ਤੇਲ ਅਵੀਵ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸੋਮਵਾਰ ਨੂੰ ਇਜ਼ਰਾਈਲ ਪਹੁੰਚੇ। 2 ਸਾਲਾਂ ਦੀ ਜੰਗ ਤੋਂ ਬਾਅਦ ਅਮਰੀਕਾ ਦੀ ਵਿਚੋਲਗੀ ਨਾਲ ਹੋਏ ਜੰਗਬੰਦੀ ਸਮਝੌਤੇ ਤਹਿਤ ਹਮਾਸ ਵੱਲੋਂ ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕਰਨ ਦੇ ਨਾਲ ਇਸ ਦੀ ਸ਼ੁਰੂਆਤ ਹੋਈ ਹੈ। ਅਮਰੀਕੀ ਰਾਸ਼ਟਰਪਤੀ ਦਾ ਅਧਿਕਾਰਤ ਏਅਰ ਫੋਰਸ ਵਨ ਜਹਾਜ਼ ਸਵੇਰੇ 9:42 ਵਜੇ ਬੇਨ-ਗੁਰੀਅਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਿਆ।
ਜਹਾਜ਼ ਤੇਲ ਅਵੀਵ ਦੇ ਹੋਸਟੇਜ ਸਕੁਏਅਰ ਦੇ ਉੱਪਰੋਂ ਉੱਡਿਆ, ਜਿੱਥੇ ਹਜ਼ਾਰਾਂ ਲੋਕ ਇਕੱਠੇ ਹੋਏ ਸਨ। ਟਰੰਪ ਦਾ ਜਹਾਜ਼ ਹਮਾਸ ਦੁਆਰਾ ਰਿਹਾਅ ਕੀਤੇ ਗਏ ਪਹਿਲੇ 7 ਬੰਧਕਾਂ ਦੇ ਗਾਜ਼ਾ ਤੋਂ ਇਜ਼ਰਾਈਲ ਪਹੁੰਚਣ ਤੋਂ ਠੀਕ ਬਾਅਦ ਪਹੁੰਚਿਆ। ਉਥੇ ਹੀ ਇਜ਼ਰਾਈਲ ਵੀ 1,900 ਤੋਂ ਵੱਧ ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰੇਗਾ।
ਕੈਨੇਡਾ ਦੀ ਵਿਦੇਸ਼ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
NEXT STORY