ਸਿਡਨੀ (ਏਜੰਸੀ)- ਪੱਛਮੀ ਆਸਟ੍ਰੇਲੀਆ (ਡਬਲਯੂ.ਏ.) ਦੇ ਉੱਤਰੀ ਤੱਟ 'ਤੇ ਇੱਕ ਗਰਮ ਖੰਡੀ ਚੱਕਰਵਾਤ ਬਣਿਆ ਹੈ, ਜਿਸ ਨੂੰ ਲੈ ਕੇ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਸ਼ੁੱਕਰਵਾਰ ਨੂੰ ਸ਼੍ਰੇਣੀ ਤਿੰਨ ਦੇ ਤੂਫਾਨ ਦੇ ਰੂਪ ਵਿੱਚ ਜ਼ਮੀਨ ਨਾਲ ਟਕਰਾਏਗਾ। ਇਹ ਚੱਕਰਵਾਤ ਪੱਛਮੀ ਆਸਟ੍ਰੇਲੀਆ ਲਈ ਇੱਕ ਵੱਡਾ ਖ਼ਤਰਾ ਹੈ ਅਤੇ ਲੋਕਾਂ ਨੂੰ ਇਸਦੇ ਪ੍ਰਭਾਵਾਂ ਲਈ ਤਿਆਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਆਸਟ੍ਰੇਲੀਆ ਦੇ ਮੌਸਮ ਵਿਗਿਆਨ ਬਿਊਰੋ (BOM) ਨੇ ਬੁੱਧਵਾਰ ਨੂੰ ਖੰਡੀ ਚੱਕਰਵਾਤ ਜ਼ੇਲੀਆ ਨੂੰ ਹਿੰਦ ਮਹਾਸਾਗਰ ਵਿੱਚ ਸ਼੍ਰੇਣੀ ਇੱਕ ਪ੍ਰਣਾਲੀ ਵਜੋਂ ਘੋਸ਼ਿਤ ਕੀਤਾ।
ਉਨ੍ਹਾਂ ਕਿਹਾ ਕਿ ਚੱਕਰਵਾਤ ਪੱਛਮੀ ਆਸਟ੍ਰੇਲੀਆ ਦੇ ਉੱਤਰ-ਪੱਛਮੀ ਕਿੰਬਰਲੇ ਤੱਟ 'ਤੇ ਬਰੂਮ ਸ਼ਹਿਰ ਤੋਂ 280 ਕਿਲੋਮੀਟਰ ਪੱਛਮ ਵਿੱਚ ਅਤੇ ਪਿਲਬਾਰਾ ਖੇਤਰ ਵਿੱਚ ਪੋਰਟਰ ਹੈੱਡਲੈਂਡ ਤੋਂ 320 ਕਿਲੋਮੀਟਰ ਉੱਤਰ-ਪੂਰਬ ਵਿੱਚ ਸੀ। ਬੀਓਐਮ ਨੇ ਕਿਹਾ ਕਿ ਚੱਕਰਵਾਤ ਪਿਲਬਾਰਾ ਦੇ ਪੂਰਬੀ ਹਿੱਸਿਆਂ ਵੱਲ ਵਧ ਰਿਹਾ ਹੈ ਅਤੇ ਬਰੂਮ ਤੋਂ ਲੈ ਕੇ ਉਦਯੋਗਿਕ ਬੰਦਰਗਾਹ ਡੈਂਪੀਅਰ ਤੱਕ 700 ਕਿਲੋਮੀਟਰ ਤੱਟਰੇਖਾ ਵਿਚ ਸਥਿਤ ਭਾਈਚਾਰਿਆਂ ਲਈ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ। ਚੱਕਰਵਾਤ ਦੇ ਹੋਰ ਤੇਜ਼ ਹੋਣ ਦੀ ਉਮੀਦ ਹੈ ਅਤੇ ਸ਼ੁੱਕਰਵਾਰ ਨੂੰ ਪੱਛਮੀ ਆਸਟ੍ਰੇਲੀਆ ਦੇ ਤੱਟ ਨੂੰ ਸ਼੍ਰੇਣੀ ਤਿੰਨ ਦੇ ਗੰਭੀਰ ਖੰਡੀ ਚੱਕਰਵਾਤ ਦੇ ਰੂਪ ਵਿੱਚ ਪਾਰ ਕਰੇਗਾ।
ਸਲਮਾਨ ਰਸ਼ਦੀ ਨੇ ਆਪਣੇ 'ਤੇ ਹੋਏ ਹਮਲੇ ਸਬੰਧੀ ਅਦਾਲਤ 'ਚ ਆਪਣਾ ਬਿਆਨ ਕਰਵਾਇਆ ਦਰਜ
NEXT STORY