ਵੈਨਕੂਵਰ (ਏਜੰਸੀ)- ਕੈਨੇਡਾ ਦੀ ਟਰਾਂਸਪੋਰਟ ਏਜੰਸੀ 'ਟਰਾਂਸਪੋਰਟ ਕੈਨੇਡਾ' ਨੇ ਸ਼ਰਾਬ ਦੇ ਸੇਵਨ ਦੇ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਏਅਰ ਇੰਡੀਆ ਨੂੰ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਏਜੰਸੀ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਏਅਰਲਾਈਨ ਸ਼ਰਾਬ ਨਾਲ ਸਬੰਧਤ ਸੁਰੱਖਿਆ ਨਿਯਮਾਂ ਦੀ ਪਾਲਣਾ ਯਕੀਨੀ ਨਹੀਂ ਬਣਾਉਂਦੀ, ਤਾਂ ਕੈਨੇਡਾ ਵਿੱਚ ਉਸ ਨੂੰ ਦਿੱਤੀ ਗਈ ਉਡਾਣਾਂ ਦੀ ਇਜਾਜ਼ਤ ਰੱਦ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: ਸਰਦੀ-ਜ਼ੁਕਾਮ ਨਾਲ ਜੂਝ ਰਹੇ ਦਿਲਜੀਤ ਦੋਸਾਂਝ ਨੇ ਲੱਭਿਆ ਦੇਸੀ ਜੁਗਾੜ ! ਠੰਡ 'ਚ ਇੰਝ ਰੱਖ ਰਹੇ ਆਪਣਾ ਖਿਆਲ
ਕੀ ਹੈ ਪੂਰਾ ਮਾਮਲਾ?
ਇਹ ਮਾਮਲਾ 23 ਦਸੰਬਰ ਦਾ ਹੈ, ਜਦੋਂ ਵੈਨਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦਿੱਲੀ ਲਈ ਉਡਾਣ ਭਰਨ ਦੀ ਤਿਆਰੀ ਕਰ ਰਹੇ ਏਅਰ ਇੰਡੀਆ ਦੇ ਇੱਕ ਪਾਇਲਟ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਰਾਇਲ ਕੈਨੇਡੀਅਨ ਮਾਊਂਟਿਡ ਪੁਲਸ (RCMP) ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਕਰੂ ਮੈਂਬਰ ਨਾਲ ਸਬੰਧਤ ਇੱਕ "ਚਿੰਤਾਜਨਕ ਸੂਚਨਾ" ਮਿਲਣ ਤੋਂ ਬਾਅਦ ਕੀਤੀ ਗਈ ਸੀ। ਵੈਨਕੂਵਰ ਹਵਾਈ ਅੱਡੇ 'ਤੇ ਤਾਇਨਾਤ ਅਧਿਕਾਰੀਆਂ ਨੂੰ ਪਾਇਲਟ ਦੇ ਮੂੰਹ ਵਿੱਚੋਂ ਸ਼ਰਾਬ ਦੀ ਗੰਧ ਆਈ, ਜਿਸ ਤੋਂ ਬਾਅਦ ਉਨ੍ਹਾਂ ਨੇ ਪਾਇਲਟ ਦੀ ਡਿਊਟੀ ਲਈ ਫਿਟਨੈੱਸ 'ਤੇ ਚਿੰਤਾ ਪ੍ਰਗਟਾਈ। ਇਸ ਘਟਨਾ ਕਾਰਨ ਉਡਾਣ ਵਿੱਚ ਕਈ ਘੰਟਿਆਂ ਦੀ ਦੇਰੀ ਹੋਈ। 'ਫਲਾਈਟਰਡਾਰ24' ਅਨੁਸਾਰ, ਜੋ ਉਡਾਣ ਦੁਪਹਿਰ 3 ਵਜੇ ਰਵਾਨਾ ਹੋਣੀ ਸੀ, ਉਹ ਰਾਤ 10:02 ਵਜੇ ਰਵਾਨਾ ਹੋ ਸਕੀ।
