ਇੰਟਰਨੈਸ਼ਨਲ ਡੈਸਕ- ਦੱਖਣੀ ਅਮਰੀਕੀ ਦੇਸ਼ ਬ੍ਰਾਜ਼ੀਲ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਸਭ ਤੋਂ ਵੱਡੇ ਸ਼ਹਿਰ ਸਾਓ ਪਾਓਲੋ 'ਚ ਸ਼ਨੀਵਾਰ ਨੂੰ ਇੱਕ ਭਿਆਨਕ ਹਾਦਸਾ ਵਾਪਰ ਗਿਆ। ਇੱਥੇ ਲਾਈਨ 15-ਸਿਲਵਰ 'ਤੇ ਚੱਲ ਰਹੀ ਆਟੋਮੈਟਿਕ ਡਰਾਈਵਰਲੈੱਸ ਮੋਨੋਰੇਲ ਦੀ ਟਰੈਕ 'ਤੇ ਖੜ੍ਹੀ ਇੱਕ ਕੰਸਟ੍ਰੱਕਸ਼ਨ ਕ੍ਰੇਨ ਨਾਲ ਜ਼ੋਰਦਾਰ ਟੱਕਰ ਹੋ ਗਈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਕ੍ਰੇਨ ਟੁੱਟ ਕੇ ਹੇਠਾਂ ਭੀੜ-ਭੜੱਕੇ ਵਾਲੀ ਸੜਕ 'ਤੇ ਜਾ ਡਿੱਗੀ, ਜਿਸ ਨਾਲ ਉੱਥੋਂ ਲੰਘ ਰਹੇ ਵਾਹਨ ਚਾਲਕਾਂ 'ਚ ਭਾਜੜ ਮਚ ਗਈ।
ਜਾਣਕਾਰੀ ਅਨੁਸਾਰ ਇਹ ਹਾਦਸਾ ਕਾਮਿਲੋ ਹਦਾਦ ਸਟੇਸ਼ਨ ਨੇੜੇ ਵਾਪਰਿਆ। ਇਹ ਮੋਨੋਰੇਲ ਟ੍ਰੇਨ ਪੂਰੀ ਤਰ੍ਹਾਂ ਨਾਲ ਆਟੋਮੇਟਿਡ ਸੀ, ਜਿਸ 'ਚ ਕੋਈ ਡਰਾਈਵਰ ਮੌਜੂਦ ਨਹੀਂ ਸੀ। ਟਰੈਕ 'ਤੇ ਝੁਕੀ ਹੋਈ ਕ੍ਰੇਨ ਨੂੰ ਸਮੇਂ ਸਿਰ ਨਾ ਪਛਾਣ ਸਕਣ ਕਾਰਨ ਟ੍ਰੇਨ ਤੇਜ਼ ਰਫ਼ਤਾਰ 'ਚ ਕ੍ਰੇਨ ਨਾਲ ਜਾ ਟਕਰਾਈ। ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਕਿ ਮੋਨੋਰੇਲ ਦੇ ਅੰਦਰ ਸਵਾਰ ਕਿਸੇ ਵੀ ਯਾਤਰੀ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਕ੍ਰੇਨ ਦਾ ਆਪਰੇਟਰ ਇਸ ਹਾਦਸੇ 'ਚ ਜ਼ਖਮੀ ਹੋ ਗਿਆ, ਜਿਸ ਨੂੰ ਰੈਸਕਿਊ ਕਰ ਕੇ ਹਸਪਤਾਲ ਭੇਜਿਆ ਗਿਆ ਹੈ, ਜਿੱਥੇ ਉਸ ਦਾ ਇਲਾਜ ਜਾਰੀ ਹੈ।
ਇਹ ਵੀ ਪੜ੍ਹੋ- 23 ਸਾਲ ਦੇ ਮੁੰਡੇ ਦਾ ਕਾਰਾ ! ਜੇਲ੍ਹ 'ਚੋਂ ਬਾਹਰ ਆ ਕੇ 'ਜਾਲ' 'ਚ ਫ਼ਸਾਈਆਂ ਦਿੱਲੀ ਪੁਲਸ ਦੀਆਂ 20 ਕਾਂਸਟੇਬਲਾਂ, ਫ਼ਿਰ...
ਮੋਨੋਰੇਲ ਦੀ ਟੱਕਰ ਤੋਂ ਬਾਅਦ ਕ੍ਰੇਨ ਟੁੱਟ ਕੇ ਇਸ ਦਾ ਭਾਰੀ ਮਲਬਾ ਹੇਠਾਂ ਚੱਲਦੇ ਟ੍ਰੈਫਿਕ 'ਚ ਜਾ ਡਿੱਗਿਆ, ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵੀਡੀਓਜ਼ 'ਚ ਦੇਖਿਆ ਜਾ ਸਕਦਾ ਹੈ ਕਿ ਗੱਡੀਆਂ ਅਤੇ ਮੋਟਰਸਾਈਕਲ ਚਾਲਕਾਂ ਨੇ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਹਾਲਾਂਕਿ ਕੁਝ ਖੜ੍ਹੀਆਂ ਕਾਰਾਂ ਅਤੇ ਕੰਧਾਂ ਨੂੰ ਨੁਕਸਾਨ ਪਹੁੰਚਿਆ ਹੈ, ਪਰ ਹੇਠਾਂ ਕਿਸੇ ਨਾਗਰਿਕ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ।
ਹਾਦਸੇ ਮਗਰੋਂ ਮੈਟਰੋ ਪ੍ਰਸ਼ਾਸਨ ਨੇ ਲਾਈਨ 15 'ਤੇ ਸੰਚਾਲਨ ਰੋਕ ਲਗਾ ਦਿੱਤੀ ਹੈ ਤੇ ਯਾਤਰੀਆਂ ਲਈ ਬਸ ਸੇਵਾਵਾਂ ਸ਼ੁਰੂ ਕੀਤੀਆਂ ਹਨ। ਆਟੋਮੈਟਿਕ ਟ੍ਰੇਨ ਕੰਟਰੋਲ ਸਿਸਟਮ ਵੱਲੋਂ ਟ੍ਰੈਕ 'ਤੇ ਕ੍ਰੇਨ ਨੂੰ ਡਿਟੈਕਟ ਨਾ ਕਰ ਸਕਣ ਦੇ ਤਕਨੀਕੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੂਰੀ ਦੁਨੀਆ ਦਾ ਇੰਟਰਨੈੱਟ ਹੋ ਜਾਏਗਾ ਠੱਪ ! ਟਰੰਪ ਦੀ ਧਮਕੀ ਮਗਰੋਂ ਇਰਾਨ ਨੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੀਨੀਆ 'ਚ ਬੱਸ ਹਾਦਸਾ, 22 ਲੋਕਾਂ ਦੀ ਮੌਤ
NEXT STORY