ਕਾਬੁਲ (ਰਾਇਟਰ) - ਅਫਗਾਨਿਸਤਾਨ ਦੇ ਪਟਕਿਆ ਸੂਬੇ ਦੀ ਰਾਜਧਾਨੀ ਗਰਦੇਜ਼ ਸ਼ਹਿਰ ਵਿਚ ਵੀਰਵਾਰ ਨੂੰ ਇਕ ਟਰੱਕ ਬੰਬ ਧਮਾਕੇ ਵਿਚ 5 ਨਾਗਰਿਕਾਂ ਦੀ ਮੌਤ ਹੋ ਗਈ, ਜਦਕਿ ਫੌਜੀ ਕਰਮੀਆਂ ਸਮੇਤ 46 ਹੋਰ ਜ਼ਖਮੀ ਹੋ ਗਏ। ਸੂਬੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਰੱਖਿਆ ਮੰਤਰਾਲੇ ਦੇ ਇਕ ਸੂਬਾਈ ਡਾਇਰੈਕਟੋਰੇਟ 'ਤੇ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਫੌਜੀਆਂ ਵੱਲੋਂ ਰੋਕ ਦਿੱਤਾ ਗਿਆ। ਇਸ ਤੋਂ ਬਾਅਦ ਹਮਲਾਵਰਾਂ ਨੇ ਫੈਸੀਲਿਟੀ ਕੋਲ ਟਰੱਕ ਬੰਬ ਧਮਾਕਾ ਕਰ ਦਿੱਤਾ। ਧਮਾਕੇ ਕਾਰਨ ਵੱਡੇ ਪੈਮਾਨੇ 'ਤੇ ਕਈ ਇਮਾਰਤਾਂ ਕੋਲ ਸਥਿਤ ਸੂਬਾਈ ਫੌਜੀ ਕੋਰਟ, ਵਿੱਤ ਅਤੇ ਟੈਕਸ ਦਫਤਰ, ਨਾਲ ਹੀ ਦੁਕਾਨਾਂ ਅਤੇ ਵਾਹਨ ਤਬਾਹ ਹੋ ਗਏ। ਅੰਦਰੂਨੀ ਮੰਤਰਾਲੇ ਦੇ ਬੁਲਾਰੇ ਤਾਰਿਕ ਏਰੀਅਨ ਨੇ ਇਸ ਹਮਲੇ ਲਈ ਤਾਲਿਬਾਨ ਵਿਧ੍ਰੋਹੀਆਂ ਦੇ ਹੱਕਾਨੀ ਅੱਤਵਾਦੀ ਸੰਗਠਨ ਨੂੰ ਦੋਸ਼ੀ ਠਹਿਰਾਇਆ।
ਚੀਨ ਦੇ ਨਾਲ ਸਾਰੇ ਸਬੰਧ ਖਤਮ ਕਰ ਸਕਦੈ ਅਮਰੀਕਾ : ਟਰੰਪ
NEXT STORY