ਵਾਸ਼ਿੰਗਟਨ – ਅਮਰੀਕਾ ਦੇ ਰੱਖਿਆ ਮੰਤਰਾਲਾ ਪੈਂਟਾਗਨ ਨੇ ਦੱਸਿਆ ਹੈ ਕਿ ਉਸ ਨੇ ਆਰਮੀ ਦੀ ਸੈਲਰੀ ਲਈ 130 ਮਿਲੀਅਨ ਡਾਲਰ (ਲੱਗਭਗ 1100 ਕਰੋੜ ਰੁਪਏ) ਦਾ ਇਕ ਸੀਕ੍ਰੇਟ ਡੋਨੇਸ਼ਨ ਸਵੀਕਾਰ ਕੀਤਾ ਹੈ।
ਇਹ ਡੋਨੇਸ਼ਨ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਕ ਅਣਜਾਣ ‘ਦੋਸਤ’ ਨੇ ਦਿੱਤਾ ਹੈ ਤਾਂ ਜੋ ਸਰਕਾਰੀ ਸ਼ਟਡਾਊਨ ਦੌਰਾਨ ਆਰਮੀ ਦੇ ਜਵਾਨਾਂ ਨੂੰ ਤਨਖਾਹ ਮਿਲ ਸਕੇ। ਹਾਲਾਂਕਿ ਇਸ ਡੋਨੇਸ਼ਨ ’ਤੇ ਕਈ ਸਵਾਲ ਖੜ੍ਹੇ ਹੋ ਗਏ ਹਨ।ਟਰੰਪ ਨੇ ਵੀਰਵਾਰ ਨੂੰ ਵ੍ਹਾਈਟ ਹਾਊਸ ’ਚ ਇਸ ਡੋਨੇਸ਼ਨ ਦੀ ਗੱਲ ਦੱਸੀ ਅਤੇ ਦਾਨ ਦੇਣ ਵਾਲੇ ਨੂੰ ਦੇਸ਼ ਭਗਤ ਕਿਹਾ। ਉਨ੍ਹਾਂ ਦਾਨੀ ਦਾ ਨਾਂ ਨਹੀਂ ਦੱਸਿਆ ਕਿਉਂਕਿ ਉਹ ਆਪਣੀ ਪਛਾਣ ਲੁਕੋਣੀ ਚਾਹੁੰਦਾ ਹੈ।
ਅਮਰੀਕਾ ’ਚ 1 ਅਕਤੂਬਰ ਤੋਂ ਸ਼ੁਰੂ ਹੋਏ ਸਰਕਾਰੀ ਸ਼ਟਡਾਊਨ ਨੂੰ 25 ਦਿਨ ਬੀਤ ਚੁੱਕੇ ਹਨ। ਅਮਰੀਕਾ ਦੀਆਂ ਦੋਵੇਂ ਪ੍ਰਮੁੱਖ ਪਾਰਟੀਆਂ ਡੈਮੋਕ੍ਰੇਟ ਤੇ ਰਿਪਬਲਿਕਨ ’ਚ ਓਬਾਮਾ ਹੈਲਥ ਕੇਅਰ ਸਬਸਿਡੀ ਪ੍ਰੋਗਰਾਮ ’ਤੇ ਬਹਿਸ ਚੱਲ ਰਹੀ ਹੈ।
ਡੈਮੋਕ੍ਰੇਟਸ ਚਾਹੁੰਦੇ ਸਨ ਕਿ ਹੈਲਥ ਕੇਅਰ (ਸਿਹਤ ਬੀਮਾ) ਦੀ ਸਬਸਿਡੀ ਵਧਾਈ ਜਾਵੇ। ਰਿਪਬਲਿਕਨ ਨੂੰ ਡਰ ਹੈ ਕਿ ਜੇ ਸਬਸਿਡੀ ਵਧਾਈ ਗਈ ਤਾਂ ਸਰਕਾਰ ਨੂੰ ਖਰਚਾ ਕਰਨ ਲਈ ਹੋਰ ਪੈਸੇ ਦੀ ਲੋੜ ਪਵੇਗੀ, ਜਿਸ ਨਾਲ ਬਾਕੀ ਸਰਕਾਰੀ ਕੰਮ ਪ੍ਰਭਾਵਿਤ ਹੋਣਗੇ।
ਅਮਰੀਕਾ ’ਚ ਐਂਟਰੀ-ਐਗਜ਼ਿਟ ਵੇਲੇ ਹਰ ਵਾਰ ਵਿਦੇਸ਼ੀਆਂ ਦੀ ਲਈ ਜਾਵੇਗੀ ਫੋਟੋ
NEXT STORY