ਵਾਸ਼ਿੰਗਟਨ-ਅਮਰੀਕਾ ’ਚ ਪ੍ਰਮੁੱਖ ਮੀਡੀਆ ਸੰਸਥਾਵਾਂ ਵੱਲੋਂ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਾਈਡੇਨ ਨੂੰ ਜੇਤੂ ਦੱਸੇ ਜਾਣ ਤੋਂ ਬਾਅਦ ਉਨ੍ਹਾਂ ਦੇ ਵਿਰੋਧੀ ਡੋਨਾਲਡ ਟਰੰਪ ਨੇ ਸ਼ਨੀਵਾਰ ਨੂੰ ਖੁਦ ਨੂੰ ਜੇਤੂ ਐਲਾਨ ਕੀਤਾ। ਟਰੰਪ ਨੇ ਟਵੀਟ ਕੀਤਾ, ਇਸ ਚੋਣਾਂ ’ਚ ਮੈਂ ਜਿੱਤਿਆ, ਉਹ ਵੀ ਵੱਡੇ ਫਰਕ ਤੋਂ।’’ਹਾਲਾਂਕਿ ਕਈ ਮੀਡੀਆ ਸੰਸਥਾਵਾਂ ਨੇ ਆਪਣੀਆਂ ਖਬਰਾਂ ’ਚ ਦੱਸਿਆ ਹੈ ਕਿ ਟਰੰਪ ਚੋਣ ਹਾਰ ਚੁੱਕੇ ਹਨ ਅਤੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਜੋ ਬਾਈਡੇਨ ਹੋਣਗੇ।
ਇਹ ਵੀ ਪੜ੍ਹੋ :-ਵਟਸਐਪ ’ਚ ਇਸ ਹਫਤੇ ਸ਼ਾਮਲ ਹੋਏ ਇਹ ਸ਼ਾਨਦਾਰ ਫੀਚਰ
ਟਵਿੱਟਰ ਨੇ ਤੁਰੰਤ ਹੀ ਟਰੰਪ ਦੇ ਟਵੀਟ ਨਾਲ ਇਹ ਸੰਦੇਸ਼ ਦਿੱਤਾ ਕਿ ‘ਜਦੋਂ ਇਹ ਟਵੀਟ ਕੀਤਾ ਗਿਆ ਉਸ ਵੇਲੇ ਅਧਿਕਾਰਿਤ ਸੂਤਰਾਂ ਨੇ ਜੇਤੂ ਦਾ ਐਲਾਨ ਨਹੀਂ ਕੀਤਾ ਸੀ। ਟਰੰਪ ਨੇ ਚੋਣਾਂ ’ਚ ਫਰਾਡ ਦੇ ਦੋਸ਼ਾਂ ਨੂੰ ਦੁਹਰਾਇਆ। ਉਨ੍ਹਾਂ ਨੇ ਕਿਹਾ ਕਿ ਪੋਲਿੰਗ ਬੂਥਾਂ ਦੇ ਅੰਦਰ ‘‘ਕੁਝ ਗੜਬੜੀ ਹੋਈ ਹੈ’’ ਅਤੇ ਪੈਨਸਿਲਵੇਨੀਆ ’ਚ ਲੱਖਾਂ ਵੋਟਾਂ ਗੈਰ-ਕਾਨੂੰਨੀ ਤਰੀਕੇ ਨਾਲ ਲਈਆਂ ਗਈਆਂ।
ਇਹ ਵੀ ਪੜ੍ਹੋ :ਨੇਪਾਲ ’ਚ ਕੋਵਿਡ-19 ਦੇ 2,753 ਨਵੇਂ ਮਰੀਜ਼ ਆਏ ਸਾਹਮਣੇ
ਗਲਾਸਗੋ ਦੀ ਬੈਂਕ 'ਚ ਤੇਜ਼ਧਾਰ ਹਥਿਆਰ ਦੀ ਨੋਕ 'ਤੇ ਲੁੱਟ, ਦੋਸ਼ੀ ਦੀ ਭਾਲ ਜਾਰੀ
NEXT STORY