ਮਾਸਕੋ/ਕੀਵ (ਵਾਰਤਾ) : ਰੂਸ ਨੇ ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਉੱਤੇ ਬੁੱਧਵਾਰ ਨੂੰ ਡਰੋਨ ਨਾਲ ਬੰਬਾਰੀ ਕੀਤੀ, ਜਿਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ 60 ਹੋਰ ਲੋਕ ਜ਼ਖਮੀ ਹੋ ਗਏ। ਖਾਰਕੀਵ ਦੇ ਖੇਤਰੀ ਗਵਰਨਰ ਓਲੇਗ ਸਿਨੇਗੁਬੋਵ ਨੇ ਟੈਲੀਗ੍ਰਾਮ ਉੱਤੇ ਲਿਖਿਆ ਕਿ ਜ਼ਖਮੀਆਂ ਵਿਚ 15 ਸਾਲ ਦੀ ਉਮਰ ਦੇ ਨੌ ਤੋਂ ਵਧੇਰੇ ਬੱਚੇ ਸ਼ਾਮਲ ਹਨ। ਹਮਲਿਆਂ ਦੇ ਕਾਰਨ ਸਲੋਬਿਡਸਕੀ ਤੇ ਓਸਨੋਵਿਆਨਸਕੀ ਜ਼ਿਲ੍ਹਿਆਂ ਵਿਚ ਅੱਗ ਲੱਗ ਗਈ। ਇਸ ਨਾਲ ਇਮਾਰਤਾਂ, ਨਿੱਜੀ ਘਰਾਂ ਤੇ ਜਨਤਕ ਆਵਾਜਾਈ ਦੇ ਬੁਨਿਆਦੀ ਢਾਂਚੇ ਨੂੰ ਵੀ ਨੁਕਸਾਨ ਹੋਇਆ ਹੈ। ਸ਼ਹਿਰ ਦੇ ਮੇਅਰ ਇਹੋਰ ਤੇਰੇਖੋਵ ਨੇ ਦੱਸਿਆ ਕਿ 17 ਸ਼ਾਹੇਦ ਪ੍ਰਕਾਰ ਦੇ ਲੜਾਕੂ ਡਰੋਨਾਂ ਨੇ ਸ਼ਹਿਰ ਨੂੰ ਨਿਸ਼ਾਨਾ ਬਣਾਇਆ। ਅੱਜ ਸਵੇਰੇ ਤਕ ਹਮਲੇ ਵਾਲੀਆਂ ਥਾਵਾਂ ਉੱਤੇ ਖੋਜ ਤੇ ਬਚਾਅ ਕਾਰਜ ਜਾਰੀ ਰਿਹਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸ਼ਰਧਾ ਤੇ ਸਤਿਕਾਰ ਨਾਲ ਮਨਾਈ ਗਈ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਬਰਸੀ
NEXT STORY