ਬਿਜ਼ਨੈੱਸ ਡੈਸਕ : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐੱਨ.ਬੀ.ਐੱਫ.ਸੀ.) ਨੂੰ ਕਿਹਾ ਹੈ ਕਿ ਉਹ ਆਮਦਨ ਕਰ ਕਾਨੂੰਨਾਂ ਦੇ ਮੁਤਾਬਕ ਸੋਨੇ ਦੇ ਬਦਲੇ ਕਰਜ਼ਾ ਦਿੰਦੇ ਸਮੇਂ 20,000 ਰੁਪਏ ਤੋਂ ਵੱਧ ਨਕਦੀ ਦਾ ਭੁਗਤਾਨ ਨਾ ਕਰਨ। ਭਾਰਤੀ ਰਿਜ਼ਰਵ ਬੈਂਕ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਸੋਨੇ ਦੇ ਬਦਲੇ ਕਰਜ਼ ਦੇਣ ਵਾਲੇ ਵਿੱਤ ਪ੍ਰਦਾਤਾਵਾਂ ਅਤੇ ਸੂਖਮ-ਵਿੱਤ ਸੰਸਥਾਵਾਂ ਨੂੰ ਦਿੱਤੀ ਇਕ ਸਵਾਰ ਵਿਚ ਉਹਨਾਂ ਨੂੰ ਆਮਦਨ ਕਰ ਕਾਨੂੰਨ ਦੀ ਧਾਰਾ 269SS ਦੀ ਪਾਲਣਾ ਕਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ - ਗਹਿਣੇ ਖਰੀਦਣ ਵਾਲੇ ਲੋਕਾਂ ਨੂੰ ਝਟਕਾ, ਮਹਿੰਗਾ ਹੋਇਆ ਸੋਨਾ-ਚਾਂਦੀ, ਚੈਕ ਕਰੋ ਅੱਜ ਦਾ ਰੇਟ
ਇਨਕਮ ਟੈਕਸ ਐਕਟ ਦੀ ਧਾਰਾ 269SS ਇਹ ਪ੍ਰਦਾਨ ਕਰਦੀ ਹੈ ਕਿ ਕੋਈ ਵਿਅਕਤੀ ਭੁਗਤਾਨ ਦੇ ਨਿਸ਼ਚਿਤ ਢੰਗਾਂ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਦੁਆਰਾ ਜਮਾਂ ਜਾਂ ਕਰਜ਼ੇ ਨੂੰ ਸਵੀਕਾਰ ਨਹੀਂ ਕਰ ਸਕਦਾ ਹੈ। ਇਸ ਧਾਰਾ ਅਧੀਨ ਨਕਦੀ ਦੀ ਮਨਜ਼ੂਰ ਸੀਮਾ 20,000 ਰੁਪਏ ਹੈ। ਇਹ ਐਡਵਾਈਜ਼ਰੀ ਕੁਝ ਹਫ਼ਤਿਆਂ ਤੋਂ ਬਾਅਦ ਆਈ ਹੈ, ਜਦੋਂ ਕੇਂਦਰੀ ਬੈਂਕ ਨੇ ਆਈਆਈਐੱਫਐੱਲ ਫਾਈਨਾਂਸ ਨੂੰ ਆਪਣੇ ਨਿਰੀਖਣ ਦੌਰਾਨ ਕੁਝ ਚਿੰਤਾਵਾਂ ਦੇਖੇ ਜਾਣ ਤੋਂ ਬਾਅਦ ਸੋਨੇ ਦੇ ਕਰਜ਼ਿਆਂ ਨੂੰ ਮਨਜ਼ੂਰੀ ਦੇਣ ਜਾਂ ਵੰਡਣ ਤੋਂ ਰੋਕ ਦਿੱਤਾ ਸੀ।
ਇਹ ਵੀ ਪੜ੍ਹੋ - ਰੈਪਰ ਨਸੀਬ ਨੇ ਦਿਲਜੀਤ ਦੋਸਾਂਝ 'ਤੇ ਸਾਧਿਆ ਨਿਸ਼ਾਨਾ, ਦਿਲਜੀਤ ਨੇ ਇੰਝ ਦਿੱਤਾ ਜਵਾਬ
