ਵਾਸ਼ਿੰਗਟਨ (ਬਿਊਰੋ): ਅੱਜ-ਕਲ੍ਹ ਛੋਟੇ ਬੱਚੇ ਮੋਬਾਈਲ ਫੋਨ ਦੀ ਵਰਤੋਂ ਕਰਨਾ ਜਲਦੀ ਸਿੱਖ ਰਹੇ ਹਨ। ਇਸ ਕਾਰਨ ਕਈ ਵਾਰ ਮਾਤਾ-ਪਿਤਾ ਨੂੰ ਵੱਡਾ ਨੁਕਸਾਨ ਵੀ ਸਹਿਣਾ ਪੈਂਦਾ ਹੈ। ਅਜਿਹਾ ਹੀ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਅਮਰੀਕਾ ਦਾ ਸਾਹਮਣੇ ਆਇਆ ਹੈ। ਇੱਥੇ ਟੈਕਸਾਸ ਸੂਬੇ ਦੇ ਕਿੰਗਸਵਿਲ ਸ਼ਹਿਰ ਵਿਚ ਰਹਿਣ ਵਾਲੇ ਦੋ ਸਾਲ ਦੇ ਬੱਚੇ ਨੇ ਮਾਂ ਦੇ ਮੋਬਾਈਲ ਫੋਨ ਜ਼ਰੀਏ ਮੈਕਡੋਨਾਲਡ ਤੋਂ 31 ਬਰਗਰ ਆਰਡਰ ਕਰ ਦਿੱਤੇ। ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਔਰਤ ਦੇ ਘਰ ਮੈਕਡੋਨਾਲਡ ਤੋਂ 31 ਬਰਗਰ ਲੈ ਕੇ ਡਿਲਿਵਰੀ ਬੁਆਏ ਪਹੁੰਚਿਆ।

ਪੜ੍ਹੋ ਇਹ ਅਹਿਮ ਖ਼ਬਰ- ਹੈਰਾਨੀਜਨਕ! ਔਰਤ ਨੇ ਇਕੋ ਬੱਚੇ ਨੂੰ 'ਦੋ ਵਾਰ' ਦਿੱਤਾ ਜਨਮ, ਟਿਕਟਾਕ 'ਤੇ ਸ਼ੇਅਰ ਕੀਤੀ ਕਹਾਣੀ
ਕਿੰਗਸਵਿਲ ਸ਼ਹਿਰ ਦੀ ਰਹਿਣ ਵਾਲੀ ਕੇਲਸੀ ਗੋਲਡੇਨ ਆਪਣੇ ਸਾਹਮਣੇ 31 ਬਰਗਰ ਦੀ ਡੋਰਸਟੈਪ ਡਿਲਿਵਰੀ ਦੇਖ ਕੇ ਹੈਰਾਨ ਰਹਿ ਗਈ। ਬਾਅਦ ਵਿਚ ਉਸ ਨੂੰ ਪਤਾ ਲੱਗਾ ਕਿ ਇਹ ਆਰਡਰ ਤਾਂ ਉਸ ਦੇ 2 ਸਾਲ ਦੇ ਬੇਟੇ ਨੇ ਕੀਤਾ ਹੈ। ਕੇਲਸੀ ਗੋਲਡੋਨ ਨੇ ਬੇਟੇ ਬੈਰੇਟ ਦੀ ਇਸ ਸ਼ੈਤਾਨੀ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਉਹਨਾਂ ਨੇ ਫੇਸਬੁੱਕ ਪੋਸਟ 'ਤੇ ਲਿਖਿਆ ਕਿ ਜੇਕਰ ਕਿਸੇ ਦਾ ਮਨ ਹੈ ਤਾਂ ਮੇਰੇ ਕੋਲ 31 ਚੀਜ਼ ਬਰਗਰ ਹਨ ਅਤੇ ਮੇਰਾ 2 ਸਾਲ ਦਾ ਬੇਟਾ ਜਾਣਦਾ ਹੈ ਕਿ ਡੋਰਹੈਸ਼ 'ਤੇ ਆਰਡਰ ਕਿਵੇਂ ਕਰਦੇ ਹਨ।

ਕੇਲਸੀ ਗੋਲਡੇਨ ਨੇ ਦੱਸਿਆ ਕਿ ਉਸ ਦਾ 2 ਸਾਲ ਦਾ ਬੇਟਾ ਬੈਰੇਟ ਜ਼ਿਆਦਾਤਰ ਸਮਾਂ ਫੋਨ ਵਿਚ ਗੇਮਜ਼ ਖੇਡਦਾ ਹੈ ਜਾਂ ਸੈਲਫੀ ਲੈਂਦਾ ਰਹਿੰਦਾ ਹੈ ਪਰ ਇਸ ਵਾਰ ਬੈਰੇਟ ਨੇ ਸੈਲਫੀ ਦੀ ਜਗ੍ਹਾ ਮੈਕਡੋਨਾਲਡ ਤੋਂ 31 ਚੀਜ਼ ਬਰਗਰ ਆਰਡਰ ਕਰ ਦਿੱਤੇ, ਜਿਹਨਾਂ ਦੀ ਕੀਮਤ 91 ਡਾਲਰ (ਲੱਗਭਗ 7 ਹਜ਼ਾਰ ਰੁਪਏ) ਸੀ। ਬੈਰੇਟ ਨੇ ਇਸ ਦੇ ਨਾਲ ਹੀ ਡੋਰਸਟੈਪ ਡਿਲਿਵਰੀ ਡ੍ਰਾਈਵਰ ਲਈ 16 ਡਾਲਰ (ਲੱਗਭਗ 1200 ਰੁਪਏ) ਦੀ ਟਿਪ ਵੀ ਦਿੱਤੀ ਸੀ। ਬੈਰੇਟ ਦੀ ਮਾਂ ਕੇਲਸੀ ਨੇ ਦੱਸਿਆ ਕਿ ਉਹਨਾਂ ਨੂੰ ਲੱਗਾ ਸੀ ਕਿ ਉਹਨਾਂ ਨੇ ਫੋਨ ਨੂੰ ਲੌਕ ਕਰ ਦਿੱਤਾ ਹੈ ਪਰ ਅਜਿਹਾ ਨਹੀਂ ਸੀ।
ਜੋਅ ਬਾਈਡੇਨ ਕਵਾਡ ਸਿਖ਼ਰ ਸੰਮੇਲਨ ਲਈ ਜਾਣਗੇ ਜਾਪਾਨ, PM ਮੋਦੀ ਨਾਲ ਕਰਨਗੇ ਦੁਵੱਲੀ ਬੈਠਕ
NEXT STORY