ਇਸਲਾਮਾਬਾਦ-ਪਾਕਿਸਤਾਨ ਦੇ ਚੋਟੀ ਦੇ ਫੌਜੀ ਅਧਿਕਾਰੀਆਂ ਨੇ ਵੀਰਵਾਰ ਨੂੰ ਬੈਠਕ ਕਰਕੇ ਸੁਰੱਖਿਆ ਸੰਬੰਧੀ ਕਈ ਮੁੱਦਿਆਂ 'ਤੇ ਚਰਚਾ ਕੀਤੀ। ਇਸ ਦੌਰਾਨ ਰਣਨੀਤਕ ਅਤੇ ਪਰੰਪਰਾਗਤ ਨੀਤੀਆਂ, ਅਫਗਾਨਿਸਤਾਨ ਦੀ ਸਥਿਤੀ ਅਤੇ ਹਥਿਆਰਬੰਦ ਬਲਾਂ ਦੀ ਸੰਚਾਲਨ ਸੰਬੰਧੀ ਤਿਆਰੀਆਂ ਨੂੰ ਲੈ ਕੇ ਚਰਚਾ ਕੀਤੀ ਗਈ।
ਇਹ ਵੀ ਪੜ੍ਹੋ : ਬ੍ਰਿਟੇਨ ਨੇ ਸਾਰੇ ਦੇਸ਼ਾਂ ਨੂੰ ਯਾਤਰਾ ਸੰਬੰਧੀ 'ਰੈੱਡ ਲਿਸਟ' 'ਚੋਂ ਕੀਤਾ ਬਾਹਰ
ਪਾਕਿਸਤਾਨ ਫੌਜ ਨੇ ਇਕ ਬਿਆਨ 'ਚ ਕਿਹਾ ਕਿ ਜੁਆਇੰਟ ਚੀਫਸ ਆਫ ਸਟਾਫ ਕਮੇਟੀ ਦੇ ਮੁਖੀ ਜਨਰਲ ਨਦੀਮ ਰਜ਼ਾ ਨੇ ਬੈਠਕ ਦੀ ਪ੍ਰਧਾਨਗੀ ਕੀਤੀ, ਜਿਸ 'ਚ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ, ਨੇਵੀ ਚੀਫ ਐਡਮਿਰਲ ਮੁਹੰਮਦ ਅਮਜ਼ਦ ਖਾਨ ਨਿਆਜੀ ਅਤੇ ਹਵਾਈ ਫੌਜ ਮੁਖੀ ਜ਼ਹੀਰ ਅਹਿਮਦ ਬਾਬਰ ਸਿੱਧੂ ਮੌਜੂਦ ਰਹੇ। ਬਿਆਨ ਮੁਤਾਬਕ, ਬੈਠਕ 'ਚ ਸ਼ਾਮਲ ਅਧਿਕਾਰੀਆਂ ਨੇ ਰਣਨੀਤਕ ਅਤੇ ਪਰੰਪਰਾਗਤ ਨੀਤੀਆਂ 'ਚ ਤੇਜ਼ੀ ਨਾਲ ਹੋਣ ਵਾਲੇ ਬਦਲਾਅ ਸਮੇਤ ਸੁਰੱਖਿਆ ਸੰਬੰਧੀ ਕਈ ਮੁੱਦਿਆਂ 'ਤੇ ਚਰਚਾ ਕੀਤੀ। ਉਨ੍ਹਾਂ ਨੇ ਖੇਤਰ 'ਚ ਟਿਕਾਊ ਵਿਕਾਸ ਲਈ ਅਫਗਾਨਿਸਤਾਨ 'ਚ ਸ਼ਾਂਤੀ ਦੇ ਮਹੱਤਵ 'ਤੇ ਵੀ ਚਰਚਾ ਕੀਤੀ।
ਇਹ ਵੀ ਪੜ੍ਹੋ : ਫੇਸਬੁੱਕ ਨੇ ਬਦਲਿਆ ਕੰਪਨੀ ਦਾ ਨਾਂ, ਸੋਸ਼ਲ ਮੀਡੀਆ ਪਲੇਟਫਾਰਮ ਦਾ ਨਾਂ ਹੁਣ ਹੋਵੇਗਾ Meta
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ ਨੇ ਭਾਰਤ ਨੂੰ ਵਾਪਸ ਕੀਤੀਆਂ 248 ਪ੍ਰਾਚੀਨ ਕੀਮਤੀ ਵਸਤਾਂ
NEXT STORY