ਵੈਨਕੂਵਰ (ਮਲਕੀਤ ਸਿੰਘ)- ਪੰਜਾਬੀ ਕਲਚਰ ਸੁਸਾਇਟੀ ਕੈਮਲੂਪਸ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਸਲਾਨਾ ਟੂਰਨਾਮੈਂਟ 26 ਅਤੇ 27 ਜੁਲਾਈ ਨੂੰ ਮਕਾਰਥਰ ਆਈਲੈਂਡ ਪਾਰਕ 'ਚ ਧੂਮ ਧੜੱਕੇ ਨਾਲ ਕਰਵਾਉਣ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾ ਦਿੱਤੀਆਂ ਜਾ ਰਹੀਆਂ ਹਨ। ਟੂਰਨਾਮੈਂਟ ਦੀ ਪ੍ਰਬੰਧਕ ਕਮੇਟੀ 'ਚ ਸ਼ਾਮਲ ਡਾਕਟਰ ਧੰਜਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਟੂਰਨਾਮੈਂਟ ਦੌਰਾਨ ਮਰਦ ਅਤੇ ਔਰਤ ਖਿਡਾਰਨਾਂ ਦੇ ਸ਼ੌਕਰ ਓਪਨ ਮੁਕਾਬਲੇ, 45 ਵਰਗ ਮਰਦ ਖਿਡਾਰੀਆਂ ਦੇ ਸ਼ੋਕਰ ਮੁਕਾਬਲੇ, 10 ,12 ,14 ਅਤੇ 16 ਸਾਲ ਦੇ ਲੜਕੇ ਲੜਕੀਆਂ ਦੀਆਂ ਟੀਮਾਂ ਦੇ ਸ਼ੌਕਰ ਮੁਕਾਬਲੇ ਕਰਵਾਏ ਜਾਣਗੇ।
ਇਸ ਦੇ ਨਾਲ-ਨਾਲ 40 ਸਾਲ ਦੀ ਉਮਰ ਦੇ ਮਰਦਾਂ ਅਤੇ 30 ਸਾਲ ਦੀਆਂ ਉਮਰ ਦੀਆਂ ਔਰਤ ਖਿਡਾਰੀਆਂ ਖਿਡਾਰਨਾਂ ਦੇ ਦੌੜ ਮੁਕਾਬਲੇ ਵੀ ਕਰਵਾਏ ਜਾਣਗੇ। ਉਹਨਾਂ ਇਹ ਵੀ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਬੱਚਿਆਂ ਅਤੇ ਬਜ਼ੁਰਗਾਂ ਦੀਆਂ ਦੌੜਾਂ ਦੇ ਦਿਲਚਸਪ ਮੁਕਾਬਲੇ ਵੀ ਕਰਵਾਏ ਜਾਣਗੇ। ਟੂਰਨਾਮੈਂਟ ਸਬੰਧੀ ਐਂਟਰੀਆਂ 19 ਜੁਲਾਈ ਸ਼ਾਮ 5 ਵਜੇ ਤੱਕ ਲਈਆਂ ਜਾਣਗੀਆਂ ਅਤੇ ਟਾਈਆਂ 20 ਜੁਲਾਈ ਸ਼ਾਮੀ 5 ਵਜੇ ਪੈਣਗੀਆਂ|
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਕਦੇ ਡਿਪਰੈਸ਼ਨ ਦਾ ਰਿਹਾ ਸ਼ਿਕਾਰ, ਅੱਜ ਹੈ ਦੁਨੀਆ ਦਾ ਦੂਜਾ ਸਭ ਤੋਂ ਅਮੀਰ ਸ਼ਖਸ
NEXT STORY