ਵਾਸ਼ਿੰਗਟਨ-ਅਮਰੀਕੀ ਚੋਣਾਂ ’ਚ ਡੈਮੋਕ੍ਰੇਟਿਕ ਪਾਰਟੀ ਦੀ ਉਪ-ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਅਮਰੀਕਾ ਦੀ ਪਹਿਲੀ ਬੀਬੀ ਅਤੇ ਪਹਿਲੀ ਗੈਰ-ਗੋਰੀ ਅਤੇ ਪਹਿਲੀ ਦੱਖਣੀ ਏਸ਼ੀਆਈ ਉਪ-ਰਾਸ਼ਟਰਪਤੀ ਚੁਣੀ ਗਈ ਹੈ। ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰ ’ਚ ਅਮਰੀਕਾ ’ਚ ਇਤਿਹਾਸ ਰਚਣ ਵਾਲੀ ਕਮਲਾ ਹੈਰਿਸ ਦਾ ਭਾਰਤ ਨਾਲ ਰਿਸ਼ਤਾ ਤਾਂ ਸਾਰਿਆਂ ਨੂੰ ਪਤਾ ਹੈ। ਅੱਜ ਅਸੀਂ ਤੁਹਾਨੂੰ ਅਮਰੀਕੀ ਉਪ-ਰਾਸ਼ਟਰਪਤੀ ਦੇ ਬਾਰੇ ’ਚ ਕੁਝ ਖਾਸ ਗੱਲਾਂ ਦੱਸਾਂਗੇ।
ਇਹ ਵੀ ਪੜ੍ਹੋ :-'ਅਮਰੀਕਾ ਦੇ ਦੂਜੇ ਰਾਸ਼ਟਰਪਤੀ ਨੇ ਸੱਤਾ ਸੌਂਪਣ ਤੋਂ ਕਰ ਦਿੱਤਾ ਸੀ ਇਨਕਾਰ'
ਕੀ ਤੁਹਾਨੂੰ ਪਤਾ ਹੈ ਕਿ ਅਮਰੀਕੀ ਉਪ-ਰਾਸ਼ਟਰਪਤੀ, ਰਾਸ਼ਟਰਪਤੀ ਦੀ ਤਰ੍ਹਾਂ ਵ੍ਹਾਈਟ ਹਾਊਸ ’ਚ ਨਹੀਂ ਰਹਿੰਦਾ..! ਤਾਂ ਸਵਾਲ ਉੱਠਦਾ ਹੈ ਕਿ ਕਮਲਾ ਹੈਰਿਸ ਜੇਕਰ ਵ੍ਹਾਈਟ ਹਾਊਸ ’ਚ ਨਹੀਂ ਰਹੇਗੀ ਤਾਂ ਕਿੱਥੇ ਰਹੇਗੀ? ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਜੋਅ ਬਾਈਡੇਨ ਅਤੇ ਉਨ੍ਹਾਂ ਦਾ ਪਰਿਵਾਰ ਦੋ ਸਦੀਆਂ ਤੋਂ ਜ਼ਿਆਦਾ ਸਮੇਂ ਤੋਂ ਚੱਲੀ ਆ ਰਹੀ ਪਰੰਪਰਾ ਮੁਤਾਬਕ ਅਮਰੀਕੀ ਰਾਸ਼ਟਰਪਤੀ ਦੀ ਅਧਿਕਾਰਿਤ ਰਿਹਾਇਸ਼ ਅਤੇ ਕੰਮ ਵਾਲੀ ਥਾਂ ਵ੍ਹਾਈਟ ਹਾਊਸ ’ਚ ਚਲਾ ਜਾਵੇਗਾ।
ਪਰ ਉਪ-ਰਾਸ਼ਟਰਪਤੀ ਕਮਲਾ ਹੈਰਿਸ ਕਿਥੇ ਰਹਿਣਗੇ?
