ਬਰਮਿੰਘਮ (ਏਜੰਸੀ)-ਬਰਮਿੰਘਮ ਦੇ ਲੋਕਾਂ ਨੇ ਦੀਵਾਲੀ ਆਨ ਦਿ ਸਕੁਏਅਰ 2019 ਦਾ ਤਿਓਹਾਰ ਧੂਮਧਾਮ ਨਾਲ ਮਨਾਇਆ। ਇਸ ਮੇਗਾ ਇਵੈਂਟ ਵਿਚ ਪੂਰੇ ਮਿਡਲੈਂਡਸ ਅਤੇ ਨਾਰਥਲੈਂਡ ਦੇ 20 ਹਜ਼ਾਰ ਤੋਂ ਵਧੇਰੇ ਲੋਕਾਂ ਨੇ ਸ਼ਮੂਲੀਅਤ ਕੀਤੀ। ਏਸ਼ੀਅਨ ਲਾਈਟ ਨਿਊਜ਼ ਮੁਤਾਬਕ ਵੈਸਟ ਮਿਡਲੈਂਡਸ ਦੇ ਮੇਅਰ ਐਂਡੀ ਸਟ੍ਰੀਟ ਅਤੇ ਭਾਰਤ ਦੇ ਮਹਾਵਣਜ ਅਧਿਕਾਰੀ ਅਮਨ ਪੁਰੀ ਦੇ ਨਾਲ ਹਾਈ ਕਮਿਸ਼ਨਰ ਨੇ ਤਿਓਹਾਰ ਵਿਚ ਮੌਜੂਦ ਲੋਕਾਂ ਨੂੰ ਸੰਬੋਧਿਤ ਕੀਤਾ ਅਤੇ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਆਨ ਦਿ ਸਕੁਏਅਰ ਮੇਗਾ ਇਵੈਂਟ ਪੂਰੇ ਮਿਡਲੈਂਡਸ ਅਤੇ ਨਾਰਥ ਇੰਗਲੈਂਡ ਦੇ 20 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਭੀੜ ਨੂੰ ਖਿੱਚਣ ਵਿਚ ਸਫਲ ਰਿਹਾ। ਦੀਵਾਲੀ ਦੇ ਤਿਓਹਾਰ ਵਿਚ ਆਏ ਲੋਕਾਂ ਨੇ ਇਥੇ ਰਸਮੀ ਸੰਗੀਤ, ਭਾਰਤੀ ਭੋਜਨ ਅਤੇ ਹੋਰ ਗਤੀਵਿਧੀਆਂ ਦਾ ਆਨੰਦ ਲਿਆ। ਸੁਹਾਵਨੇ ਮੌਸਮ ਅਤੇ ਧੁੱਪ ਨੇ ਇਸ ਦਿਨ ਨੂੰ ਹੋਰ ਖੁਸ਼ਨੁਮਾ ਬਣਾ ਦਿੱਤਾ। ਮਿਡਲੈਂਡਸ ਅਤੇ ਉੱਤਰੀ ਇੰਗਲੈਂਡ ਦੇ ਸਾਰੇ ਹਿੱਸਿਆਂ ਤੋਂ ਆਏ ਵੱਖ-ਵੱਖ ਭਾਈਚਾਰਕ ਸੰਗਠਨਾਂ ਦੇ ਪੇਸ਼ੇਵਰਾਂ ਅਤੇ ਕਲਾਕਾਰਾਂ ਦੀ ਸ਼ਾਨਦਾਰ ਪੇਸ਼ਕਸ਼ ਨੇ ਮੰਚ --ਤੇ ਸਮਾਂ ਬੰਨ੍ਹ ਦਿੱਤਾ।
ਦੀਵਾਲੀ ਦਾ ਪ੍ਰਾਚੀਨ ਤਿਓਹਾਰ ਪਾਰੰਪਰਿਕ ਰੂਪ ਤੋਂ ਸਰਦ ਰੁੱਤ ਵਿਚ ਦੁਨੀਆ ਭਰ ਦੇ ਲੱਖਾਂ ਲੋਕਾਂ ਵਲੋਂ ਮਨਾਇਆ ਜਾਂਦਾ ਹੈ। ਇਸ ਤਿਓਹਾਰ ਨੇ ਹਮੇਸ਼ਾ ਹਨੇਰੇ --ਤੇ ਚਾਨਣ ਦੀ ਜਿੱਤ, ਨਿਰਾਸ਼ਾ --ਤੇ ਆਸ਼ਾ ਅਤੇ ਬਦੀ --ਤੇ ਨੇਕੀ ਦੀ ਜਿੱਤ ਦੇ ਸਰਵ ਵਿਆਪਕ ਜਿੱਤ ਦਾ ਪ੍ਰਤੀਕ ਰਖਿਆ ਹੈ। ਵੈਸਟ ਮਿਡਲੈਂਡਸ ਦੇ ਮੇਅਰ ਮਿਸਟਰ ਐਂਡੀ ਸਟ੍ਰੀਟ ਦੇ ਨਾਲ ਮਿਲ ਕੇ ਅਤੇ ਭਾਰਤ ਦੇ ਕੌਂਸਲ ਜਨਰਲ ਡਾ. ਅਮਨ ਪੂਰੀ ਨੇ ਦਰਸ਼ਕਾਂ ਨੂੰ ਸੰਬੋਧਿਤ ਕੀਤਾ ਅਤੇ ਇਸ ਮੌਕੇ ਲਈ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਪ੍ਰੋਗਰਾਮ ਵਿਚ ਢੋਲ, ਨਗਾੜਿਆਂ ਵਾਲਿਆਂ ਨੇ ਰੰਗ-ਬੰਰਗੀਆਂ ਪਾਰੰਪਰਿਕ ਪੁਸ਼ਾਕਾਂ ਪਾਈਆਂ ਹੋਈਆਂ ਸਨ। ਮਸ਼ਹੂਰ ਵਿਕਟੋਰੀਆ ਸਕੁਏਅਰ, ਬਰਮਿੰਘਮ ਹਾਲ ਅਤੇ ਕਾਓਂਸਿਲ ਹਾਊਸ ਦੀ ਨਿਗਰਾਨੀ ਵਿਚ ਵੱਡੇ ਪੈਮਾਨੇ ਤੇ ਬਣਾਈ ਗਈ ਸਟੇਜ --ਤੇ ਰੰਗਾਰੰਗ ਪ੍ਰੋਗਰਾਮ ਨੇ ਲੋਕਾਂ ਦਾ ਮਨ ਮੋਹ ਲਿਆ। ਇਸ ਤੋਂ ਇਲਾਵਾ 2 ਵੱਡੇ ਫੂਲ ਸਟਾਲ, ਜਿਨ੍ਹਾਂ ਵਿਚ ਭਾਰਤੀ ਖਾਣੇ ਦੀਆਂ ਦਿਲਕਸ਼ ਆਈਟਮਾਂ ਪੇਸ਼ ਕੀਤੀਆਂ।ਇਥੇ ਆਉਣ ਵਾਲੇ ਲੋਕਾਂ ਲਈ ਇਹ ਆਕਰਸ਼ਣ ਦਾ ਕੇਂਦਰ ਬਣ ਗਿਆ।
ਵਿਸ਼ਾਲ ਸਭਾ ਨੂੰ ਸੰਬੋਧਿਤ ਕਰਦੇ ਹੋਏ ਭਾਰਤੀ ਹਾਈ ਕਮਿਸ਼ਨਰ ਰੂਚੀ ਘਨਸ਼ਿਆਮ ਨੇ ਆਖਿਆ ਕਿ ਅਮੀਰ ਸਭਿਆਚਾਰ ਵਿਰਾਸਤ, ਭਾਰਤ ਅਤੇ ਬ੍ਰਿਟੇਨ ਵਿਚਾਲੇ ਸਭਿਆਚਾਰਕ ਸਬੰਧਾਂ ਅਤੇ ਬ੍ਰਿਟੇਨ ਵਿਚ ਭਾਰਤੀ ਸੰਸਕ੍ਰਿਤੀ ਜੜਾਂ ਨੂੰ ਮਜ਼ਬੂਤ ਕਰਨ ਵਿਚ ਭਾਰਤੀ ਪ੍ਰਵਾਸੀਆਂ ਦਾ ਜ਼ਬਰਦਸ਼ਤ ਯੋਗਦਾਨ ਹੈ। ਹਾਈ ਕਮਿਸ਼ਨਰ ਨੇ ਵੈਸਟ ਮਿਡਲੈਂਡਸ ਅਤੇ ਨਾਰਥ ਇੰਗਲੈਂਡ ਦੇ ਪੂਰੇ ਬ੍ਰਿਟਿਸ਼ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਕਰਤਾਰਪੁਰ ਕੋਰੀਡੋਰ ਸਮਝੌਤੇ 'ਤੇ 24 ਅਕਤੂਬਰ ਨੂੰ ਹੋ ਸਕਦੇ ਹਨ ਦਸਤਖਤ
NEXT STORY