ਚੁੰਨੀ/ਬਡਾਲੀ ਆਲਾ ਸਿੰਘ (ਸ਼ਰਮਾ) : ਪਾਵਰਕਾਮ ਸਬ ਸਟੇਸ਼ਨ 66 ਕੇ. ਵੀ. ਗਰਿੱਡ ਬਡਾਲੀ ਆਲਾ ਸਿੰਘ ਵਿਖੇ ਜ਼ਰੂਰੀ ਮੁਰੰਮਤ ਕਾਰਜ ਕਾਰਨ ਅੱਜ 14 ਫਰਵਰੀ, ਦਿਨ ਸ਼ਨੀਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ। ਇਸ ਜਾਣਕਾਰੀ ਦਿੰਦਿਆਂ ਪਾਵਰਕਾਮ ਸਬ-ਡਵੀਜ਼ਨ ਬਡਾਲੀ ਆਲਾ ਸਿੰਘ ਦੇ ਐੱਸ.ਡੀ.ਓ. ਇੰਜ. ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਬ-ਸਟੇਸ਼ਨ ਗਰਿੱਡ 66 ਕੇ. ਵੀ. ਬਡਾਲੀ ਆਲਾ ਸਿੰਘ ਵਿਖੇ ਦੋ ਨਵੇਂ ਇਨਕਮਰ ਅਤੇ ਬੱਸ ਬਾਰ-ਪਾਵਰ ਟੀ.ਐਫ ਦੀ ਸਮਰੱਥਾ ਵਧਾਉਣ ਲਈ ਗਰਿੱਡ ਦੀ ਉਸਾਰੀ ਪਾਵਰਕਾਮ, ਪਟਿਆਲਾ ਵੱਲੋਂ ਪਰਮਿਟ ਲਿਆ ਗਿਆ ਹੈ, ਜਿਸ ਕਾਰਨ 14 ਫਰਵਰੀ, ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ 66 ਕੇ.ਵੀ ਗਰਿੱਡ ਬਡਾਲੀ ਆਲਾ ਸਿੰਘ ਤੋਂ ਚਲਦੇ ਯੂ. ਪੀ. ਐਸ ਬਡਾਲੀ, ਯੂ.ਪੀ.ਐਸ. ਚੁੰਨੀ, ਇੰਡਸਟਰੀ ਸ਼ਿਵਾਲਕ ਕੈਟ-2 ਦੇ ਸਾਰੇ ਪਿੰਡਾਂ ਦੀ ਸਪਲਾਈ ਅਤੇ ਸਾਰੇ ਖੇਤੀਬਾੜੀ ਫੀਡਰਾਂ ਦੀ ਸਪਲਾਈ ਬੰਦ ਰਹੇਗੀ । ਉਨ੍ਹਾਂ ਉਕਤ ਇਲਾਕਿਆਂ ਨਾਲ ਸਬੰਧਤ ਸਮੂਹ ਖੱਪਤਕਾਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।
ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਸਾਹਿਬ 66 ਕੇ.ਵੀ. ਤੇ ਹੇਡੋਂ ਬੇਟ ਗਰਿੱਡ ਤੋਂ ਚੱਲਦੀ ਬਿਜਲੀ ਸਪਲਾਈ ਸ਼ੁੱਕਰਵਾਰ ਨੂੰ 14 ਫਰਵਰੀ ਦਿਨ ਸ਼ਨੀਵਾਰ ਨੂੰ ਬੰਦ ਰਹੇਗੀ। ਐੱਸ.ਡੀ.ਓ. ਅਮਰਜੀਤ ਸਿੰਘ ਨੇ ਦੱਸਿਆ ਕਿ ਮਾਛੀਵਾੜਾ ਸਰਕਟ ਨੂੰ ਡਬਲ ਕਰਨ ਲਈ ਇਹ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ। ਮੌਕੇ ’ਤੇ ਕੰਮ ਅਨੁਸਾਰ ਸਮਾਂ ਵੱਧ ਘੱਟ ਵੀ ਸਕਦਾ ਹੈ।
15 ਫਰਵਰੀ ਨੂੰ ਬਿਜਲੀ ਬੰਦ ਰਹੇਗੀ
ਕੋਟਕਪੂਰਾ (ਨਰਿੰਦਰ ) : ਇੰਜੀਨੀਅਰ ਇਕਬਾਲ ਸਿੰਘ ਐੱਸ. ਡੀ. ਓ. ਸਬ ਅਰਬਨ ਸਬ-ਡਵੀਜ਼ਨ ਪੀ. ਐੱਸ. ਪੀ. ਸੀ. ਐੱਲ. ਕੋਟਕਪੂਰਾ ਤੋਂ ਮਿਲੀ ਜਾਣਕਾਰੀ ਅਨੁਸਾਰ 132 ਕੇ. ਵੀ. ਸਬ ਸਟੇਸ਼ਨ ਕੋਟਕਪੂਰਾ-2 ਤੋਂ ਚੱਲਦੇ ਸਮੂਹ 11 ਕੇ. ਵੀ. ਫੀਡਰ 15 ਫਰਵਰੀ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 01 ਵਜੇ ਤੱਕ ਜਰੂਰੀ ਮੁਰੰਮਤ ਕਰ ਕੇ ਬੰਦ ਰਹਿਣਗੇ, ਜਿਸ ਕਾਰਨ ਦੇਵੀ ਵਾਲਾ ਰੋਡ, ਨਵਾਂ ਬੱਸ ਸਟੈਂਡ, ਪ੍ਰੇਮ ਨਗਰ, ਲੜਕੀਆਂ ਵਾਲਾ ਸਕੂਲ, ਕਪੂਰ ਪਤ੍ਰਿਕਾ ਸਟ੍ਰੀਟ, ਮੋਗਾ ਰੋਡ, ਬਠਿੰਡਾ ਰੋਡ, ਪੁਰਾਣਾ ਸ਼ਹਿਰ, ਗੁਰਦੁਆਰਾ ਬਾਜ਼ਾਰ, ਜੈਤੋ ਰੋਡ, ਬਠਿੰਡਾ ਰੋਡ ’ਤੇ ਹਰਿਆਲੀ ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਿੰਡ ਜੀਦਾ ਬੰਬ ਧਮਾਕਾ ਮਾਮਲਾ: NIA ਦੀ ਫਿਰ ਐਂਟਰੀ, 24 ਫਰਵਰੀ ਨੂੰ ਅਦਾਲਤ 'ਚ ਪੇਸ਼ ਹੋਵੇਗਾ ਚਲਾਨ
NEXT STORY