ਅਲਬਾਮਾ(ਬਿਊਰੋ)— ਅਮਰੀਕਾ ਵਿਚ ਇਕ ਔਰਤ ਬਹੁਤ ਚਾਲਾਕੀ ਨਾਲ ਆਪਣੇ ਕਿਡਨੈਪਰ ਨੂੰ ਚਕਮਾ ਦੇ ਕੇ ਭੱਜਣ ਵਿਚ ਕਾਮਯਾਬ ਰਹੀ। ਇਹ ਪੂਰਾ ਮਾਮਲਾ ਅਮਰੀਕਾ ਦੇ ਅਲਬਾਮਾ ਵਿਚ ਹੋਇਆ, ਜਿਥੇ ਇਕ ਵਿਅਕਤੀ ਨੇ ਇਕ ਔਰਤ ਨੂੰ ਅਗਵਾ ਕਰ ਕੇ ਆਪਣੀ ਕਾਰ ਦੀ ਡਿੱਕੀ ਵਿਚ ਬੰਦ ਕਰ ਦਿੱਤਾ ਸੀ।
ਔਰਤ ਵੱਲੋਂ ਆਪਣੇ ਕਿਡਨੈਪਰ ਦੇ ਚੰਗੁਲ ਵਿਚੋਂ ਭੱਜਣ ਦੀ ਪੂਰੀ ਘਟਨਾ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ। ਔਰਤ ਨੂੰ ਅਗਵਾ ਕਰਨ ਤੋਂ ਬਾਅਦ ਉਹ ਕਿਡਨੈਪਰ ਪੈਟਰੋਲ ਲੈਣ ਪੰਪ 'ਤੇ ਰੁੱਕਿਆ। ਇਸ ਤੋਂ ਬਾਅਦ ਉਹ ਪੈਟਰੋਲ ਪੰਪ 'ਤੇ ਸਥਿਤ ਦੁਕਾਨ ਵੱਲ ਚਲਾ ਗਿਆ। ਇਸ ਤੋਂ ਤੁਰੰਤ ਬਾਅਦ ਔਰਤ ਨੇ ਕਾਰ ਵਿਚੋਂ ਨਿਕਲਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਅਤੇ ਥੋੜ੍ਹੀ ਦੇਰ ਬਾਅਦ ਹੀ ਉਹ ਕਾਰ ਵਿਚੋਂ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਈ। ਜਿਵੇਂ ਹੀ ਉਹ ਬਾਹਰ ਨਿਕਲੀ, ਤੇਜੀ ਨਾਲ ਦੁਕਾਨ ਵੱਲ ਦੌੜੀ ਅਤੇ ਉਸ ਨੇ ਉਥੇ ਮੌਜੂਦ ਕਲਰਕ ਨੂੰ ਸਾਰੀ ਗੱਲ ਦੱਸੀ। ਮਾਮਲੇ ਨੂੰ ਵਿਗੜਦਾ ਦੇਖ ਕੇ ਉਹ ਕਿਡਨੈਪਰ ਤੁਰੰਤ ਹੀ ਉਥੋਂ ਫਰਾਰ ਹੋ ਗਿਆ।
ਜ਼ਿਕਰਯੋਗ ਹੈ ਕਿ ਟਿਮਥੀ ਵਾਇਟ ਨਾਮਕ 36 ਸਾਲਾ ਇਸ ਵਿਅਕਤੀ ਨੇ ਉਸ ਔਰਤ ਨੂੰ ਐਲਬਾਮਾ ਦੇ ਇਕ ਹੋਟਲ ਰੂਮ ਵਿਚੋਂ ਰਾਤ ਨੂੰ ਅਗਵਾ ਕੀਤਾ ਸੀ। ਪੁਲਸ ਨੇ ਦੱਸਿਆ ਜਦੋਂ ਔਰਤ ਸੋਂ ਰਹੀ ਸੀ ਤਾਂ ਉਹ ਉਸ ਦੇ ਕਮਰੇ ਵਿਚ ਦਾਖਲ ਹੋ ਗਿਆ ਅਤੇ ਉਸ ਨੇ ਔਰਤ ਦਾ ਗਲਾ ਘੁੱਟ ਕੇ ਉਸ ਤੋਂ ਪੈਸਿਆਂ ਦੀ ਮੰਗ ਕੀਤੀ। ਉਸ ਤੋਂ ਬਾਅਦ ਵਾਇਟ ਨੇ ਔਰਤ ਦੇ ਹੱਥ ਬੰਨ੍ਹੇ ਅਤੇ ਉਸ ਨੂੰ ਜ਼ਬਰਦਸਤੀ ਆਪਣੀ ਕਾਰ ਵਿਚ ਬੰਧਕ ਬਣਾ ਲਿਆ। ਪੁਲਸ ਮੁਤਾਬਕ ਗੱਡੀ ਚਲਾਉਂਦੇ ਸਮੇਂ ਉਹ ਔਰਤ ਨੂੰ ਚਾਕੂ ਮਾਰਨ ਦੀ ਧਮਕੀ ਵੀ ਦੇ ਰਿਹਾ ਸੀ। ਫਿਲਹਾਲ ਵਾਇਟ ਨੂੰ ਪੁਲਸ ਹਿਰਾਸਤ ਵਿਚ ਲੈ ਲਿਆ ਗਿਆ ਹੈ।
ਸਹੁਰਾ ਪਰਿਵਾਰ ਦੇ 13 ਰਿਸ਼ਤੇਦਾਰਾਂ ਦੀ ਮੌਤ ਦਾ ਕਾਰਨ ਬਣੀ ਲਾੜੀ ਦੀਆਂ ਤਸਵੀਰਾਂ ਆਈਆਂ ਸਾਹਮਣੇ
NEXT STORY