ਅਦੀਸ ਅਬਾਬਾ— ਇਥੋਪੀਆ ਦੇ ਬੋਰੇਨਾ ਜ਼ੋਨ ਖੇਤਰ ਦੇ ਓਰਮੀਆ ਇਲਾਕੇ 'ਚ ਇਕ ਭਿਆਨਕ ਸੜਕ ਹਾਦਸੇ 'ਚ ਘੱਟ ਤੋਂ ਘੱਟ 7 ਲੋਕਾਂ ਦੀ ਮੌਤ ਹੋ ਗਈ। ਸਟੇਟ ਬ੍ਰਾਡਕਾਸਟਿੰਗ ਕਾਰਪੋਰੇਟ ਮੁਤਾਬਕ ਹਾਦਸਾ ਡਿਰੇ ਜ਼ਿਲੇ 'ਚ ਯਾਤਰੀਆਂ ਨਾਲ ਭਰੀ ਇਕ ਬੱਸ ਦੇ ਉਲਟ ਜਾਣ ਕਾਰਨ ਵਾਪਰਿਆ।
ਸਥਾਨਕ ਪ੍ਰਸ਼ਾਸਨ ਮੁਤਾਬਕ ਹਾਦਸੇ 'ਚ ਕਈ ਹੋਰ ਲੋਕਾਂ ਨੂੰ ਗੰਭੀਰ ਅਤੇ ਹਲਕੀਆਂ ਸੱਟਾਂ ਵੀ ਲੱਗੀਆਂ। ਜ਼ਿਕਰਯੋਗ ਹੈ ਕਿ ਇਥੋਪੀਆ 'ਚ ਹਾਲ ਹੀ 'ਚ ਇਹ ਦੂਜਾ ਵੱਡਾ ਸੜਕ ਹਾਦਸਾ ਹੈ। ਇਕ ਹਫਤੇ ਪਹਿਲਾਂ ਗਿਦਾਮੀ ਜ਼ਿਲੇ 'ਚ ਇਕ ਟਰੱਕ ਅਤੇ ਵਾਹਨ ਦੀ ਟੱਕਰ 'ਚ 12 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਪਿਛਲੇਐਤਵਾਰ ਨੂੰ ਹੋਰ ਸੜਕ ਹਾਦਸਿਆਂ 'ਚ 27 ਲੋਕਾਂ ਦੀ ਮੌਤ ਹੋ ਗਈ ਸੀ। ਜ਼ਿਕਰਯੋਗ ਹੈ ਕਿ ਸੜਕ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਵਧੇਰੇ ਹਾਦਸੇ ਵਾਪਰਦੇ ਹਨ। ਇਸ ਲਈ ਸਖਤ ਸੁਰੱਖਿਆ ਨਿਯਮਾਂ ਨੂੰ ਲਾਗੂ ਕਰਨ ਦੀ ਜ਼ਰੂਰਤ ਹੈ।
ਬੇਟਾ 24 ਘੰਟੇ ਮੋਬਾਈਲ 'ਤੇ ਰਹਿੰਦਾ ਸੀ ਐਕਟਿਵ, ਪਿਤਾ ਨੇ ਇੰਝ ਸਿਖਾਇਆ ਸਬਕ
NEXT STORY