ਵਾਸ਼ਿੰਗਟਨ : ਟਰੰਪ ਦੇ ਇੱਕ ਵਾਰ ਫਿਰ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਕਈ ਅਜਿਹੇ ਫ਼ੈਸਲੇ ਲਏ ਗਏ ਹਨ, ਜਿਨ੍ਹਾਂ ਨੇ ਦੁਨੀਆ ਵਿੱਚ ਤਣਾਅ ਵਧਾ ਦਿੱਤਾ ਹੈ। ਕੁਝ ਦਿਨ ਪਹਿਲਾਂ ਹੀ ਟਰੰਪ ਨੇ ਚੀਨ 'ਤੇ 10 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ, ਜਿਸ ਕਾਰਨ ਹੋਰ ਦੇਸ਼ ਵੀ ਡਰੇ ਹੋਏ ਹਨ। ਹੁਣ ਡੋਨਾਲਡ ਟਰੰਪ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਹੈ, ਜਿਸ ਕਾਰਨ ਭਾਰਤ ਵਿੱਚ ਕੁਝ ਵੱਡੇ ਪ੍ਰਾਜੈਕਟ ਸੰਕਟ ਵਿੱਚ ਹਨ।
ਦਰਅਸਲ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਵਿੱਚ ਯੂਨਾਈਟਿਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਯੂ. ਐੱਸ. ਏ. ਆਈ. ਡੀ.) ਲਈ ਫੰਡਿੰਗ ਰੋਕਣ ਦਾ ਫੈਸਲਾ ਕੀਤਾ ਹੈ। USAID 70 ਤੋਂ ਵੱਧ ਸਾਲਾਂ ਤੋਂ ਭਾਰਤ ਵਿੱਚ ਸਿਹਤ, ਸਿੱਖਿਆ, ਸੈਨੀਟੇਸ਼ਨ ਅਤੇ ਖੇਤੀਬਾੜੀ ਦਾ ਸਮਰਥਨ ਕਰਨ ਵਾਲਾ ਇੱਕ ਪ੍ਰਮੁੱਖ ਵਿਕਾਸ ਭਾਈਵਾਲ ਰਿਹਾ ਹੈ। ਹੁਣ ਟਰੰਪ ਵੱਲੋਂ ਫੰਡਿੰਗ ਬੰਦ ਕਰਨ ਤੋਂ ਬਾਅਦ ਭਾਰਤ ਵਿੱਚ USAID ਦੁਆਰਾ ਸਹਿਯੋਗੀ ਇਹ ਪ੍ਰਾਜੈਕਟ ਖ਼ਤਰੇ ਵਿੱਚ ਹਨ।
ਇਹ ਵੀ ਪੜ੍ਹੋ : ਅਲਾਸਕਾ 'ਚ ਲਾਪਤਾ ਜਹਾਜ਼ ਹਾਦਸੇ ਦਾ ਸ਼ਿਕਾਰ; ਸਾਰੇ 10 ਲੋਕਾਂ ਦੀ ਮੌਤ, ਸਮੁੰਦਰੀ ਬਰਫ਼ 'ਚ ਮਿਲਿਆ ਮਲਬਾ
ਭਾਰਤ 'ਚ USAID ਦੇ ਕਿਹੜੇ ਹਨ ਪ੍ਰਾਜੈਕਟ?
ਇਹ ਇੱਕ ਸੰਸਥਾ ਹੈ ਜਿਸਦੀ ਸਥਾਪਨਾ 1961 ਵਿੱਚ ਅਮਰੀਕੀ ਰਾਸ਼ਟਰਪਤੀ ਜੌਹਨ ਐੱਫ. ਕੈਨੇਡੀ ਵੱਲੋਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਹ ਸੰਗਠਨ ਬਣਾਇਆ ਗਿਆ ਸੀ ਤਾਂ ਜੋ ਦੂਜੇ ਦੇਸ਼ਾਂ ਦੇ ਵਿਕਾਸ ਵਿੱਚ ਮਦਦ ਕੀਤੀ ਜਾ ਸਕੇ। ਉਦੋਂ ਤੋਂ USAID 130 ਤੋਂ ਵੱਧ ਦੇਸ਼ਾਂ ਵਿੱਚ ਕੰਮ ਕਰਦੇ ਹੋਏ ਅਮਰੀਕੀ ਸਰਕਾਰ ਦੀ ਸਭ ਤੋਂ ਵੱਡੀ ਮਾਨਵਤਾਵਾਦੀ ਅਤੇ ਵਿਕਾਸ ਸ਼ਾਖਾ ਬਣ ਗਈ ਹੈ। USAID ਭਾਰਤ ਵਿੱਚ 70 ਸਾਲਾਂ ਤੋਂ ਵੱਧ ਸਮੇਂ ਤੋਂ ਕੰਮ ਕਰ ਰਿਹਾ ਹੈ। ਇਹ ਦੇਸ਼ ਵਿੱਚ ਸਿਹਤ ਸੇਵਾ ਪ੍ਰਣਾਲੀ, ਸਿੱਖਿਆ, ਸਫਾਈ ਅਤੇ ਜਲਵਾਯੂ ਤਬਦੀਲੀ ਵਿੱਚ ਸੁਧਾਰ ਲਈ ਕੰਮ ਕਰ ਰਿਹਾ ਹੈ।