ਇਸ ਦਾ ਜਵਾਬ ਹੈ ‘ਨੰਬਰ ਵਨ ਆਬਜ਼ਰਵੇਟਰੀ ਸਰਕਲ’, ਜੀ ਹਾਂ ਅਮਰੀਕੀ ਰਾਸ਼ਟਰਪਤੀ ਦੇ ਰਿਹਾਇਸ਼ ਨੂੰ ‘ਨੰਬਰ ਵਨ ਆਬਜ਼ਰਵੇਟਰੀ ਸਰਕਲ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਯੂ.ਐੱਸ. ਨੇਵਲ ਆਬਜ਼ਰਵੇਟਰੀ ਦੇ ਗ੍ਰਾਊਂਡ ’ਤੇ ਸਥਿਤ ਹੈ ਜੋ ਵਾਸ਼ਿੰਗਟਨ ਡੀ.ਸੀ. ’ਚ ਵ੍ਹਾਈਟ ਹਾਊਸ ਤੋਂ ਕੁਝ ਹੀ ਮੀਲ ਦੂਰ ਹੈ।
ਇਹ ਵੀ ਪੜ੍ਹੋ :-ਕਮਲਾ ਹੈਰਿਸ ਦੇ ਪਤੀ ਡਗਲਸ ਏਮਹਾਫ ਅਮਰੀਕਾ ਦੇ ਪਹਿਲੇ 'ਦੂਜੇ ਜੈਂਟਲਮੈਨ' ਬਣਨਗੇ
ਕੀ ਹੈ ਕਮਲਾ ਹੈਰਿਸ ਦਾ ਪਸੰਦੀਦਾ ਭਾਰਤੀ ਪਕਵਾਨ
ਕਮਲਾ ਹੈਰਿਸ ਨੇ ‘ਬਹੁਤ ਵਧੀਆ ਸਾਂਬਰ’’ ਨਾਲ ਇਡਲੀ ਅਤੇ ‘‘ਕੋਈ ਵੀ ਟਿੱਕਾ’’ ਆਪਣੇ ਪਸੰਦੀਦਾ ਭਾਰਤੀ ਪਕਵਾਨਾਂ ਦੀ ਸੂਚੀ ’ਚ ਸ਼ਾਮਲ ਕੀਤਾ ਹੈ। ਕਮਲਾ ਹੈਰਿਸ (55) ਦੀ ਮਾਂ ਮੂਲ ਤੌਰ ’ਤੇ ਭਾਰਤੀ ਅਤੇ ਪਿਤਾ ਜਮੈਕਾ ਦੇ ਹਨ। ਪਹਿਲੀ ਵਾਰ ਕਿਸੇ ਭਾਰਤੀ ਮੂਲ ਅਤੇ ਗੈਰ-ਗੋਰੀ ਬੀਬੀ ਨੂੰ ਉਪ-ਰਾਸ਼ਟਰਪਤੀ ਚੁਣਿਆ ਗਿਆ ਹੈ। ਪਸੰਦੀਦਾ ਭਾਰਤੀ ਪਕਵਾਨ ਪੁੱਛੇ ਜਾਣ ’ਤੇ ਹੈਰਿਸ ਨੇ ਕਿਹਾ, ‘‘ਦੱਖਣੀ ਭਾਰਤੀ ਖਾਣ ’ਚ ਬਹੁਤ ਵਧੀਆ ਸਾਂਬਰ ਨਾਲ ਇਡਲੀ ਅਤੇ ਉੱਤਰੀ ਭਾਰਤੀ ਖਾਣੇ ’ਚ ਕੋਈ ਵੀ ਟਿੱਕਾ।’’
ਕੈਲੀਫੋਰਨੀਆ ਦੀ ਸੀਨੇਟਰ ਨੇ ਐਤਵਾਰ ਨੂੰ ਟਵਿੱਟਰ ’ਤੇ ਇੰਸਟਾਗ੍ਰਾਮ ’ਤੇ ਪੁੱਛੇ ਗਏ ਕੁਝ ਸਵਾਲਾਂ ਦੀ ਇਕ ਵੀਡੀਓ ਸਾਂਝੀ ਕੀਤੀ। ਮੁਹਿੰਮ ਦੌਰਾਨ ਖੁਦ ਨੂੰ ਮਾਨਸਿਕ ਤੌਰ ’ਤੇ ਤੰਦਰੁਸਤ ਰਹਿਣ ਲਈ ਉਹ ਕੀ ਕਰ ਰਹੀ ਹੈ, ਸੰਬੰਧੀ ਸਵਾਲ ’ਤੇ ਉਨ੍ਹਾਂ ਨੇ ਕਿਹਾ ਕਿ ਉਹ ਰੋਜ਼ਾਨਾ ਸਵੇਰੇ ਜਲਦੀ ਕੰਮ ਸ਼ੁਰੂ ਕਰ ਦਿੰਦੀ ਹੈ, ਆਪਣੇ ਬੱਚਿਆਂ ਨਾਲ ਗੱਲਬਾਤ ਕਰਦੀ ਹੈ ਅਤੇ ਉਨ੍ਹਾਂ ਨੂੰ ਖਾਣਾ ਬਣਾਉਣਾ ਪਸੰਦ ਹੈ।
ਇਹ ਵੀ ਪੜ੍ਹੋ :-ਟਰੰਪ ਨੇ ਕੀਤਾ ਜਿੱਤ ਦਾ ਦਾਅਵਾ, ਮੀਡੀਆ ਸੰਸਥਾਵਾਂ ਨੇ ਕਿਹਾ ‘ਬਾਈਡੇਨ ਹਨ ਜੇਤੂ’
ਯੇਰੂਸ਼ਲਮ ਦੀ ਨਗਰ ਨਿਗਮ ਨੇ ਕਿਹਾ - 'ਚਿੰਤਾ ਨਾ ਕਰੋ ਟਰੰਪ, ਸਾਡੇ ਕੋਲ ਕਈ ਅਹੁਦੇ ਖਾਲੀ ਹਨ'
NEXT STORY