ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਰਸਟ ਲੇਡੀ ਮੇਲਾਨੀਆ ਟਰੰਪ ਦੇ ਵਿਆਹ ਵਿਚ ਮਹਿਮਾਨਾਂ ਨੂੰ ਭੇਟ ਵਜੋਂ ਦਿੱਤੇ ਗਏ ਕੇਕ ਦੀ ਨੀਲਾਮੀ ਕੀਤੀ ਜਾ ਰਹੀ ਹੈ। ਇਸ ਵਿਚ ਘੱਟ ਤੋਂ ਘੱਟ ਬੋਲੀ ਸਿਰਫ 250 ਡਾਲਰ ਦੀ ਹੋਵੇਗੀ।
ਦੱਸਣਯੋਗ ਹੈ ਕਿ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਨੇ ਸਾਲ 2005 ਵਿਚ ਆਪਣੇ ਵਿਆਹ ਦੇ ਮੌਕੇ 'ਤੇ 7 ਪਰਤਾਂ ਵਾਲਾ ਕੇਕ ਕੱਟਿਆ ਸੀ। ਲਾਸ ਏਂਜਲਸ ਦੇ ਨੀਲਾਮੀ ਘਰ ਜੂਲੀਅਨਸ ਆਕਸ਼ਨਸ ਟਰੰਪ ਅਤੇ ਮੇਲਾਨੀਆ ਦੇ ਵਿਆਹ ਦੇ ਕੇਕ ਦੇ ਹਿੱਸਿਆਂ ਦੀ ਨੀਲਾਮੀ ਕਰ ਰਹੇ ਹਨ। ਇਹ ਨੀਲਾਮੀ ਘਰ ਇਸ ਕੇਕ ਨੂੰ ਇਕ ਹਜ਼ਾਰ ਡਾਲਰ ਤੋਂ 2 ਹਜ਼ਾਰ ਡਾਲਰ ਦਰਮਿਆਨ ਨੀਲਾਮ ਕਰਨ ਦੀ ਉਮੀਦ ਕਰ ਰਿਹਾ ਹੈ। ਕੇਕ ਲਈ ਹੁਣ ਤੱਕ 6 ਬੋਲੀਆਂ ਲੱਗ ਚੁੱਕੀਆਂ ਹਨ। ਟਰੰਪ ਅਤੇ ਮੇਲਾਨੀਆ ਦੇ ਵਿਆਹ ਦਾ ਕੇਕ 200 ਪੌਂਡ ਦਾ ਸੀ। ਇਸ ਕੇਕ ਨੂੰ ਮੱਖਣ ਅਤੇ ਕ੍ਰੀਮ ਦੀ ਵਰਤੋਂ ਜ਼ਰੀਏ 3000 ਗੁਲਾਬਾਂ ਨਾਲ ਸਜਾਇਆ ਗਿਆ ਸੀ।
ਜਿਸ ਜ਼ਮੀਨ ਦੇ ਟੁੱਕੜੇ ਨੂੰ ਭਾਰਤੀ ਨੇ ਕਿਹਾ ਸੀ ਆਪਣਾ, ਹੁਣ ਉਸ 'ਤੇ ਹੀ ਅਮਰੀਕੀ ਸ਼ਖਸ ਨੇ ਕੀਤਾ ਦਾਅਵਾ
NEXT STORY