ਇੰਟਰਨੈਸ਼ਨਲ ਡੈਸਕ- ਯੂਰਪ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਜਰਮਨੀ 'ਚ ਇਕ ਟਰੇਨ ਅਚਾਨਕ ਪਟੜੀ ਤੋਂ ਉਤਰ ਗਈ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 41 ਹੋਰ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਉਕਤ ਹਾਦਸਾ ਲੈਂਡਸਲਾਈਡ ਕਾਰਨ ਵਾਪਰਿਆ ਹੈ, ਜਿਸ ਕਾਰਨ ਟਰੇਨ ਪਟੜੀ ਤੋਂ ਹੇਠਾਂ ਲਹਿ ਗਈ।
ਇਹ ਹਾਦਸਾ ਐਤਵਾਰ ਸ਼ਾਮ ਰਾਜਧਾਨੀ ਮਿਊਨਿਖ ਤੋਂ ਕਰੀਬ 158 ਕਿਲੋਮੀਟਰ ਦੂਰ ਪੱਛਮੀ ਰੀਡਲਿੰਗਨ ਨੇੜੇ ਜੰਗਲੀ ਇਲਾਕੇ 'ਚ ਵਾਪਰਿਆ, ਜਦੋਂ ਡਾਏਚੇ ਬਾਨ ਟ੍ਰੇਨ ਦੇ 2 ਡੱਬੇ ਪਟੜੀ ਤੋਂ ਉਤਰ ਗਏ। ਹਾਦਸੇ ਸਮੇਂ ਟਰੇਨ 'ਚ 100 ਤੋਂ ਵੱਧ ਲੋਕ ਸਵਾਰ ਸਨ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਤੇ ਜਾ ਕੇ ਬਚਾਅ ਕਾਰਜ ਸ਼ੁਰੂ ਕੀਤੇ ਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ।
🇩🇪#BREAKING: Train derailed near Biberach, Germany. Multiple passengers k!lled & injured.
Coaches flipped, rescue ops on.
Over 100 onboard.
📍#Biberach ,#Germany #Zugunglück pic.twitter.com/m7qj08OUlJ
— Buzz Patriot (@BuzzPatriot) July 27, 2025
ਇਹ ਵੀ ਪੜ੍ਹੋ- ਵੱਡੀ ਖ਼ਬਰ ; ਪੁਲਸ ਨੇ ਐਨਕਾਊਂਟਰ 'ਚ ਢੇਰ ਕੀਤਾ 24 ਕੇਸਾਂ 'ਚ 'ਵਾਂਟੇਡ' ਬਦਮਾਸ਼
ਇਸ ਦੌਰਾਨ ਟ੍ਰੇਨ ਦੇ ਚਾਲਕ, ਇਕ ਕਰਮਚਾਰੀ ਤੇ ਇਕ ਯਾਤਰੀ ਦੀ ਮੌਤ ਹੋ ਗਈ, ਜਦਕਿ 41 ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ। ਜ਼ਖ਼ਮੀਆਂ 'ਚੋਂ ਕਈਆਂ ਦੀ ਹਾਲਤ ਹਾਲੇ ਵੀ ਗੰਭੀਰ ਦੱਸੀ ਜਾ ਰਹੀ ਹੈ। ਮੌਜੂਦਾ ਹਾਲਕ ਦੇਖਦੇ ਹੋਏ ਦੱਸਿਆ ਜਾ ਰਿਹਾ ਹੈ ਕਿ ਮੌਤਾਂ ਦਾ ਅੰਕੜਾ ਹੋਰ ਵਧ ਸਕਦਾ ਹੈ।
ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਲਾਕੇ 'ਚ ਹੋਈ ਭਾਰੀ ਬਾਰਿਸ਼ ਕਾਰਨ ਇਲਾਕੇ 'ਚ ਕਾਫ਼ੀ ਪਾਣੀ ਜਮ੍ਹਾ ਹੋ ਗਿਆ ਸੀ, ਜਿਸ ਕਾਰਨ ਉੱਥੋਂ ਵੱਡਾ ਹਿੱਸਾ ਜ਼ਮੀਨ 'ਚ ਧਸ ਗਿਆ ਤੇ ਉੱਥੇ ਪਹੁੰਚ ਕੇ ਟਰੇਨ ਦੇ ਡੱਬੇ ਪਟੜੀ ਤੋਂ ਉਤਰ ਗਏ। ਪੁਲਸ ਨੇ ਇਹ ਵੀ ਕਿਹਾ ਕਿ ਇਸ ਹਾਦਸੇ 'ਚ ਕਿਸੇ ਸਾਜ਼ਿਸ਼ ਦਾ ਕੋਈ ਸੰਕੇਤ ਨਹੀਂ ਜਾਪਦਾ। ਫਿਲਹਾਲ ਪੁਲਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗਾਜ਼ਾ 'ਤੇ ਮੁੜ ਹਮਲਾ, ਮਾਰੇ ਗਏ 34 ਲੋਕ
NEXT STORY