ਵਾਸ਼ਿੰਗਟਨ-ਭਾਰਤ-ਅਮਰੀਕਾ ਸਮੇਤ ਤਮਾਮ ਦੇਸ਼ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਦੇ ਕਹਿਰ ਨਾਲ ਜੂਝ ਰਹੇ ਹਨ। ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਤਮਾਮ ਦੇਸ਼ਾਂ 'ਚ ਵੈਕਸੀਨੇਸ਼ਨ ਦਾ ਕੰਮ ਜ਼ੋਰਾਂ 'ਤੇ ਹੈ। ਇਸ ਦਰਮਿਆਨ ਅਮਰੀਕੀ ਰੱਖੀਆ ਵਿਭਾਗ ਦੇ ਮੁੱਖ ਦਫਤਰ ਪੈਂਟਾਗਨ ਦੇ ਵਿਗਿਆਨੀਆਂ ਨੇ ਇਕ ਅਜਿਹੀ ਮਾਈਕ੍ਰੋਚਿੱਪ ਬਣਾਈ ਹੈ ਅਤੇ ਅਜਿਹੀ ਤਕਨਾਲੋਜੀ ਡਿਵੈੱਲਪ ਕੀਤੀ ਹੈ ਜੋ ਸਰੀਰ 'ਚ ਹੀ ਕੋਰੋਨਾ ਵਾਇਰਸ ਨੂੰ ਡਿਟੈਕਟ ਕਰ ਲਵੇਗੀ। ਇਸ ਮਾਈਕ੍ਰੋਚਿੱਪ ਨੂੰ ਲਾਉਂਦੇ ਹੀ ਇਹ ਤੁਹਾਡੇ ਸਰੀਰ 'ਚ ਕੋਰੋਨਾ ਵਾਇਰਸ ਦੇ ਲੱਛਣ ਨੂੰ ਬੇਹਦ ਆਸਾਨੀ ਨਾਲ ਪਛਾਣ ਲਵੇਗੀ ਅਤੇ ਬਾਅਦ 'ਚ ਵਾਇਰਸ ਨੂੰ ਫਿਲਟਰ ਰਾਹੀਂ ਖੂਨ ਤੋਂ ਕੱਢ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ-'ਚੀਨ ਲਈ ਵੱਡੀ ਚੁਣੌਤੀ, ਇਕ ਅਰਬ ਤੋਂ ਵਧੇਰੇ ਲੋਕਾਂ ਦੀ ਕਰਨੀ ਪਵੇਗੀ ਵੈਕਸੀਨੇਸ਼ਨ'
ਨਿਊਯਾਰਕ ਟਾਈਮਜ਼ ਦੀ ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਇਸ ਨਵੀਂ ਤਕਨਾਲੋਜੀ ਨੂੰ ਡਿਫੈਂਸ ਐਡਵਾਂਸ ਰਿਸਰਚ ਪ੍ਰੋਜੈਕਟ ਏਜੰਸੀ (ਡੀ.ਏ.ਆਰ.ਪੀ.ਏ.) ਨੇ ਵਿਕਸਿਤ ਕੀਤਾ ਹੈ। ਇਸ ਟੀਮ ਨੂੰ ਲੀਡ ਕਰਨ ਵਾਲੇ ਪੈਂਡੇਮਿਕ ਐਕਸਪਰਟ ਰਿਟਾਇਰਡ ਕਰਨਲ ਡਾਂ. ਮੈਟ ਹੈਪਬਰਨ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਕੋਵਿਡ-19 ਅੰਤਿਮ ਮਹਾਮਾਰੀ ਹੋਵੇਗੀ।
ਇਹ ਵੀ ਪੜ੍ਹੋ-'ਜਾਨਸਨ ਐਂਡ ਜਾਨਸਨ ਦੀ ਵੈਕਸੀਨ 'ਤੇ ਰੋਕ ਨਾਲ ਵਧੇਰੇ ਅਸਰ ਨਹੀਂ ਪਵੇਗਾ'
ਕਿਵੇਂ ਕੰਮ ਕਰੇਗੀ ਮਾਈਕ੍ਰੋਚਿੱਪ?
ਡਾਂ. ਹੈਪਬਰਨ ਮੁਤਾਬਕ, 'ਚਿੱਪ 'ਚ ਇਕ ਜੈੱਲ ਪਾਈ ਗਈ ਹੈ ਜੋ ਕਿ ਕੁਝ ਹੱਦ ਤੱਕ ਟਿਸ਼ੂ ਵਰਗੀ ਦਿਖਾਈ ਦਿੰਦੀ ਹੈ। ਇਸ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਇਹ ਖੂਨ ਦੀ ਲਗਾਤਾਰ ਜਾਂਚ ਕਰ ਰਿਪੋਰਟ ਦੇਵੇਗੀ। ਇਸ ਦਾ ਰਿਜ਼ਲਟ ਵੀ 3 ਤੋਂ 5 ਮਿੰਟ ਦੇ ਅੰਦਰ ਤੁਹਾਨੂੰ ਮਿਲ ਜਾਵੇਗਾ। ਅਸੀਂ ਇਸ ਦੇ ਲਈ ਪੈਂਟਾਗਨ ਦੀ ਹੀ ਇਕ ਸਹਿਯੋਗੀ ਪੈਥੋਲਾਜੀ ਸੰਸਥਾ ਦੇ ਸਹਿਯੋਗ ਨਾਲ ਖੂਨ ਦੀ ਜਾਂਚ ਲਈ ਡਾਇਲਿਸਿਸ ਦੀ ਤਰ੍ਹਾਂ ਇਕ ਮਸ਼ੀਨ ਵਿਕਸਿਤ ਕੀਤੀ ਹੈ।
ਇਹ ਵੀ ਪੜ੍ਹੋ-ਮਿਆਂਮਾਰ 'ਚ ਵਿਰੋਧ ਪ੍ਰਦਰਸ਼ਨ ਦੌਰਾਨ ਹੁਣ ਤੱਕ 710 ਲੋਕਾਂ ਨੇ ਗੁਆਈ ਜਾਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
'ਚੀਨ ਲਈ ਵੱਡੀ ਚੁਣੌਤੀ, ਇਕ ਅਰਬ ਤੋਂ ਵਧੇਰੇ ਲੋਕਾਂ ਦੀ ਕਰਨੀ ਪਵੇਗੀ ਵੈਕਸੀਨੇਸ਼ਨ'
NEXT STORY