ਢਾਕਾ-ਇਥੇ ਢਾਕਾ ਮੈਡੀਕਲ ਕਾਲਜ ਹਸਪਤਾਲ (ਡੀ.ਐੱਮ.ਸੀ.ਐੱਚ.) ਦੀ ਇਸੈਂਟਿਵ ਕੇਅਰ ਯੂਨਿਟ (ਆਈ.ਸੀ.ਯੂ.) 'ਚ ਬੁੱਧਵਾਰ ਨੂੰ ਅੱਗ ਲੱਗਣ ਕਾਰਣ ਕੋਵਿਡ-19 ਦੇ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ। ਫਾਇਰ ਐਂਡ ਸਿਵਿਲ ਡਿਫੈਂਸ (ਐੱਫ.ਐੱਸ. ਐਂਡ ਸੀ.ਡੀ.) ਹੈਡਕੁਆਰਟਰ ਤੋਂ ਜ਼ਿਆ ਰਹਿਮਾਨ ਨੇ 'ਢਾਕਾ ਟ੍ਰਿਬਿਊਨ' ਨੂੰ ਦੱਸਿਆ ਕਿ ਡੀ.ਐੱਸ.ਸੀ.ਐੱਚ. ਦੀ ਨਵੀਂ ਇਮਾਰਤ ਦੀ ਤੀਸਰੀ ਮੰਜ਼ਿਲ 'ਤੇ ਕੋਵਿਡ-19 ਸਮਰਪਿਤ ਆਈ.ਸੀ.ਯੂ. ਕੇਂਦਰ 'ਚ ਸਵੇਰੇ ਤਕਰੀਬਨ ਅੱਠ ਵਜੇ ਅੱਗ ਲੱਗ ਗਈ। ਹਾਦਸੇ 'ਚ ਮਾਰੇ ਗਏ ਕਾਜੀ ਗੋਲਮ ਮੁਸਤਫਾ (63), ਅਬਦੁੱਲਾ ਅਲ ਮਹਿਮੂਦ (48) ਵਨ ਅਤੇ ਕਿਸ਼ੋਰ ਚੰਦ ਰਾਏ (68) ਵੈਂਟੀਲੈਂਟਰ 'ਤੇ ਸਨ।
ਇਹ ਵੀ ਪੜ੍ਹੋ -ਡਿਊਕ ਯੂਨੀਵਰਸਿਟੀ ਨੇ ਸਾਰੇ ਅੰਡਰਗ੍ਰੈਜੁਏਟ ਵਿਦਿਆਰਥੀਆਂ ਨੂੰ 21 ਮਾਰਚ ਤੱਕ ਭੇਜਿਆ ਇਕਾਂਤਵਾਸ 'ਚ
ਉਨ੍ਹਾਂ ਨੇ ਕਿਹਾ ਕਿ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਨੂੰ ਮੌਕੇ 'ਤੇ ਭੇਜਿਆ ਗਿਆ ਅਤੇ ਅੱਗ 'ਤੇ ਕਾਬੂ ਪਾਇਆ ਗਿਆ। ਅੱਗ ਦੇ ਕਾਰਣ ਅੰਦਰ ਧੂੰਆ ਫੈਲ ਗਿਆ ਅਤੇ ਮਰੀਜ਼ਾਂ ਨੂੰ ਬਚਾਉਣ ਲਈ ਖਿੜਕੀਆਂ ਨੂੰ ਤੋੜਨਾ ਪਿਆ। ਆਈ.ਸੀ.ਯੂ. ਦੇ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਆਈ.ਸੀ.ਯੂ. 'ਚ 14 ਮਰੀਜ਼ ਸਨ। ਡੀ.ਐੱਮ.ਐੱਚ.ਸੀ. ਦੇ ਡਇਰੈਕਟਰ, ਐੱਮ.ਡੀ. ਨਜਮੁਲ ਹਕ ਨੇ ਕਿਹਾ ਕਿ ਮਰੀਜ਼ਾਂ ਨੂੰ ਕੱਢ ਕੇ ਨਾਲ ਲੱਗਦੀਆਂ ਇਮਾਰਤਾਂ ਦੇ ਵਾਰਡਾਂ 'ਚ ਸ਼ਿਫਟ ਕੀਤਾ ਗਿਆ ਅਤੇ ਹਾਦਸੇ 'ਚ 3 ਮਰੀਜ਼ਾਂ ਦੀ ਮੌਤ ਹੋ ਗਈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਨਿਊਜ਼ੀਲੈਂਡ ਦੀ ਪੀ.ਐੱਮ. 21 ਮਾਰਚ ਨੂੰ ਕਰੇਗੀ ਦੁਨੀਆ ਦੇ ਪਹਿਲੇ 'ਸਿੱਖ ਸਪੋਰਟਸ ਕੰਪਲੈਕਸ' ਦਾ ਉਦਘਾਟਨ (ਤਸਵੀਰਾਂ)
NEXT STORY