ਰਿਜ਼ਰਵ ਬੈਂਕ ਦੀ ਇਸ ਸਲਾਹ 'ਤੇ ਟਿੱਪਣੀ ਕਰਦੇ ਹੋਏ ਮਨੀਪੁਰਮ ਫਾਈਨਾਂਸ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਵੀਪੀ ਨੰਦਕੁਮਾਰ ਨੇ ਕਿਹਾ ਕਿ ਇਸ ਵਿੱਚ ਨਕਦ ਕਰਜ਼ਾ ਦੇਣ ਲਈ 20,000 ਰੁਪਏ ਦੀ ਸੀਮਾ ਨੂੰ ਦੁਹਰਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਮਨੀਪੁਰਮ ਫਾਈਨਾਂਸ ਦੇ ਅੱਧੇ ਕਰਜ਼ੇ ਆਨਲਾਈਨ ਮੋਡ ਰਾਹੀਂ ਕੀਤੇ ਜਾਂਦੇ ਹਨ ਅਤੇ ਸ਼ਾਖਾਵਾਂ ਤੋਂ ਮਿਲਣ ਵਾਲੇ ਕਰਜ਼ੇ ਲਈ ਜ਼ਿਆਦਾਤਰ ਗਾਹਕ ਸਿੱਧੇ ਟ੍ਰਾਂਸਫਰ ਨੂੰ ਤਰਜੀਹ ਦਿੰਦੇ ਹਨ।
ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ
ਇੰਡੇਲ ਮਨੀ ਦੇ ਸੀਈਓ ਉਮੇਸ਼ ਮੋਹਨਨ ਨੇ ਕਿਹਾ ਕਿ ਇਸ ਨਿਰਦੇਸ਼ ਨਾਲ ਪਾਰਦਰਸ਼ਤਾ ਅਤੇ ਬਿਹਤਰ ਅਨੁਪਾਲਣ ਲਿਆਉਣ ਵਿੱਚ ਮਦਦ ਮਿਲੇਗੀ ਪਰ ਪੇਂਡੂ ਖੇਤਰਾਂ ਵਿੱਚ ਕਈ ਲੋਕਾਂ ਦੇ ਰਸਮੀ ਬੈਂਕਿੰਗ ਪ੍ਰਣਾਲੀ ਦਾ ਹਿੱਸਾ ਨਾ ਹੋਣ ਕਾਰਨ ਪ੍ਰਭਾਵ ਪੈ ਸਕਦਾ ਹੈ। ਮੋਹਨਨ ਨੇ ਕਿਹਾ ਕਿ ਇਹ ਨਿਰਦੇਸ਼ ਅਣਜਾਣੇ ਵਿੱਚ ਹਾਸ਼ੀਏ 'ਤੇ ਪਏ ਵਰਗਾਂ ਨੂੰ ਐਮਰਜੈਂਸੀ ਵਿੱਚ ਵੀ ਸੋਨੇ ਦੇ ਕਰਜ਼ੇ ਤੱਕ ਪਹੁੰਚ ਕਰਨ ਤੋਂ ਰੋਕ ਸਕਦਾ ਹੈ, ਜਿਸ ਨਾਲ ਵਿੱਤੀ ਪਹੁੰਚ ਸੀਮਤ ਹੋ ਸਕਦੀ ਹੈ।
ਇਹ ਵੀ ਪੜ੍ਹੋ - 'ਸੋਨੇ' ਤੋਂ ਜ਼ਿਆਦਾ ਰਿਟਰਨ ਦੇਵੇਗੀ 'ਚਾਂਦੀ', 1 ਲੱਖ ਰੁਪਏ ਪ੍ਰਤੀ ਕਿਲੋ ਤੱਕ ਹੋ ਸਕਦੀ ਹੈ 'ਕੀਮਤ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤੋਹਫ਼ੇ 'ਚ ਦਿੱਤੇ ਗਏ ਸ਼ੇਅਰਾਂ 'ਤੇ ਨਹੀਂ ਲਗਾਇਆ ਜਾਵੇਗਾ ਕੈਪੀਟਲ ਗੇਨ ਟੈਕਸ , BHC ਨੇ ਸੁਣਾਇਆ ਫ਼ੈਸਲਾ
NEXT STORY