ਸਿੰਗਾਪੁਰ: ਭਾਰਤ ਤੋਂ ਸਿੰਗਾਪੁਰ ਪਰਤਣ ਵਾਲੇ ਤਿੰਨ ਵਿਅਕਤੀਆਂ ਦੀ ਜਾਂਚ ਵਿਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਇਨਫੈਕਟਿਡਾਂ ਵਿਚ ਦੋ ਬੱਚੇ ਵੀ ਸ਼ਾਮਲ ਹਨ। ਸਿੰਗਾਪੁਰ ਦੇ ਸਿਹਤ ਮੰਤਰਾਲਾ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੇਸ਼ ਵਿਚ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦੀ ਗਿਣਤੀ ਵਧਕੇ 52,512 ਹੋ ਗਈ ਹੈ।
ਮੰਤਰਾਲਾ ਨੇ ਕਿਹਾ ਕਿ ਇਥੋਂ ਦਾ ਸਥਾਈ ਨਿਵਾਸੀ 13 ਸਾਲਾ ਇਕ ਬੱਚਾ ਤੇ 19 ਜੁਲਾਈ ਨੂੰ ਭਾਰਤ ਤੋਂ ਆਈ 28 ਸਾਲਾ ਇਕ ਜਨਾਨੀ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋਈ। ਦੋਵਾਂ ਵਿਚ ਬੀਮਾਰੀ ਦੇ ਲੱਛਣ ਨਹੀਂ ਹਨ ਤੇ ਘਰੇ ਇਕਾਂਤਵਾਸ ਵਿਚ ਰਹਿਣ ਦੌਰਾਨ ਉਨ੍ਹਾਂ ਜਾਂਚ ਹੋਈ। ਤੀਜਾ ਮਾਮਲਾ ਇਕ 6 ਸਾਲਾ ਸਿੰਗਾਪੁਰ ਦੀ ਬੱਚੀ ਦਾ ਹੈ, ਜੋ ਤਿੰਨ ਜੁਲਾਈ ਨੂੰ ਭਾਰਤ ਤੋਂ ਆਈ ਸੀ। ਸਿੰਗਾਪੁਰ ਵਿਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ 307 ਨਵੇਂ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦੀ ਗਿਣਤੀ ਵਧਕੇ 52,512 ਹੋ ਗਈ। ਹੁਣ ਤੱਕ ਕੋਵਿਡ-19 ਦੇ ਕੁੱਲ 46,491 ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।
ਵੀਅਤਨਾਮ 'ਚ ਕੋਰੋਨਾ ਦੇ 40 ਨਵੇਂ ਮਾਮਲੇ ਦਰਜ, ਹੁਣ ਤੱਕ 3 ਲੋਕਾਂ ਦੀ ਮੌਤ
NEXT STORY