ਰੋਮ (ਭਾਸ਼ਾ) : ਇਟਲੀ ਦੇ ਕਈ ਸ਼ਹਿਰਾਂ ਵਿਚ ਹਜ਼ਾਰਾਂ ਲੋਕਾ ਨੇ ਅਫ਼ਗਾਨਿਸਤਾਨ ਦੀਆਂ ਬੀਬੀਆਂ ਦੇ ਸਮਰਥਨ ਵਿਚ ਸ਼ਨੀਵਾਰ ਨੂੰ ਪ੍ਰਦਰਸ਼ਨ ਕੀਤੇ ਅਤੇ ਮੰਗ ਕੀਤੀ ਕਿ ਤਾਲਿਬਾਨ ਦੇ ਨੇਤਾਵਾਂ ’ਤੇ ਅੰਤਰਰਾਸ਼ਟਰੀ ਦਬਾਅ ਬਣਾਇਆ ਜਾਏ ਅਤੇ ਉਨ੍ਹਾਂ ਨੂੰ ਕਿਹਾ ਜਾਵੇ ਕਿ ਉਹ ਅਫ਼ਗਾਨਿਸਤਾਨ ਵਿਚ ਬੀਬੀਆਂ ਨੂੰ ਵਿੱਦਿਅਕ ਅਤੇ ਰਾਜਨੀਤਕ ਖੇਤਰ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਦੇਵੇ। ਪ੍ਰਦਰਸ਼ਨ ਆਯੋਜਿਤ ਕਰਨ ਵਾਲੇ ਸਮੂਹਾਂ ਵਿਚ ਪੇਂਜੀਆ ਫਾਊਂਡੇਸ਼ਨ ਵੀ ਸ਼ਾਮਲ ਸੀ, ਜਿਸ ਨੇ ਅਫ਼ਗਾਨਿਸਤਾਨ ਦੀਆਂ ਬੀਬੀਆਂ ਦੇ ਆਰਥਿਕ ਵਿਕਾਸ ਲਈ 20 ਸਾਲ ਤੱਕ ਵੱਖ-ਵੱਖ ਪ੍ਰੋਜੈਕਟ ਚਲਾਏ ਅਤੇ ਤਾਲਿਬਾਨ ਦੇ ਦੇਸ਼ ’ਤੇ ਕਬਜ਼ਾ ਕਰ ਲੈਣ ਦੇ ਬਾਅਦ ਉਥੋਂ ਬੀਬੀਆਂ ਨੂੰ ਕੱਢਣ ਦੇ ਅਭਿਆਨਾਂ ਵਿਚ ਵੀ ਮਦਦ ਦਿੱਤੀ।
ਸ਼ਨੀਵਾਰ ਨੂੰ ਪ੍ਰਦਰਸ਼ਨ ਕਰਨ ਵਾਲੇ ਪੇਂਜੀਆ ਫਾਊਂਡੇਸ਼ਨ ਦੇ ਸਮਰਥਕਾਂ ਨੇ ਆਪਣੇ ਹੱਥਾਂ ’ਤੇ ‘ਪੀ’ ਅਕਸ਼ਰ ਬਣਾ ਕੇ ਰੱਖਿਆ ਸੀ। ਕਾਬੁਲ ਹਵਾਈ ਅੱਡੇ ’ਤੇ ਆਪਣੀ ਪਛਾਣ ਲਈ ਅਫ਼ਗਾਨ ਬੀਬੀਆਂ ਵੀ ਇਸੇ ਤਰ੍ਹਾਂ ਆਪਣੇ ਹੱਥਾਂ ’ਤੇ ‘ਪੀ’ ਬਣਾਉਂਦੀਆਂ ਸਨ। ਪੇਂਜੀਆ ਦੀ ਉਪ-ਪ੍ਰਧਾਨ ਸਿਮੋਨਾ ਲਾਂਜੋਨੀ ਨੇ ਰੋਮ ਵਿਚ ਪ੍ਰਦਰਸ਼ਨ ਦੌਰਾਨ ਕਿਹਾ, ‘ਸਾਨੂੰ ਦਬਾਅ ਬਣਾ ਕੇ ਰੱਖਣਾ ਹੋਵੇਗਾ ਤਾਂ ਕਿ ਉਥੇ (ਅਫ਼ਗਾਨਿਸਤਾਨ ਵਿਚ) ਬੀਬੀਆਂ ਨਾ ਸਿਰਫ਼ ਸਿੱਖਿਆ ਦੇ ਖੇਤਰ ਵਿਚ ਸਗੋਂ ਰਾਜਨੀਤੀ ਵਿਚ ਵੀ ਸ਼ਾਮਲ ਹੋ ਸਕਣ। ਮਨੁੱਖੀ ਬਚਾਅ ਦਾ ਕੰਮ ਵੀ ਵਿਸ਼ੇਸ਼ ਤਰੀਕੇ ਨਾਲ ਜਾਰੀ ਰੱਖਣਾ ਹੋਵੇਗਾ, ਜਿਸ ਵਿਚ ਉਨ੍ਹਾਂ ਬੀਬੀਆਂ ਨੂੰ ਤਰਜੀਹ ਦਿੱਤੀ ਜਾਏ ਜੋ ਅਗਸਤ ਵਿਚ ਕਾਬੁਲ ਹਵਾਈ ਅੱਡੇ ’ਤੇ ਨਹੀਂ ਆ ਸਕੀਆਂ ਸਨ ਪਰ ਅੱਜ ਜੋ ਅਫ਼ਗਾਨਿਸਤਾਨ ਵਿਚ ਖ਼ਤਰੇੇ ਵਿਚ ਹਨ।’
ਇਪਸਾ ਵੱਲੋਂ ਆਸਟ੍ਰੇਲੀਆ 'ਚ ਡਾ. ਹਰਿਭਜਨ ਸਿੰਘ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਆਯੋਜਿਤ
NEXT STORY