ਇਸਲਮਾਬਾਦ- ਪਾਕਿਸਤਾਨ ਦੇ ਕੱਟਰਪੰਥੀ ਸੰਗਠਨ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ.ਐੱਲ.ਪੀ.) ਦੇ ਮੁਖੀ ਹਾਿਫਜ਼ ਸਾਦ ਹੁਸੈਨ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਦੇ ਨਾਲ ਹੋਏ ਇਕ ਗੁਪਤ ਸਮਝੌਤੇ ਤੋਂ ਬਾਅਦ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਰਿਜਵੀ ਲਾਹੌਰ ਦੇ ਕੋਟ ਲਖਪਤ ਜੇਲ੍ਹ 'ਚ ਬੰਦ ਸੀ।
ਟੀ.ਐੱਲ.ਪੀ. ਦੇ ਬੁਲਾਰੇ ਮੁਫਤੀ ਆਬਿਦ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਸਮਾਚਾਰ ਪੱਤਰ ਡਾਨ ਨੂੰ ਦੱਸਿਆ ਕਿ ਰਿਹਾਅ ਹੋਣ ਤੋਂ ਬਾਅਦ ਰਿਜ਼ਵੀ ਪਾਰਟੀ ਦੇ ਦਫਤਰ ਰਹਿਮਤੁਲ ਲੀਲ ਅਲਮੀਨ ਮਸਜ਼ਿਦ ਪਹੁੰਚਿਆ, ਜਿਥੇ ਪਾਰਟੀ ਦੇ ਸੈਂਕੜਾਂ ਉਤਸ਼ਾਹੀ ਕਾਰਜਕਰਤਾ ਅਤੇ ਸਮਰਥਕਾਂ ਨੇ ਉਸ ਦਾ ਸਵਾਗਤ ਕੀਤਾ। ਜੇਲ੍ਹ ਸੁਪਰਡੈਂਟ ਏਜ਼ਾਜ ਅਸਗਰ ਨੇ ਵੀ ਇਸ ਰਿਪੋਰਟ ਦੀ ਪੁਸ਼ਟੀ ਕੀਤੀ।
ਗੌਰਤਲੱਬ ਹੈ ਕਿ ਟੀ.ਐੱਲ.ਪੀ. ਮੁਖੀ ਦੇ ਪਿਤਾ ਅਤੇ ਗਰੁੱਪ ਦੇ ਸੰਸਥਾਪਕ ਖਾਦਿਮ ਹੁਸੈਨ ਰਿਜ਼ਵੀ ਦੀ ਬਰਸੀ ਦੇ ਮੌਕੇ 'ਤੇ 20-21 ਨਵੰਬਰ ਤੱਕ ਮਸਜ਼ਿਦ 'ਚ ਉਰਸ ਦਾ ਆਯੋਜਨ ਕੀਤਾ ਜਾਵੇਗਾ। ਪਿਛਲੇ ਹਫਤੇ ਸਰਕਾਰ ਨੇ ਟੀ.ਐੱਲ.ਪੀ. ਮੁਖੀ ਸਾਦ ਰਿਜ਼ਵੀ ਦਾ ਨਾਂ ਲਾਹੌਰ ਦੀ ਜਿਲ੍ਹਾ ਖੁਫੀਆ ਕਮੇਟੀ ਦੀ ਸਿਫਾਰਿਸ਼ ਦੇ ਬਾਅਦ ਚੌਥੀ ਅਨੁਸੂਚੀ ਤੋਂ ਹਟਾ ਦਿੱਤਾ ਸੀ। ਇਸ 'ਚ ਅੱਤਵਾਦ ਦੇ ਸੱਕੀਆਂ ਨੂੰ ਅੱਤਵਾਦ ਵਿਰੋਧੀ ਅੈਕਟ 1997 ਦੇ ਤਹਿਤ ਸੂਚੀਬੱਧ ਕੀਤਾ ਗਿਆ ਹੈ।
ਸ਼ਹਿਬਾਜ਼ ਸ਼ਰੀਫ ਨੇ EVM ਨੂੰ ‘ਬੁਰੀ ਤੇ ਧੋਖੇਬਾਜ਼ ਮਸ਼ੀਨ’ ਦੱਸਿਆ
NEXT STORY