ਅਟਲਾਂਟਾ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਉਮੀਦਵਾਰ ਜੋਅ ਬਿਡੇਨ ਨੇ ਵੋਟਿੰਗ ਪ੍ਰਕਿਰਿਆ ਨੂੰ ਲੈ ਕੇ ਅਧਿਕਾਰੀਆਂ ਦੇ ਕੰਮਕਾਜ 'ਤੇ ਸਵਾਲ ਚੁੱਕਦੇ ਹੋਏ ਨਵੰਬਰ ਵਿਚ ਹੋਣ ਜਾ ਰਹੀਆਂ ਰਾਸ਼ਟਰਪਤੀ ਚੋਣਾਂ ਵਿਚ ਵੱਡੇ ਪੈਮਾਨੇ 'ਤੇ ਭ੍ਰਿਸ਼ਟਾਚਾਰ ਫੈਲਣ ਦਾ ਖਦਸ਼ਾ ਪ੍ਰਗਟ ਕੀਤਾ ਹੈ।
ਦੋਹਾਂ ਨੇਤਾਵਾਂ ਨੇ ਹਾਲਾਂਕਿ ਇਸ ਲਈ ਇਕ-ਦੂਜੇ ਦੀ ਪਾਰਟੀ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਹੈ। ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਉਮੀਦਵਾਰ ਬਿਡੇਨ ਨੇ ਮੰਗਲਵਾਰ ਦੀ ਸ਼ਾਮਲ ਕਿਹਾ,"ਮੈਨੂੰ ਅਸਲ ਵਿਚ ਲੱਗਦਾ ਹੈ ਕਿ ਅਸੀਂ ਉਸ ਮੋੜ 'ਤੇ ਹਾਂ, ਜਿੱਥੇ ਜੇਕਰ ਅਸੀਂ ਹਰ ਪਲ ਚੌਕੰਨੇ ਨਹੀਂ ਰਹੇ ਤਾਂ ਅਸੀਂ ਹੁਣ ਤੱਕ ਦੀ ਸਭ ਤੋਂ ਭ੍ਰਿਸ਼ਟ ਪ੍ਰਕਿਰਿਆ ਦੇ ਗਵਾਹ ਬਣ ਸਕਦੇ ਹਾਂ।"
ਬਿਡੇਨ ਇੱਥੇ ਚੰਦਾ ਦੇਣ ਵਾਲਿਆਂ ਨਾਲ ਟਰੰਪ ਅਤੇ ਰੀਪਬਲਿਕਨ ਨੇਤਾਵਾਂ ਦੇ , ਕੋਵਿਡ-19 ਦੇ ਮੱਦੇਨਜ਼ਰ ਸਮੇਂ ਤੋਂ ਪਹਿਲਾਂ ਵੋਟਿੰਗ ਅਤੇ ਮੇਲ ਰਾਹੀਂ ਵੋਟਿੰਗ ਕਰਾਉਣ ਦੇ ਵਿਰੋਧ 'ਤੇ ਚਰਚਾ ਕਰ ਰਹੇ ਸਨ। ਰਾਸ਼ਟਰਪਤੀ ਟਰੰਪ ਵੀ ਇਹ ਕਹਿ ਚੁੱਕੇ ਹਨ ਕਿ ਇਨ੍ਹਾਂ ਚੋਣਾਂ ਵਿਚ ਧੋਖਾਧੜੀ ਹੋ ਸਕਦੀ ਹੈ।
ਪਾਕਿ 'ਚ ਕੋਵਿਡ-19 ਦੇ 4,133 ਨਵੇਂ ਮਾਮਲੇ, ਮ੍ਰਿਤਕਾਂ ਦੀ ਗਿਣਤੀ ਹੋਈ 4,395
NEXT STORY