USAID ਨੇ ਭਾਰਤ ਨੂੰ ਕਿੰਨਾ ਦਿੱਤਾ ਫੰਡ
ਪਿਛਲੇ ਕੁਝ ਸਾਲਾਂ ਵਿੱਚ ਭਾਰਤ ਨੂੰ USAID ਤੋਂ ਲੋੜੀਂਦੀ ਮਦਦ ਮਿਲੀ ਹੈ। ਭਾਰਤ ਨੂੰ ਵਿੱਤੀ ਸਾਲ 2023 ਲਈ USAID ਫੰਡਿੰਗ ਵਿੱਚ ਲਗਭਗ $140 ਮਿਲੀਅਨ ਦਿੱਤੇ ਗਏ ਸਨ। ਭਾਰਤ ਦੇ ਬਜਟ ਦੇ ਲਿਹਾਜ਼ ਨਾਲ ਭਾਵੇਂ ਇਹ ਇੱਕ ਛੋਟਾ ਜਿਹਾ ਹਿੱਸਾ ਰਿਹਾ ਹੈ, ਪਰ ਇਸ ਨੇ ਪ੍ਰਾਜੈਕਟਾਂ ਨੂੰ ਅੱਗੇ ਲਿਜਾਣ ਵਿੱਚ ਬਹੁਤ ਮਦਦ ਕੀਤੀ ਹੈ। ਅਮਰੀਕੀ ਰਿਪੋਰਟ ਦੇ ਅਨੁਸਾਰ USAID ਨੇ ਵਿੱਤੀ ਸਾਲ 2023-24 ਦੌਰਾਨ ਭਾਰਤ ਵਿੱਚ ਸਿਹਤ 'ਤੇ $ 55 ਮਿਲੀਅਨ, ਵਾਤਾਵਰਣ ਪ੍ਰਾਜੈਕਟਾਂ 'ਤੇ 18 ਮਿਲੀਅਨ ਡਾਲਰ ਅਤੇ ਸਮਾਜਿਕ ਬੁਨਿਆਦੀ ਢਾਂਚੇ 'ਤੇ 7.8 ਰੁਪਏ ਵੰਡੇ ਹਨ।
ਇਹ ਵੀ ਪੜ੍ਹੋ : ਮੁੰਬਈ ਹਮਲਿਆਂ ਦਾ ਦੋਸ਼ੀ ਤਹੱਵੁਰ ਰਾਣਾ ਛੇਤੀ ਆਵੇਗਾ ਭਾਰਤ! ਵਿਦੇਸ਼ ਮੰਤਰਾਲੇ ਨੇ ਦਿੱਤੀ ਵੱਡੀ ਜਾਣਕਾਰੀ
ਕਿਉਂ ਇਸ ਦੀ ਫੰਡਿੰਗ ਰੋਕੀ ਗਈ?
ਟਰੰਪ ਸਰਕਾਰ ਨੇ ਅਮਰੀਕੀ ਵਿਦੇਸ਼ੀ ਸਹਾਇਤਾ ਦੀ ਸਮੀਖਿਆ ਕਰਨ ਤੋਂ ਬਾਅਦ ਯੂ. ਐੱਸ. ਏ. ਆਈ. ਡੀ. ਦੀ ਫੰਡਿੰਗ 'ਤੇ ਪਾਬੰਦੀ ਲਗਾਈ ਹੈ। ਇਹ ਫੈਸਲਾ ਰਾਸ਼ਟਰਪਤੀ ਟਰੰਪ ਵੱਲੋਂ ਅਸਥਾਈ ਤੌਰ 'ਤੇ ਵਿਦੇਸ਼ੀ ਸਹਾਇਤਾ ਰੋਕਣ ਦੇ ਹੁਕਮਾਂ ਤੋਂ ਬਾਅਦ ਲਿਆ ਗਿਆ ਹੈ। ਇਸ ਤੋਂ ਪਹਿਲਾਂ ਜਨਵਰੀ 2021 ਵਿੱਚ ਵੀ USAID ਨੂੰ ਸਾਰੇ ਚੱਲ ਰਹੇ ਪ੍ਰਾਜੈਕਟਾਂ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਬਦਲਾਅ ਦੇ ਹਿੱਸੇ ਵਜੋਂ ਟਰੰਪ ਦੇ ਨਜ਼ਦੀਕੀ ਸਹਿਯੋਗੀ ਐਲੋਨ ਮਸਕ ਨੇ ਯੂਐੱਸਏਆਈਡੀ ਨੂੰ ਇੱਕ 'ਅਪਰਾਧਿਕ ਸੰਗਠਨ' ਕਿਹਾ, ਜਿਸ ਨੇ ਏਜੰਸੀ ਦੇ ਭਵਿੱਖ ਬਾਰੇ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ। ਟਰੰਪ ਨੇ ਖੁਦ ਨੂੰ ਮੀਡੀਆ ਬ੍ਰੀਫਿੰਗ ਦੌਰਾਨ ਯੂ. ਐੱਸ. ਏ. ਆਈ. ਡੀ. ਨੂੰ 'ਕੱਟੜਪੰਥੀ ਖੱਬੇਪੱਖੀ ਪਾਗਲਾਂ ਦਾ ਸਮੂਹ' ਕਿਹਾ। ਹੁਣ ਇਸ ਦੀ ਫੰਡਿੰਗ ਰੋਕ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਮਿਲੇ ਨੇਤਨਯਾਹੂ, ‘ਗੋਲਡਨ ਪੇਜਰ’ ਕੀਤਾ ਗਿਫਟ
NEXT STORY