨ ਪੈਲੇਸ ਕੰਪਲੈਕਸ ਤੇ ਹੋਰ ਵੱਡੇ ਸੈਰ-ਸਪਾਟਾ ਸਥਾਨਾਂ ਨੂੰ ਬੰਦ ਕਰ ਦਿੱਤਾ ਹੈ।
ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਡੁੱਬਣ ਕਾਰਨ ਮੌਤ
NEXT STORY