ਜਕਾਰਤਾ (ਵਾਰਤਾ)- ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਚ ਵੀਰਵਾਰ ਦੇਰ ਰਾਤ ਇਕ ਹੋਟਲ ਵਿਚ ਅੱਗ ਲੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖ਼ਮੀ ਹੋ ਗਏ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਥਾਨਕ ਪੁਲਸ ਮੁਤਾਬਤ ਸਥਾਨਕ ਸਮੇਂ ਮੁਤਾਬਕ ਰਾਤ ਕਰੀਬ 11:50 'ਤੇ ਅੱਗ ਲੱਗੀ। ਫਾਇਰਫਾਈਟਰਜ਼ ਨੇ ਸ਼ੁੱਕਰਵਾਰ ਤੜਕੇ 2:40 'ਤੇ ਅੱਗ 'ਤੇ ਕਾਬੂ ਪਾਇਆ।
ਉਪ ਜ਼ਿਲ੍ਹ ਪੁਲਸ ਮੁਖੀ ਟ੍ਰਿਬੁਆਨਾ ਰੋਸੇਨੋ ਨੇ ਮੀਡੀਆ ਨੂੰ ਦੱਸਿਆ ਕਿ ਇਸ ਹਾਦਸੇ ਵਿਚ ਹੋਟਲ ਵਿਚ ਰੁਕੇ ਹੋਏ 3 ਲੋਕਾਂ ਦੀ ਮੌਤ ਹੋ ਗਈ। ਉਹ ਇਕ ਅਜਿਹੇ ਕਮਰੇ ਵਿਚ ਫਸੇ ਹੋਏ ਸਨ, ਜਿਸ ਵਿਚ ਕੋਈ ਵੈਂਟੀਲੇਸ਼ਨ ਨਹੀਂ ਸੀ। ਇਸ ਹਾਦਸੇ ਵਿਚ 3 ਲੋਕ ਝੁਲਸ ਗਏ। ਉਨ੍ਹਾਂ ਨੇ ਨੇੜਲੇ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਸਿਗਰਟ ਦੇ ਬੱਟ (ਸਿਗਰਟ ਪੀਣ ਮਗਰੋਂ ਬਾਕੀ ਬਚੇ ਹਿੱਸੇ) ਕਾਰਨ ਅੱਗ ਲੱਗੀ।
ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ’ਚ ਇਕ ਮਹੱਤਵਪੂਰਨ ਖਿਡਾਰੀ ਹੈ ਪਾਕਿਸਤਾਨ
NEXT STORY