ਅਮਰੀਕਾ (ਬਿਊਰੋ) - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੋਡਰਨਾ ਕੰਪਨੀ ਵਲੋਂ ਬਣਾਏ ਕੋਰੋਨਾ ਵੈਕਸੀਨ ਦੇ ਟੀਕੇ, ਜੋ ਕਿ ਕੋਰੋਨਾ ਮਰੀਜ਼ਾਂ ਲਈ 94.5 ਫ਼ੀਸਦੀ ਯੋਗ ਸਾਬਿਤ ਹੋਣ ਦਾ ਦਾਅਵਾ ਕੀਤਾ ਹੈ,ਦੀ ਸਫਲਤਾ ਦਾ ਸਿਹਰਾ ਆਪਣੇ ਆਪ ਨੂੰ ਦਿੱਤਾ ਹੈ। ਅਮਰੀਕੀ ਫਾਰਮਾਸਿਊਟੀਕਲ ਕੰਪਨੀ ਮੋਰਦੇਨਾ ਨੇ ਦਾਅਵਾ ਕੀਤਾ ਕਿ ਉਸ ਵਲੋਂ ਬਣਾਇਆ ਗਿਆ ਕੋਰੋਨਾ ਵੈਕਸੀਨ ਦਾ ਟੀਕਾ ਲਾਗ ਦੀ ਬੀਮਾਰੀ ਨੂੰ ਰੋਕਣ ਵਿਚ 94.5 ਫੀਸਦੀ ਸਫ਼ਲ ਰਿਹਾ। ਇਸ ਖ਼ਬਰ ਦਾ ਪਤਾ ਲੱਗਦੇ ਸਾਰ ਟਰੰਪ, ਜੋ ਰਾਸ਼ਟਰਪਤੀ ਚੋਣਾਂ ਵਿਚ ਬਾਈਡੇਨ ਤੋਂ ਹਾਰ ਗਏ ਸਨ, ਨੇ ਇਸ ਦਾ ਸਿਹਰਾ ਖੁਦ ਨੂੰ ਦਿੰਦੇ ਹੋਏ ਇਸ ਨੂੰ ਆਪਣੇ ਕਾਰਜਕਾਲ ਦੀ ਸਭ ਤੋਂ ਵੱਡੀ ਪ੍ਰਾਪਤੀ ਦੱਸਿਆ ਹੈ।
ਦੱਸ ਦੇਈਏ ਕਿ ਟਰੰਪ ਨੇ ਟਵਿੱਟਰ 'ਤੇ ਕੋਰੋਨਾ ਦੇ ਟੀਕਾ ਨੂੰ ‘ਮਹਾਨ ਖੋਜ’ ਦੱਸਦੇ ਹੋਏ ਕਿਹਾ ਕਿ ਮਹਾਨ ਇਤਿਹਾਸਕਾਰਾਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਇਸ ਦੀ ਖੋਜ ਉਸ ਦੀ ਨਿਗਰਾਨੀ ਹੇਠ ਹੋਈ ਹੈ। ਉਸ ਨੇ ਲਿਖਿਆ, 'ਇਕ ਹੋਰ ਟੀਕੇ ਦਾ ਐਲਾਨ। ਇਸ ਵਾਰ ਮੋਡਰਨਾ ਨੇ 95 ਫੀਸਦੀ ਸਫਲਤਾ ਦੀ ਗੱਲ ਕੀਤੀ ਹੈ। ਸਾਰੇ ਮਹਾਨ ਇਤਿਹਾਸਕਾਰ ਕਿਰਪਾ ਕਰਕੇ ਯਾਦ ਰੱਖਣ ਕਿ ਇਹ ਮਹਾਨ ਖੋਜ ਨਾਲ ਚੀਨੀ ਵਾਇਰਸ ਤੋਂ ਬਹੁਤ ਜਲਦੀ ਛੁਟਕਾਰਾ ਮਿਲ ਜਾਵੇਗਾ ਅਤੇ ਇਹ ਸਭ ਮੇਰੀ ਅਗਵਾਈ ਅਤੇ ਨਿਗਰਾਨੀ ਹੇਠ ਹੋਇਆ ਹੈ।'
ਦੂਜੇ ਪਾਸੇ ਜੋਅ ਬਾਈਡਨ, ਜੋ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਹਨ, ਨੇ ਵੀ ਇਸ ਖ਼ਬਰ ਦਾ ਸਵਾਗਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਭਵਿੱਖ ਨੂੰ ਲੈ ਕੇ ਹੋਰ ਉਮੀਦਾਂ ਵਧੀਆਂ ਹਨ।
ਆਸਟ੍ਰੇਲੀਆ : ਤਿੰਨ ਮਹੀਨੇ ਦੀ ਬੱਚੀ ਦੀ ਮੌਤ ਦੇ ਸਿਲਸਿਲੇ 'ਚ ਸ਼ਖਸ ਗ੍ਰਿਫ਼ਤਾਰ
NEXT STORY