ਰੋਮ (ਇਟਲੀ) (ਟੇਕਚੰਦ ਜਗਤਪੁਰ) : ਜਿਥੇ ਸਮੁੱਚੇ ਸੰਸਾਰ ਭਰ 'ਚ ਧੰਨ-ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ 649ਵਾਂ ਗੁਰਪੁਰਬ ਬੜੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ, ਉਥੇ ਹੀ ਸ੍ਰੀ ਗੁਰੂ ਰਵਿਦਾਸ ਧਰਮ ਅਸਥਾਨ ਰੀਜੋਇਮੀਲੀਆ ਵੱਲੋ ਵੀ ਗੁਰਪੁਰਬ ਦੇ ਸਬੰਧ ਵਿੱਚ ਵਿਸ਼ੇਸ਼ ਸਮਾਗਮ 22 ਫਰਵਰੀ ਦਿਨ ਐਤਵਾਰ ਨੂੰ ਫੌਸਦੋਨਦੋ ਦੀ ਕਰੇਜੋ ਵਿਖੇ ਹੋਵੇਗਾ।
ਇਸ ਸਮਾਗਮ ਸਬੰਧੀ ਗੱਲਬਾਤ ਕਰਦਿਆ ਪ੍ਰਧਾਨ ਕਸ਼ਮੀਰ ਲਾਲ ਮਹਿੰਮੀ ਤੇ ਗਾਇਕ ਪੰਮਾ ਲਧਾਣਾ ਨੇ ਦੱਸਿਆ ਕਿ 22 ਫਰਵਰੀ ਦਿਨ ਐਤਵਾਰ ਨੂੰ ਅਮ੍ਰਿੰਤ ਬਾਣੀ ਸ੍ਰੀ ਗੁਰੂ ਰਵਿਦਾਸ ਜੀ ਦੇ ਆਖੰਡ ਜਾਪ ਦੇ ਭੋਗ ਉਪਰੰਤ ਵਿਸ਼ੇਸ਼ ਦੀਵਾਨ ਸਜਾਏ ਜਾਣਗੇ, ਜਿਸ ਵਿਚ ਮਹਾਨ ਪ੍ਰਚਾਰਕ ਗੁਰੂ ਰਵਿਦਾਸ ਮਹਾਰਾਜ ਜੀ ਦੇ ਇਤਿਹਾਸ ਤੋ ਸੰਗਤਾਂ ਨੂੰ ਜਾਣੂ ਕਰਵਾਉਣਗੇ। ਇਸ ਮੌਕੇ ਗਾਇਕ ਅਜੇ ਮਹਿੰਮੀ ਸਤਿਗੁਰਾਂ ਦੀ ਮਹਿੰਮਾ ਦਾ ਗੁਣਗਾਣ ਕਰਨਗੇ। ਉਨ੍ਹਾਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਇਸ ਸਮਾਗਮ ਵਿੱਚ ਵਧ-ਚੜ ਕੇ ਸ਼ਮੂਲੀਅਤ ਕਰਨ। ਇਸ ਮੌਕੇ ਰੇਸ਼ਮ ਬੱਧਣ, ਮਨਦੀਪ ਮਹੇ, ਕੁਲਦੀਪ ਲੋਧੀਪੁਰ, ਮਹਿੰਦਰ ਪਾਲ ਨੋਵੇਲਾਰਾ, ਹਰਜੀਤ ਸਿੰਘ ਹੈਰੀ, ਤਿਲਕ ਰਾਜ, ਮੰਗਾ ਲੋਧੀਪੁਰੀਆ ਆਦਿ ਨਾਲ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
PM ਮੋਦੀ ਨੇ ਸਰਬੀਆ ਦੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ ! ਕਈ ਅਹਿਮ ਮੁੱਦਿਆਂ 'ਤੇ ਕੀਤੀ ਚਰਚਾ
NEXT STORY