ਟੋਕੀਓ (ਭਾਸ਼ਾ): ਜਾਪਾਨ ‘ਚ ਮੰਗਲਵਾਰ ਨੂੰ ਤਿੰਨ ਲੋਕਾਂ ਨੂੰ ਫਾਂਸੀ ਦੇ ਦਿੱਤੀ ਗਈ। ਦੇਸ਼ ਵਿਚ ਮਨੁੱਖੀ ਅਧਿਕਾਰ ਸੰਗਠਨਾਂ ਵੱਲੋਂ ਫਾਂਸੀ ਦੀ ਸਜ਼ਾ ਵਿਰੁੱਧ ਚੁੱਕੀ ਜਾ ਰਹੀ ਆਵਾਜ਼ ਦੇ ਵਿਚਕਾਰ ਪਿਛਲੇ ਦੋ ਸਾਲਾਂ ਵਿੱਚ ਪਹਿਲੀ ਵਾਰ ਫਾਂਸੀ ਦਿੱਤੀ ਗਈ ਹੈ। ਇਹਨਾਂ ਤਿੰਨਾਂ ਵਿੱਚੋਂ ਇੱਕ ਯਾਸੁਤਾਕਾ ਫਾਜਿਸ਼ੀਰੋ ਨੂੰ 2004 ਵਿੱਚ ਸੱਤ ਲੋਕਾਂ ਦਾ ਕਤਲ ਕਰਨ ਅਤੇ ਉਨ੍ਹਾਂ ਦੇ ਘਰ ਨੂੰ ਅੱਗ ਲਾਉਣ ਦਾ ਦੋਸ਼ੀ ਠਹਿਰਾਇਆ ਗਿਆ ਸੀ, ਜਦੋਂ ਕਿ ਦੋ ਹੋਰ ਤੋਮੋਯਾਕੀ ਤਾਕਨੇਜ਼ਾਵਾ ਅਤੇ ਮਿਤਸੁਨੋਰੀ ਓਨੋਗਾਵਾ ਨੂੰ 2003 ਵਿੱਚ ਇੱਕ ਪਿਨਬਾਲ ਪਾਰਲਰ (ਜਿੱਥੇ ਗੇਂਦ ਦੀ ਇੱਕ ਖੇਡ ਹੁੰਦੀ ਹੈ) ਦੇ ਦੋ ਕਰਮਚਾਰੀਆਂ ਦੇ ਕਤਲ ਲਈ ਦੋਸ਼ੀ ਪਾਇਆ ਗਿਆ।
ਪੜ੍ਹੋ ਇਹ ਅਹਿਮ ਖਬਰ -ਅਫਗਾਨਿਸਤਾਨ, ਗੁਆਂਢੀ ਦੇਸ਼ਾਂ ਦੀ ਮਦਦ ਲਈ ਅੱਗੇ ਆਇਆ ਜਾਪਾਨ, ਦੇਵੇਗਾ 109 ਮਿਲੀਅਨ ਅਮਰੀਕੀ ਡਾਲਰ
ਤਿੰਨਾਂ ਨੂੰ ਸਵੇਰੇ ਜਾਪਾਨ ਦੇ ਇੱਕ ਉੱਚ ਸੁਰੱਖਿਆ ਵਾਲੇ ਖੇਤਰ ਵਿੱਚ ਫਾਂਸੀ ਦਿੱਤੀ ਗਈ। ਸਵੇਰ ਤੱਕ ਉਹਨਾਂ ਨੂੰ ਫਾਂਸੀ ਦੇਣ ਦੀ ਸੂਚਨਾ ਨਹੀਂ ਦਿੱਤੀ ਗਈ ਸੀ। 2007 ਤੋਂ ਜਾਪਾਨ ਨੇ ਫਾਂਸੀ ਦੀ ਸਜ਼ਾ ਦਿੱਤੇ ਜਾਣ ਵਾਲਿਆਂ ਅਤੇ ਉਨ੍ਹਾਂ ਦੇ ਅਪਰਾਧਾਂ ਬਾਰੇ ਕੁਝ ਜਾਣਕਾਰੀ ਪ੍ਰਦਾਨ ਕਰਨੀ ਸ਼ੁਰੂ ਕਰ ਦਿੱਤੀ ਹੈ ਪਰ ਇਹ ਜਾਣਕਾਰੀ ਅਜੇ ਵੀ ਸੀਮਤ ਹੈ। ਨਿਆਂ ਮੰਤਰੀ ਯੋਸ਼ੀਹਿਸਾ ਫੁਰੂਕਾਵਾ ਨੇ ਇੱਕ ਨਿਊਜ਼ ਕਾਨਫਰੰਸ ਨੂੰ ਦੱਸਿਆ ਕਿ ਤਿੰਨਾਂ ਨੇ ਇੱਕ "ਬਹੁਤ ਘਿਨਾਉਣਾ ਅਪਰਾਧ" ਕੀਤਾ ਸੀ ਅਤੇ ਸਜ਼ਾ ਉਚਿਤ ਸੀ।
ਖੈਬਰ-ਪਖਤੂਨਖਵਾ ’ਚ ਚੋਣਾਂ ਹਾਰਨ ਮਗਰੋਂ ਬੋਲੇ ਇਮਰਾਨ, ਕਿਹਾ-ਗਲਤੀਆਂ ਕਾਰਨ ਹਾਰੇ
NEXT STORY