ਇਹ ਵੀ ਪੜ੍ਹੋ: ਹੋਟਲ ਦੀ 14ਵੀਂ ਮੰਜ਼ਿਲ ਤੋਂ ਮਿਲੀ ਦਿੱਗਜ ਅਦਾਕਾਰ ਦੀ 34 ਸਾਲਾ ਧੀ ਦੀ ਲਾਸ਼; ਇੰਡਸਟਰੀ 'ਚ ਪਸਰਿਆ ਮਾਤਮ
ਕੈਨੇਡਾ ਦੇ ਹਵਾਬਾਜ਼ੀ ਨਿਯਮ
ਟਰਾਂਸਪੋਰਟ ਕੈਨੇਡਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਕੈਨੇਡੀਅਨ ਨਿਯਮਾਂ ਅਨੁਸਾਰ:
• ਕੋਈ ਵੀ ਪਾਇਲਟ ਜਾਂ ਕਰੂ ਮੈਂਬਰ ਸ਼ਰਾਬ ਪੀਣ ਦੇ 12 ਘੰਟਿਆਂ ਦੇ ਅੰਦਰ ਡਿਊਟੀ ਨਹੀਂ ਕਰ ਸਕਦਾ।
• ਸ਼ਰਾਬ ਦੇ ਪ੍ਰਭਾਵ ਹੇਠ ਰਹਿੰਦੇ ਹੋਏ ਉਡਾਣ ਸਬੰਧੀ ਕੋਈ ਵੀ ਕਾਰਜ ਕਰਨਾ ਵਰਜਿਤ ਹੈ।
• ਏਅਰਲਾਈਨਾਂ ਅਜਿਹੇ ਮੈਂਬਰਾਂ ਨੂੰ ਕੰਮ 'ਤੇ ਨਹੀਂ ਲਗਾ ਸਕਦੀਆਂ ਜੋ ਡਿਊਟੀ ਲਈ ਅਯੋਗ ਹੋਣ।
ਇਹ ਵੀ ਪੜ੍ਹੋ: ਕਦੇ ਮਾਂ ਨਹੀਂ ਬਣੇਗੀ ਬਾਲੀਵੁੱਡ ਦੀ ਇਹ ਮਸ਼ਹੂਰ ਗਾਇਕਾ, ਖੁਦ ਕੀਤਾ ਵੱਡਾ ਖੁਲਾਸਾ
ਹੋ ਸਕਦੀ ਹੈ ਵੱਡੀ ਕਾਰਵਾਈ
ਏਜੰਸੀ ਨੇ ਚਿਤਾਵਨੀ ਦਿੱਤੀ ਹੈ ਕਿ ਨਿਯਮਾਂ ਦੀ ਉਲੰਘਣਾ ਹੋਣ 'ਤੇ (Aeronautics Act ਤਹਿਤ ਏਅਰ ਇੰਡੀਆ ਦੇ ਹਵਾਬਾਜ਼ੀ ਦਸਤਾਵੇਜ਼ ਮੁਅੱਤਲ ਜਾਂ ਰੱਦ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ, ਕੰਪਨੀ ਨੂੰ ਹੋਰ ਦੰਡਕਾਰੀ ਅਤੇ ਨਿਆਂਇਕ ਕਾਰਵਾਈਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਟ੍ਰਾਂਸਪੋਰਟ ਕੈਨੇਡਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤ ਦੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਕੋਲ ਏਅਰ ਇੰਡੀਆ ਦੀ ਰੈਗੂਲੇਟਰੀ ਨਿਗਰਾਨੀ ਦੀ ਮੁੱਖ ਜ਼ਿੰਮੇਵਾਰੀ ਹੈ।
ਇਹ ਵੀ ਪੜ੍ਹੋ: ਮਾਂ ਦੇ ਦੂਜੇ ਵਿਆਹ ਬਾਰੇ ਬਿੱਗ ਬੌਸ ਫੇਮ ਫਰਹਾਨਾ ਭੱਟ ਨੇ ਕੀਤਾ ਖੁਲਾਸਾ; ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਬਿਆਨ
10 ਸਾਲਾਂ 'ਚ ਜੋੜ ਲਿਆ 13 ਟਨ ਸੋਨਾ ਤੇ ਅਰਬਾਂ ਦੀ ਨਕਦੀ ! ਹਾਈਕੋ ਦੇ ਸਾਬਕਾ ਮੇਅਰ ਨੂੰ ਸਜ਼ਾ-ਏ-ਮੌਤ
NEXT STORY