ਮੱਕਾ— ਸਾਊਦੀ ਅਰਬ ਵਿਚ ਇਸੇ ਹਫਤੇ ਸ਼ੁਰੂ ਹੋਣ ਜਾ ਰਹੀ ਸਾਲਾਨਾ ਹੱਜ ਯਾਤਰਾ ਦੀ ਸੰਕਟਕਾਲੀਨ ਸੇਵਾ ਵਿਚ ਪਹਿਲੀ ਵਾਰੀ ਸਾਊਦੀ ਔਰਤਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਇੱਥੇ 7 ਔਰਤਾਂ ਕੰਪਿਊਟਰ 'ਤੇ ਮੱਕਾ ਤੋਂ ਆਉਣ ਵਾਲੀਆਂ ਕਾਲਾਂ 'ਤੇ ਧਿਆਨ ਰੱਖਣਗੀਆਂ। ਇਹ ਔਰਤਾਂ ਫੋਨ ਕਰਨ ਵਾਲੇ ਦੀ ਸਥਿਤੀ ਦੀ ਜਾਂਚ ਕਰਨਗੀਆਂ। ਹੱਜ ਯਾਤਰਾ 'ਤੇ ਆਏ ਲੋਕ ਅੱਗ, ਅਪਰਾਧ, ਬੀਮਾਰ ਹੋਣ ਜਾਂ ਆਵਾਜਾਈ ਦੁਰਘਟਨਾ ਦੀ ਸਥਿਤੀ ਵਿਚ ਮਦਦ ਲਈ ਫੋਨ ਕਰ ਸਕਦੇ ਹਨ। ਅੰਗਰੇਜੀ ਬੋਲਣ ਵਿਚ ਸਮੱਰਥ ਇਨ੍ਹਾਂ ਔਰਤਾਂ ਨੂੰ ਪਹਿਲਾਂ ਟ੍ਰੇਨਿੰਗ ਦਿੱਤੀ ਗਈ।
ਇਹ ਸਾਰੀਆਂ ਔਰਤਾਂ ਪਰਦੇ ਵਿਚ ਰਹਿਣਗੀਆਂ। ਸਾਊਦੀ ਅਰਬ ਵਿਚ ਰਵਾਇਤੀ ਤੌਰ 'ਤੇ ਘਰਾਂ ਵਿਚ ਕੈਦ ਰਹਿਣ ਵਾਲੀਆਂ ਔਰਤਾਂ ਨੂੰ ਸਿੱਖਿਆ ਅਤੇ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਦੂਜੇ ਕਮਰੇ ਵਿਚ ਮੌਜੂਦ ਇਕ ਦਰਜਨ ਮਰਦ ਵੀ ਇਹੀ ਸੇਵਾ ਕਰਨਗੇ।
ਮੈਕਸੀਕੋ 'ਚ ਗੈਰ ਕਾਨੂੰਨੀ ਤਰੀਕੇ ਨਾਲ ਲਿਆਏ ਗਏ 133 ਪ੍ਰਵਾਸੀਆਂ ਨੂੰ ਬਚਾਇਆ ਗਿਆ
NEXT STORY