ਲੋਪੋਕੇ (ਸਤਨਾਮ)- ਕੁਲਵੰਤ ਸਿੰਘ ਵਾਸੀ ਪਿੰਡ ਕਾਮਲਪੁਰਾ ਨੇ ਦਰਖਾਸਤ ਦਿੰਦਿਆਂ ਕਿਹਾ ਕਿ ਕਿ ਉਸ ਦੀ ਪਤਨੀ ਅਮਨਦੀਪ ਕੌਰ, ਜਿਸ ਦੀ ਉਮਰ 40 ਸਾਲ ਦੇ ਕਰੀਬ, ਜੋ ਕਿ ਬੀਤੀ 28 ਜੂਨ ਨੂੰ ਸਵੇਰੇ 6.30 ਵਜੇ ਦੇ ਕਰੀਬ ਕਾਮਲਪੁਰਾ ਤੋਂ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਗਈ ਸੀ ਪਰ ਉਹ ਉਸ ਦਿਨ ਤੋਂ ਹੀ ਭੇਤਭਰੇ ਹਾਲਾਤ ’ਚ ਲਾਪਤਾ ਹੈ, ਜਿਸ ਦੀ ਬਹੁਤ ਭਾਲ ਕੀਤੀ ਪਰ ਅਜੇ ਤੱਕ ਕੁਝ ਪਤਾ ਨਹੀਂ ਲੱਗਾ।
ਇਹ ਵੀ ਪੜ੍ਹੋ- ਪੰਜਾਬ 'ਚ ਇਕ ਹੋਰ ਅੰਤਰਰਾਸ਼ਟਰੀ ਹਵਾਈ ਅੱਡਾ ਤਿਆਰ
ਇਸ ਸਬੰਧੀ ਪੁਲਸ ਥਾਣੇ ਲਾਪਤਾ ਦੀ ਦਰਖਾਸਤ ਵੀ ਦਿੱਤੀ ਗਈ ਹੈ। ਕੁਲਵੰਤ ਸਿੰਘ ਵੱਲੋਂ ਆਪਣੇ ਹੀ ਗੁਆਂਢ ਰਹਿੰਦੇ ਗੁਰਪਿੰਦਰ ਸਿੰਘ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਜਦੋਂ ਮੈਂ ਆਪਣੀ ਪਤਨੀ ਦੀਆਂ ਫੋਨ ਦੀਆਂ ਕਾਲ ਡਟੇਲਾਂ ਕਢਵਾਈਆਂ ਤਾਂ ਉਸ 'ਚ ਗੁਰਪਿੰਦਰ ਸਿੰਘ ਦਾ ਮੇਰੀ ਪਤਨੀ ਨਾਲ ਫੋਨ 'ਤੇ ਕਈ ਵਾਰ ਗੱਲਬਾਤ ਹੁੰਦੀ ਰਹੀ ਹੈ। ਉਸਨੇ ਕਿਹਾ ਕਿ ਮੈਨੂੰ ਸ਼ੱਕ ਹੈ ਕਿ ਮੇਰੀ ਪਤਨੀ ਨੂੰ ਗਾਇਬ ਕਰਨ ਵਿੱਚ ਮੇਰੇ ਗੁਆਂਢ ਰਹਿੰਦੇ ਗੁਰਪਿੰਦਰ ਸਿੰਘ ਦਾ ਹੱਥ ਹੈ ਤੇ ਮੇਰੀ ਪਤਨੀ ਨੂੰ ਗੁਰਪਿੰਦਰ ਸਿੰਘ ਵੱਲੋਂ ਹੀ ਗਾਇਬ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਦੇਣ ਜਾ ਰਹੀ ਵੱਡੀ ਸਹੂਲਤ
ਕੁਲਵੰਤ ਸਿੰਘ ਨੇ ਇਹ ਵੀ ਕਿਹਾ ਹੈ ਕਿ ਪਿਛਲੇ ਦਿਨਾਂ ਤੋਂ ਮੇਰੇ ਬੱਚੇ ਅਤੇ ਮੇਰਾ ਪਰਿਵਾਰ ਪਤਨੀ ਅਮਨਦੀਪ 'ਤੇ ਗਾਇਬ ਹੋਣ ਕਾਰਨ ਕਾਫੀ ਪ੍ਰੇਸ਼ਾਨੀ ਵਿੱਚ ਹਾਂ। ਉਨ੍ਹਾਂ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਮੇਰੀ ਪਤਨੀ ਦੀਆਂ ਸਾਰੀਆਂ ਕਾਲ ਡਿਟੇਲਾਂ ਅਤੇ ਫੋਨ ਦੀ ਲੋਕੇਸ਼ਨ ਕਢਵਾ ਕੇ ਮੇਰੀ ਪਤਨੀ ਦੀ ਜਲਦ ਤੋਂ ਜਲਦ ਲੱਭਿਆ ਜਾਵੇ। ਗੁਰਪਿੰਦਰ ਸਿੰਘ ਨਾਲ ਸੰਪਰਕ ਕਰਨ 'ਤੇ ਉਸ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਤੋਂ ਇਨਕਾਰ ਕਰਦਿਆਂ ਕਿਹਾ ਗਿਆ ਕਿ ਉਸਨੂੰ ਅਮਨਦੀਪ ਕੌਰ ਬਾਰੇ ਕੋਈ ਜਾਣਕਾਰੀ ਨਹੀਂ ਹੈ। ਕੁਲਵੰਤ ਸਿੰਘ ਵੱਲੋਂ ਜੋ ਇਲਜ਼ਾਮ ਲਾਏ ਗਏ ਹਨ ਉਹ ਝੂਠੇ ਅਤੇ ਬੇਬੁਨਿਆਦ ਹਨ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਗੁਰਦਾਸਪੁਰ ਵਾਸੀਆਂ ਲਈ ਵੱਡਾ ਤੋਹਫ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੈਰੋਇਨ ਸਮੇਤ ਨਸ਼ਾ ਤਸਕਰ ਗ੍ਰਿਫ਼ਤਾਰ
NEXT STORY